ETV Bharat / state

ਫਾਈਨੈਂਸਰ ਦਾ ਧੱਕਾ, ਧੀਆਂ ਨੂੰ ਗਹਿਣੇ ਰੱਖਣ ਲਈ ਕੀਤਾ ਮਜਬੂਰ

author img

By

Published : Jan 2, 2020, 10:24 PM IST

Updated : Jan 3, 2020, 5:03 PM IST

ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਲੁਧਿਆਣਾ 'ਚ ਰਹਿੰਦੇ ਪ੍ਰਵਾਸੀ ਪਰਿਵਾਰ ਨੇ ਇੱਕ ਫਾਈਨੈਂਸਰ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਉਨ੍ਹਾਂ ਦੀਆਂ ਜਵਾਨ ਧੀਆਂ ਨੂੰ ਗਹਿਣੇ ਰੱਖਣ ਲਈ ਮਜਬੂਰ ਕਰਨ ਦਾ ਖੁਲਾਸਾ ਕੀਤਾ। ਫਾਈਨੈਂਸਰ ਨੇ ਪਰਿਵਾਰ ਵੱਲੋਂ ਲਗਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਚੰਡੀਗੜ੍ਹ ਪ੍ਰੈੱਸ ਕਲੱਬ ਦੇ ਵਿੱਚ ਲੁਧਿਆਣਾ ਦੇ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਫਾਈਨੈਂਸਰ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਉਨ੍ਹਾਂ ਦੀਆਂ ਜਵਾਨ ਧੀਆਂ ਨੂੰ ਗਹਿਣੇ ਰੱਖਣ ਬਾਰੇ ਖੁਲਾਸਾ ਕੀਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 50 ਸਾਲਾ ਫਾਈਨੈਂਸਰ ਜਸਵਿੰਦਰ ਸਿੰਘ ਵੜੈਚ ਨੇ ਬਿਊਟੀ ਪਾਰਲਰ ਦਾ ਕੰਮ ਕਰਨ ਵਾਲੀ ਮਹਿਲਾ ਮਿੱਤਰ ਅਤੇ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਮਿਲ ਕੇ ਉਨ੍ਹਾਂ ਦੀਆਂ ਜਵਾਨ ਧੀਆਂ ਨੂੰ ਗਹਿਣੇ ਰੱਖਣ ਲਈ ਤੰਗ ਕਰ ਰਿਹਾ ਹੈ।

ਵੀਡੀਓ

ਆਪਣੀ ਹੱਡ ਬੀਤੀ ਸੁਣਾਉਂਦਿਆਂ ਪੀੜਤ ਲੜਕੀ ਦੀ ਮਾਤਾ ਨੇ ਫਾਈਨੈਂਸਰ ਜੱਸੀ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਹਿਲਾਂ ਉਸ ਦੀ ਲੜਕੀ ਨੂੰ 10 ਹਜ਼ਾਰ ਤਨਖ਼ਾਹ 'ਤੇ ਕੰਮ ਕਰਵਾਉਣ ਦਾ ਦਬਾਅ ਬਣਾਇਆ ਗਿਆ। ਉਸ ਦੇ ਜੇਠ ਨੇ ਜੱਸੀ ਤੋਂ 25 ਹਜ਼ਾਰ ਰੁਪਏ ਉਧਾਰ ਲਏ ਹੋਏ ਸਨ। ਜਿਸ ਦੇ ਬਦਲੇ ਜੱਸੀ ਉਨ੍ਹਾਂ ਕੋਲੋਂ ਸਵਾ ਲੱਖ ਰੁਪਈਆ ਲੈ ਚੁੱਕਿਆ ਹੈ ਅਤੇ ਲਗਾਤਾਰ ਉਸ ਦੀ ਲੜਕੀ ਨੂੰ ਉਨ੍ਹਾਂ ਕੋਲ ਵੇਚਣ ਲਈ ਮਜਬੂਰ ਕਰ ਰਿਹੈ ਹੈ।

