ਲੁਧਿਆਣਾ: ਇਸ ਵਾਰ ਹੋਲੀ ਦੇ ਤਿਉਹਾਰ ਵਿੱਚ ਦੁਕਾਨਦਾਰਾਂ ਨੂੰ ਆਸ ਬੱਝੀ ਹੈ। ਇਸ ਵਾਰ ਕੋਰੋਨਾ ਦੇ ਨਿਯਮਾਂ ਵਿੱਚ ਢਿੱਲ ਹੋਣ ਕਾਰਨ ਲੋਕ ਵਧਿਆ ਢੰਗ ਨਾਲ ਤਿਉਹਾਰ ਮਨਾ ਸਕਦੇ ਹਨ। ਇਸ ਵਾਰ ਹੋਲੀ ਦਾ ਤਿਉਹਾਰ ਪਹਿਲਾ ਨਾਲੋ ਵਧਿਆ ਹੋਣ ਵਾਲਾ ਹੈ।
ਇਸ ਵਾਰ ਹੋਲੀ ਦੇ ਤਿਉਹਾਰ ਨੂੰ ਸਿਆਸਤ ਦਾ ਰੰਗ ਚੜ੍ਹਿਆ ਹੈ। ਦੁਕਾਨਦਾਰਾਂ ਨੇ ਹੋਲੀ ਦੇ ਤਿਉਹਾਰ ਬਾਰੇ ਬੋਲਦਿਆਂ ਕਿਹਾ ਕਿ ਇਸ ਵਾਰ ਤਿਉਹਾਰ ਪਿਛਲੇ ਸਾਲਾਂ ਨਾਲੋ ਵਧੀਆ ਮਾਹੌਲ 'ਚ ਹੋਵੇਗਾ। ਇਸ ਵਾਰ ਦੁਕਾਨਦਾਰਾਂ ਨੇ ਬਸੰਤੀ ਰੰਗ ਦਾ ਨਾਮ ਰੱਖਿਆ ਆਮ ਆਦਮੀ ਪਾਰਟੀ ਦਾ ਰੰਗ ਰੱਖਿਆ ਹੈ। ਖਰੀਦਣ ਵਾਲੇ ਲੋਕੀਂ ਵੀ ਆਮ ਆਦਮੀ ਪਾਰਟੀ ਰੰਗ ਕਹਿ ਰਹੇ ਹਨ।
ਦੁਕਾਨਦਾਰ ਨੇ ਕਿਹਾ ਕਿ ਭਾਵੇਂ ਹੋਲੀ 'ਚ ਹੀ ਦਿਨ ਬਾਕੀ ਹਨ। ਪਰ ਲੋਕ ਵੀ ਨਵੀਂ ਬਣੀ ਸਰਕਾਰ 'ਤੇ ਸੈਲੀਬਰੇਸ਼ਨ ਕਰਨ ਵਾਸਤੇ ਰੰਗ ਲੈ ਕੇ ਜਾ ਰਹੇ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਕੋਲੋਂ ਹੀ ਬਸੰਤੀ ਰੰਗ ਜ਼ਿਆਦਾ ਮੰਗਦੇ ਹਨ। ਇਸ ਵਾਰ ਹੋਲੀ 'ਤੇ ਵਿਕਰੀ ਵੀ ਵਧੇਰੇ ਹੋਣ ਦੀ ਆਸ ਹੈ।
ਉਥੇ ਹੀ ਰੰਗ ਖਰੀਦਣ ਆਏ ਵਿਅਕਤੀ ਨੇ ਵੀ ਕਿਹਾ ਕਿਹਾ ਕਿ ਇਸ ਵਾਰ ਹੋਲੀ ਦਾ ਵਧੇਰੇ ਚਾਅ ਹੈ। ਉਹਨਾਂ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਕਾਰਨ ਇਨ੍ਹਾਂ ਨੂੰ ਬਹੁਤ ਜਿਆਦਾ ਉਮੀਦਾਂ ਦੇ ਚਾਅ ਹਨ। ਜਿਸ ਦੌਰਾਨ ਸਾਬਕਾ ਵਿਧਾਇਕਾਂ ਦੀਆਂ ਵਾਧੂ ਸਕਿਊਰਟੀ ਵਾਪਸ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ:- ਮਹਿਲਾ ਸਪੀਕਰ ਬਣਾ ਕੇ ਇੱਕ ਹੋਰ ਇਤਿਹਾਸ ਰਚੇਗੀ ਆਪ !