ਲੁਧਿਆਣਾ: CLU ਮਾਮਲੇ ਦੇ ਵਿੱਚ ਸਾਬਕਾ DSP ਵੱਲੋਂ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਵਿੱਚ ਲਾਏ ਗਏ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Former Food Supply Minister Bharat Bhushan Ashu) ਦੇ ਕੇਸ ਵਿੱਚ ਅੱਜ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਹੁਣ ਅਗਲੀ ਤਰੀਕ 4 ਨਵੰਬਰ ਨੂੰ ਨਿਰਧਾਰਿਤ ਕੀਤੀ ਹੈ। ਤਤਕਾਲੀ ਸਥਾਨਕ ਸਰਕਾਰਾਂ ਬਾਰੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਇਸ ਮਾਮਲੇ ਦੇ ਵਿਚ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਖਰਾਬ ਹੋਣ ਕਰਕੇ ਲੁਧਿਆਣਾ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ ਲੁਧਿਆਣਾ ਜਿਲ੍ਹਾਂ ਅਦਾਲਤ ਵੱਲੋਂ ਸਿੱਧੂ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਸਨ।
ਇਸ ਮਾਮਲੇ ਨੂੰ ਲੈ ਕੇ ਵਕੀਲ ਨੇ ਕਿਹਾ ਹੈ ਕਿ ਅੱਜ ਇਸ ਮਾਮਲੇ ਦੇ ਵਿਚ ਨਵਜੋਤ ਸਿੱਧੂ ਦੀ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਜਰੂਰ ਹੋਣੀ ਸੀ। ਦੂਜੀ ਧਿਰ ਯਾਨੀ ਕਿ ਸਾਬਕਾ DSP ਬਲਵਿੰਦਰ ਸੇਖੋਂ ਵੱਲੋਂ ਅਦਾਲਤ ਦੇ ਇਸ ਹੁਕਮ ਨੂੰ ਚੈਲੇਂਜ ਕਰਨ ਦੀ ਮੰਗ ਕੀਤੀ ਸੀ। ਜਿਸ ਕਰਕੇ ਕੋਰਟ ਨੂੰ ਉਨ੍ਹਾਂ ਨੂੰ ਇਸ ਆਰਡਰ ਨੂੰ ਚੈਲੇਂਜ ਕਰਨ ਲਈ 4 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਅਤੇ 4 ਨਵੰਬਰ ਨੂੰ ਜੇਕਰ ਇਸ ਮਾਮਲੇ ਨੂੰ ਲੈ ਕੇ ਕੋਈ ਹੋਰ ਨਵਾਂ ਆਡਰ ਨਹੀਂ ਆਉਂਦਾ ਤਾਂ ਸਾਬਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਕਾਨਫਰੰਸ ਰਾਹੀਂ ਵੀ ਇਸ ਕੇਸ ਵਿੱਚ ਗਵਾਹੀ ਹੋਵੇਗੀ।
ਇਹ ਵੀ ਪੜ੍ਹੋ:- ਖੇਤੀਬਾੜੀ ਮੰਤਰੀ ਦਾ ਵੱਡਾ ਦਾਅਵਾ: ਕਿਸਾਨਾਂ ਦਾ ਹਟੇਗਾ ਪੱਕਾ ਮੋਰਚਾ