ਉਨ੍ਹਾਂ ਕਿਹਾ ਕਿ ਜੱਸੀ ਨੇ ਧੋਖੇ ਨਾਲ ਇੱਕ ਐਫੀਡੈਵਿਟ 'ਤੇ ਵੀ ਉਨ੍ਹਾਂ ਕੋਲੋਂ ਹਸਤਾਖ਼ਰ ਕਰ ਕਰਵਾਏ ਸਨ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਲੜਕੀ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਲੜਕੀਆਂ ਫਾਈਨੈਂਸਰ ਕੋਲ ਕੰਮ ਕਰਨਗੀਆਂ। ਪੀੜਿਤਾ ਮੁਤਾਬਕ ਪਾਰਲਰ ਦਾ ਕੰਮ ਕਰਨ ਵਾਲੀ ਸ਼ਿਵਾਨੀ ਧੰਦੇ ਦਾ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਕਈ ਵਾਰ ਧਮਕੀ ਵੀ ਦਿੱਤੀ ਗਈ ਪਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ।

ਪੀੜਿਤਾ ਦੇ ਪਿਤਾ ਨੇ ਦੱਸਿਆ ਕਿ ਉਹ 12 ਸਾਲ ਤੋਂ ਲੁਧਿਆਣਾ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਲੜਕੀ ਨੂੰ ਜਾਲ 'ਚ ਫਸਾਉਣ ਲਈ ਮੇਰੇ 'ਤੇ ਵੀ ਝੂਠਾ ਪਰਚਾ ਕਰਵਾ ਕੇ ਮੈਨੂੰ 2 ਮਹੀਨੇ ਲਈ ਜੇਲ੍ਹ ਭਿਜਵਾ ਦਿੱਤਾ ਗਿਆ। ਪੀੜਤ ਪਰਿਵਾਰ ਮੁਤਾਬਕ ਇਸ ਮਾਮਲੇ ਦੀ ਸਹੀ ਜਾਂਚ ਹੋਣ 'ਤੇ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

ਸਾਬਕਾ ਵਿਧਾਇਕ ਕਾਮਰੇਡ ਤਰਸੇਮ ਨੇ ਸ਼ੰਕਾ ਜਤਾਉਂਦਿਆਂ ਕਿਹਾ ਕਿ ਇਸ ਧੰਦੇ ਵਿੱਚ ਕਈ ਵੱਡੇ ਪੁਲਿਸ ਅਫ਼ਸਰ ਵੀ ਸ਼ਾਮਿਲ ਹੋ ਸਕਦੇ ਹਨ। ਲੁਧਿਆਣਾ ਪੁਲਿਸ ਕੋਲੋਂ ਜਾਂਚ ਨਾ ਕਰਵਾਕੇ ਫਾਈਨੈਂਸਰ ਜੱਸੀ ਚੰਡੀਗੜ੍ਹ ਅਤੇ ਜਲੰਧਰ ਵਰਗੇ ਸ਼ਹਿਰਾਂ 'ਚ ਮਾਮਲੇ ਦੀ ਜਾਂਚ ਕਰਵਾਉਂਦਾ ਹੈ। ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਉਹ ਹੁਣ ਹਾਈਕੋਰਟ ਜਾਣਗੇ ਅਤੇ ਵੂਮੈਨ ਕਮਿਸ਼ਨ ਸਣੇ ਡੀਜੀਪੀ ਨਾਲ ਵੀ ਮੁਲਾਕਾਤ ਕਰਨਗੇ। ਇੰਨਾ ਹੀ ਨਹੀਂ ਜੱਸੀ ਦੇ ਸ਼ਿਕਾਰ ਲੋਕ ਗ਼ਰੀਬ ਹੀ ਨਹੀਂ ਕਈ ਵੱਡੇ ਡਾਕਟਰ 'ਤੇ ਹੋਰ ਲੋਕ ਵੀ ਹਨ।

