ਲੁਧਿਆਣਾ: ਜਗਰਾਓਂ ਪੁਲ ਉੱਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਰਿਸ਼ਭ ਨਾਂ ਦਾ ਇਕ ਨੌਜਵਾਨ ਪੁਲਿਸ ਵਾਲਿਆਂ ਦੇ ਨਾਲ ਉਲਝ ਗਿਆ ਅਤੇ ਪੁਲਿਸ ਦੀ ਗੱਲ ਨੂੰ ਅਮਗੋਲਿਆਂ ਕਰਕੇ ਗੱਡੀ ਮੌਕੇ ਉੱਤੋਂ ਭਜਾ ਲਈ। ਇਸ ਦੌਰਾਨ ਟਰੈਫਿਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੇ ਅਗਲੇ ਚੌਕ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਕੇ ਨੌਜਵਾਨ ਨੂੰ ਰੋਕਣ ਲਈ ਕਿਹਾ ਪਰ ਉਹ ਉਥੇ ਵੀ ਨਹੀਂ ਰੁਕਿਆ। ਕੁਝ ਸਮੇਂ ਬਾਅਦ ਜਦੋਂ ਉਹ ਜਲੰਧਰ ਬਾਈਪਾਸ ’ਤੇ ਵਾਪਸ ਜਾਣ ਲਈ ਜਗਰਾਉਂ ਪੁਲ ਤੋਂ ਗੱਡੀ ਲੈ ਕੇ ਜਾਣ ਲੱਗਾ ਤਾਂ ਟਰੈਫਿਕ ਪੁਲਿਸ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਨੌਜਵਾਨ ਰਿਸ਼ਭ ਨੇ ਜਗਰਾਓਂ ਪੁਲ 'ਤੇ ਕਾਫੀ ਹੰਗਾਮਾ ਕੀਤਾ। ਉਹ ਆਪਣੇ ਆਪ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਗੁਆਂਢੀ ਦੱਸਣ ਲੱਗਾ। ਜਦੋਂ ਟਰੈਫਿਕ ਮੁਲਾਜ਼ਮਾਂ ਨੇ ਮਾਮਲਾ ਵਧਦਾ ਦੇਖਿਆ ਤਾਂ ਟਰੈਫਿਕ ਜ਼ੋਨ ਇੰਚਾਰਜ ਅਸ਼ੋਕ ਕੁਮਾਰ ਨੂੰ ਮੌਕੇ ’ਤੇ ਬੁਲਾਇਆ ਗਿਆ।
2 ਘੰਟੇ ਚੱਲਿਆ ਡਰਾਮਾ: ਦੱਸ ਦੇਈਏ ਕਿ ਪੁਲਿਸ ਤੋਂ ਨਾਰਾਜ਼ ਨੌਜਵਾਨ ਨੇ ਏਐਸਆਈ ਗੁਰਮੀਤ ਅਤੇ ਪਰਮਜੀਤ ਸਿੰਘ ਨਾਲ ਕੇ ਜਗਰਾਉਂ ਪੁਲ 'ਤੇ ਕਰੀਬ 2 ਘੰਟੇ ਤੱਕ ਡਰਾਮਾ ਕੀਤਾ। ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਆਪਣੀ ਕਾਰ ’ਚੋਂ ਉਤਰ ਕੇ ਗੱਡੀ ਦੀ ਆਰਸੀ ਚੈੱਕ ਕਰਵਾਉਣ ਲਈ ਕਿਹਾ ਨੌਜਵਾਨ ਨੇ ਕਿਹਾ ਕਿ ਉਹ ਬਾਹਰ ਨਹੀਂ ਆਏਗਾ, ਨੌਜਵਾਨ ਨੇ ਆਰਸੀ ਆਨਲਾਈਨ ਚੈੱਕ ਕਰਨ ਲਈ ਕਿਹਾ ਅਤੇ ਇਹ ਕਾਰਣ ਵੀ ਦੱਸਿਆ ਤਿ ਉਸ ਨੂੰ ਦੇਰ ਹੋ ਰਹੀ ਹੈ। ਗੁੱਸੇ ਵਿੱਚ ਆਏ ਨੌਜਵਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਚੌਕਾਂ ਵਿੱਚ ਪੜ੍ਹੀ-ਲਿਖੀ ਪੁਲਿਸ ਤਾਇਨਾਤ ਕੀਤੀ ਜਾਵੇ। ਇਸ ਤੋਂ ਮਗਰੋਂ ਕਾਰ ਚਾਲਕ ਦਾ ਹੰਕਾਰ ਇੰਨਾ ਵੱਧ ਗਿਆ ਕਿ ਉਸ ਨੇ ਚੌਂਕ ਦੇ ਵਿਚਕਾਰ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਸ ਨੇ ਪੁਲਸ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਇੰਨੀਆਂ ਔਰਤਾਂ ਬਿਨਾਂ ਹੈਲਮੇਟ ਦੇ ਜਾ ਰਹੀਆਂ ਹਨ, ਉਹ ਉਨ੍ਹਾਂ ਦਾ ਚਲਾਨ ਕਿਉਂ ਨਹੀਂ ਕਰਦਾ।
ਇਹ ਵੀ ਪੜ੍ਹੋ: ਕਰਜ਼ੇ ਨੇ ਇੱਕੋ ਘਰ ਦੇ ਚਾਰ ਜੀਆਂ ਦੀ ਲਈ ਜਾਨ, ਪਰਿਵਾਰ ਨੇ ਮਦਦ ਲਈ ਸਰਕਾਰ ਅੱਗੇ ਲਾਈ ਗੁਹਾਰ
ਨੌਜਵਾਨ ਨੇ ਮੰਗੀ ਮੁਆਫ਼ੀ: ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਕਾਰ ਵਿੱਚ ਧੂੰਆਂ ਹੋਣ ਕਾਰਨ ਅੱਗ ਲੱਗਣ ਦਾ ਖਤਰਾ ਹੈ, ਇਸ ਲਈ ਉਨ੍ਹਾਂ ਨੂੰ ਕਾਰ ਵਿੱਚ ਧੂੰਆਂ ਨਾ ਛੱਡਣ ਤੋਂ ਰੋਕਿਆ ਗਿਆ। ਇਸ ਦੇ ਨਾਲ ਹੀ ਨੌਜਵਾਨ ਰਿਸ਼ਭ ਨੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਕਿਤੇ ਜਾ ਰਿਹਾ ਸੀ। ਉਹ ਲੇਟ ਹੋ ਰਿਹਾ ਸੀ, ਜਿਸ ਕਾਰਨ ਉਸ ਨੇ ਗੁੱਸੇ 'ਚ ਪੁਲਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਇਸ ਲਈ ਉਹ ਸ਼ਰਮਿੰਦਾ ਹੈ, ਉਸ ਨੇ ਮੁਆਫੀ ਮੰਗ ਲਈ ਹੈ। ਦੂਜੇ ਪਾਸੇ ਟਰੈਫਿਕ ਪੁਲਿਸ ਇੰਚਾਰਜ ਅਸ਼ੋਕ ਚੌਹਾਨ ਨੇ ਉਸ ਦਾ ਚਲਾਨ ਕੱਟ ਦਿੱਤਾ ਅਤੇ ਪੁਲਿਸ ਵਾਲਿਆਂ ਨਾਲ ਕੀਤੀ ਬਦਸਲੂਕੀ ਲਈ ਇਸ ਤੋਂ ਮੁਆਫੀ ਵੀ ਮੰਗਵਾਈ।