ਫਾਇਨੈਂਸਰ ਜੱਸੀ ਨੇ ਵੀ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਰੋਹਿਤ ਨਾਂ ਦੇ ਇੱਕ ਸ਼ਖਸ ਦੇ ਨਾਲ ਇਲਜ਼ਾਮ ਲਾਉਣ ਵਾਲੇ ਪਰਿਵਾਰ ਦਾ ਕੁੱਝ ਪੈਸਿਆਂ ਦਾ ਲੈਣ ਦੇਣ ਸੀ। ਇਸ ਤੋਂ ਬਾਅਦ ਪਰਿਵਾਰ ਨੇ ਹੀ ਉਨ੍ਹਾਂ ਨੂੰ ਰੋਹਿਤ ਨਾਲ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਸਮਝੌਤਾ ਕਰਵਾਉਣ ਦੀ ਮੰਗ ਕੀਤੀ ਅਤੇ ਜਿਸ ਮਗਰੋਂ ਉਸ ਨੇ ਰੋਹਿਤ ਨਾਲ ਪਰਿਵਾਰ ਦਾ ਸਮਝੌਤਾ ਕਰਵਾਇਆ। ਪਰ ਪੈਸੇ ਦੇਣ ਦੀ ਮਿਆਦ ਲੰਘਣ 'ਤੇ ਵੀ ਜਦ ਪਰਿਵਾਰ ਨੇ ਪੈਸੇ ਨਹੀਂ ਦਿੱਤੇ ਤਾਂ ਮਜਬੂਰਨ ਰੋਹਿਤ ਨੂੰ ਪਰਿਵਾਰ 'ਤੇ ਮਾਮਲਾ ਦਰਜ ਕਰਵਾਉਣਾ ਪਿਆ। ਪਰ ਉਲਟਾ ਪ੍ਰਵਾਸੀ ਪਰਿਵਾਰ ਨੇ ਉਸ 'ਤੇ ਹੀ ਉਨ੍ਹਾਂ ਦੀ ਕੁੜੀ ਨਾਲ ਛੇੜਛਾੜ ਦੇ ਇਲਜ਼ਾਮ ਲਗਾ ਦਿੱਤੇ ਤਾਂ ਜੋ ਇਨ੍ਹਾਂ ਨੂੰ ਪੈਸੇ ਨਾ ਦੇਣੇ ਪੈਣ।

ਫਾਈਨੈਂਸਰ ਜੱਸੀ ਨੇ ਦੱਸਿਆ ਕਿ ਇਲਜ਼ਾਮ ਲਾਉਣ ਵਾਲਿਆਂ 'ਤੇ ਪਹਿਲਾਂ ਹੀ ਲੁਧਿਆਣੇ ਦੇ ਵਿੱਚ ਦੋ ਮਾਮਲੇ ਦਰਜ ਹਨ ਅਤੇ ਕੁੱਝ ਸਿਆਸੀ ਆਗੂ ਵੀ ਆਪਣੀ ਕਿੜ ਕੱਢਣ ਲਈ ਪਰਿਵਾਰ ਦੇ ਨਾਲ ਮਿਲ ਕੇ ਉਸ 'ਤੇ ਅਜਿਹੇ ਇਲਜ਼ਾਮ ਲਗਾ ਰਹੇ ਹਨ। ਜਦ ਕਿ ਇਹ ਪੂਰਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਦੇ ਵਿਚਾਰ ਅਧੀਨ ਹੈ ਅਤੇ ਹਾਈਕੋਰਟ ਵੱਲੋਂ ਹੀ ਇਸ ਸਬੰਧੀ ਡੀਜੀਪੀ ਨੂੰ ਇਨਕੁਆਰੀ ਦੇ ਹੁਕਮ ਜ਼ਾਰੀ ਕੀਤੇ ਗਏ ਹਨ।

Intro:ਲੁਧਿਆਣਾ ਦੇ ਰਹਿਣ ਵਾਲੇ ਇਕ ਪ੍ਰਵਾਸੀ ਪਰਿਵਾਰ ਵੱਲੋਂ ਚੰਡੀਗੜ੍ਹ ਦੇ ਵਿੱਚ ਆਪਣੀ ਕੁੜੀ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਹੀ ਰਹਿਣ ਵਾਲੇ ਇੱਕ ਫਾਈਨੈਂਸਰ ਜਸਵਿੰਦਰ ਸਿੰਘ ਵੜੈਚ ਤੇ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ ਲਾਏ ਗਏ ਇਨ੍ਹਾਂ ਇਲਜ਼ਾਮਾਂ ਬਾਰੇ ਜਦੋਂ ਫਾਇਨੈਂਸਰ ਜਸਵਿੰਦਰ ਵੜੈਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਉਲਟਾ ਪਰਿਵਾਰ ਤੇ ਹੀ ਉਸ ਦੇ ਪੈਸੇ ਦੇਣ ਦੇ ਇਲਜ਼ਾਮ ਲਾਏ ਨੇ...ਫਾਇਨੈਂਸਰ ਜੱਸੀ ਨੇ ਕਿਹਾ ਕਿ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਲੁਧਿਆਣਾ ਦੇ ਵਿੱਚ ਉਸ ਤੇ ਕੋਈ ਵੀ ਮਾਮਲਾ ਦਰਜ ਨਹੀਂ ਹੈ

Body:ਫਾਇਨੈਂਸਰ ਜੱਸੀ ਨੇ ਆਪਣਾ ਪੱਖ ਰੱਖਦੇ ਦੱਸਿਆ ਕਿ ਰੋਹਿਤ ਨਾਂ ਦੇ ਇਕ ਸ਼ਖਸ ਦੇ ਨਾਲ ਇਲਜ਼ਾਮ ਲਾਉਣ ਵਾਲੇ ਪਰਿਵਾਰ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਜਿਸ ਤੋਂ ਬਾਅਦ ਪਰਿਵਾਰ ਨਹੀਂ ਉਸ ਨੂੰ ਰੋਹਿਤ ਨਾਲ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਸਮਝੌਤਾ ਕਰਵਾਉਣ ਦੀ ਮੰਗ ਕੀਤੀ ਅਤੇ ਉਸ ਨੇ ਪਰਿਵਾਰ ਦਾ ਸਮਝੌਤਾ ਰੋਹਿਤ ਨਾਂ ਦੇ ਸ਼ਖ਼ਸ ਨਾਲ ਕਰਵਾਇਆ ਜਿਸ ਤੋਂ ਬਾਅਦ ਪੈਸੇ ਦੇਣ ਦੀ ਮਿਆਦ ਲੰਘਣ ਤੇ ਵੀ ਜਦੋਂ ਪਰਿਵਾਰ ਨੇ ਪੈਸੇ ਨਹੀਂ ਦਿੱਤੇ ਤਾਂ ਮਜਬੂਰਨ ਉਸ ਨੂੰ ਪਰਿਵਾਰ ਤੇ ਮਾਮਲਾ ਦਰਜ ਕਰਵਾਉਣਾ ਪਿਆ ਜਿਸ ਤੋਂ ਬਾਅਦ ਉਲਟਾ ਪ੍ਰਵਾਸੀ ਪਰਿਵਾਰ ਨੇ ਉਸ ਤੇ ਹੀ ਉਨ੍ਹਾਂ ਦੀ ਕੁੜੀ ਨਾਲ ਛੇੜਛਾੜ ਦੇ ਇਲਜ਼ਾਮ ਲਾ ਦਿੱਤੇ...ਫਾਈਨੈਂਸਰ ਜੱਸੀ ਨੇ ਦੱਸਿਆ ਕਿ ਇਲਜ਼ਾਮ ਲਾਉਣ ਵਾਲਿਆਂ ਤੇ ਪਹਿਲਾਂ ਹੀ ਲੁਧਿਆਣੇ ਦੇ ਵਿੱਚ ਦੋ ਮਾਮਲੇ ਦਰਜ ਨੇ ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂ ਵੀ ਆਪਣੀ ਕਿੜ ਕੱਢਣ ਲਈ ਪਰਿਵਾਰ ਦੇ ਨਾਲ ਮਿਲ ਕੇ ਉਸ ਤੇ ਅਜਿਹੀ ਇਲਜ਼ਾਮ ਲਗਾ ਰਹੇ ਨੇ ਜਦੋਂ ਕਿ ਇਹ ਪੂਰਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਦੇ ਵਿਚਾਰ ਅਧੀਨ ਹੈ ਅਤੇ ਹਾਈਕੋਰਟ ਵੱਲੋਂ ਹੀ ਇਸ ਸਬੰਧੀ ਡੀਜੀਪੀ ਨੂੰ ਇਨਕੁਆਰੀ ਦੇ ਹੁਕਮ ਜ਼ਾਰੀ ਕੀਤੇ ਗਏ ਨੇ...

byte...ਜਸਵਿੰਦਰ ਸਿੰਘ ਵੜੈਚ ਫਾਈਨੈਂਸਰ

Conclusion:
Last Updated : Jan 3, 2020, 5:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.