ਲੁਧਿਆਣਾ: ਗੁਜਰਾਤ ਚੋਣਾਂ (Gujarat Elections) ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਮੰਤਰੀ ਪਹਿਲਾਂ ਹੀ ਪ੍ਰਚਾਰ ਲਈ ਗੁਜਰਾਤ ਪਹੁੰਚੇ ਹੋਏ ਹਨ। ਹੁਣ ਰਾਜਾ ਵੜਿੰਗ ਵੀ ਗੁਜਰਾਤ ਜਾ ਰਹੇ ਹਨ, ਪਰ ਗੁਜਰਾਤ ਜਾਣ ਤੋਂ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਸਵਾਲ ਖੜ੍ਹੇ ਕੀਤੇ ਹਨ ਉਨ੍ਹਾਂ ਕਿਹਾ ਕਿ ਹਿਮਾਚਲ ਦੇ ਲੋਕ ਉਹਨਾਂ ਨੂੰ ਨਕਾਰ ਚੁੱਕੇ ਨੇ ਅਤੇ ਗੁਜਰਾਤ ਵਿੱਚ ਵੀ ਜਿੰਨਾ ਪੈਸਾ ਪੰਜਾਬ ਦਾ ਲਗਾਇਆ ਜਾ ਰਿਹਾ ਹੈ ਉਹ ਸਾਰਾ ਬੇਕਾਰ ਜਾਵੇਗਾ।
ਵਿਧਾਇਕਾਂ ਦੀਆਂ ਡਿਊਟੀਆਂ: ਆਮ ਆਦਮੀ ਪਾਰਟੀ ਦੇ ਵਿਧਾਇਕਾਂ (Aam Aadmi Party MLA) ਅਤੇ ਮੰਤਰੀਆਂ ਦੀਆਂ ਡਿਊਟੀਆਂ ਹਨ ਗੁਜਰਾਤ ਦੇ ਵਿੱਚ ਲੱਗ ਰਹੀਆਂ ਨੇ, ਪੰਜਾਬ ਦੇ 92 ਵਿਧਾਇਕ ਹੁਣ ਗੁਜਰਾਤ ਤੇ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਜਿਹੜੇ ਵਿਧਾਇਕ ਨੇ ਵੱਡੇ ਲੀਡਰ ਨੂੰ ਹਰਾਇਆ ਹੈ ਉਨ੍ਹਾਂ ਨੂੰ ਗੁਜਰਾਤ ਦੇ ਅਹਿਮ ਵਿਧਾਨ ਸਭਾ ਹਲਕਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ।ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਡਿਊਟੀ (MLA Gurpreet Gogis duty) ਅਹਿਮਦਾਬਾਦ ਨੇੜੇ ਲਗਾਈ ਗਈ ਹੈ ਉਸ ਵੱਲੋਂ ਗੁਜਰਾਤ ਸਰਕਾਰ ਵਿੱਚ ਡਿਪਟੀ ਸੀਐਮ ਰਹਿ ਚੁੱਕੇ ਲੀਡਰ ਨੂੰ ਹਰਾਉਣ ਲਈ ਲਗਾਈ ਗਈ ਹੈ ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ ਇਲਾਕਿਆਂ ਤੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਡਿਊਟੀਆਂ ਲੱਗੀਆਂ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਇਹ ਡਿਊਟੀਆਂ ਲਗਾਈਆਂ ਗਈਆਂ ਨੇ ਜਿਵੇਂ ਪੰਜਾਬ ਨੂੰ ਫਤਿਹ ਕੀਤਾ ਹੈ ਇਸੇ ਤਰ੍ਹਾਂ ਅਸੀਂ ਗੁਜਰਾਤ ਦੀ ਫਤਹਿ ਕਰਾਂਗੇ ਅਤੇ ਲੋਕਾਂ ਨੂੰ ਬੇਹਤਰ ਸੁਵਿਧਾਵਾਂ ਪ੍ਰਾਪਤ ਕਰਵਉਣਗੇ।
ਬਿਆਨਬਾਜ਼ੀਆਂ ਦਾ ਸਿਲਸਿਲਾ: ਵਿਧਾਨਸਭਾ ਚੋਣਾਂ ਭਾਂਵੇ ਗੁਜਰਾਤ ਅਤੇ ਹਿਮਾਚਲ ਦੇ ਵਿਚ ਹੋ ਰਹੀਆਂ ਨੇ ਪਰ ਸਿਆਸਤ ਪੰਜਾਬ ਦੇ ਵਿੱਚ ਭਖੀ ਹੋਈ ਹੈ। ਕਾਂਗਰਸ ਦੇ ਨਾਲ ਭਾਜਪਾ ਲਗਾਤਾਰ ਆਮ ਆਦਮੀ ਪਾਰਟੀ ਦੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਇਲਜਾਮ ਲਗਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਮਾਇਨਿੰਗ (Illegal mining) ਤੋਂ ਪੈਸੇ ਕਮਾਏ ਗਏ ਨੇ ਉਹ ਗੁਜਰਾਤ ਦੇ ਵਿਚ ਲਗਾਏ ਜਾ ਰਹੇ ਨੇ ਏਥੋਂ ਜਾ ਸਕੇ ਭਾਜਪਾ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਹੜਾ ਜਹਾਜ ਮੁੱਖ ਮੰਤਰੀ ਭਗਤ ਮਾਨ ਵੱਲੋਂ ਕਿਰਾਏ ਤੇ ਲਿਆ ਗਿਆ ਹੈ ਉਸਦੀ ਟੈਕਸੀ ਦੇ ਰੂਪ ਦੇ ਵਿਚ ਗੁਜਰਾਤ ਦੇ ਅੰਦਰ ਚੋਣਾਂ ਚ ਵਰਤੋਂ ਹੋਣੀ ਹੈ ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਪੈਸਾ ਲੁੱਟ ਕੇ ਗੁਜਰਾਤ ਚ ਲਗਾਇਆ ਜਾ ਰਿਹਾ ਹੈ ਪਰ ਉਥੋਂ ਦੇ ਲੋਕ ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੇ ਨੇ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਭਗੌੜਾ ਕਰਾਰ, ਵਪਾਰੀ ਤੋਂ 1 ਕਰੋੜ ਦੀ ਮੰਗੀ ਸੀ ਫਿਰੌਤੀ
ਵਿਰੋਧੀਆਂ ਦੇ ਸਵਾਲ: ਇਕ ਪਾਸੇ ਜਿਥੇ ਪੰਜਾਬ ਤੋਂ ਮੰਤਰੀ ਵਿਧਾਇਕ ਮੁੱਖ ਮੰਤਰੀ ਖੁਦ ਵੀ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਵੀ ਇਨ੍ਹਾਂ ਤੇ ਵਿਸ਼ਵਾਸ਼ ਨਹੀਂ ਕਰਨਗੇ। ਉਥੇ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਲੀਡਰ ਅਮਰਜੀਤ ਟਿੱਕਾ ਨੇ ਕਿਹਾ ਕਿ ਨਾ ਤਾਂ ਪੰਜਾਬੀਆਂ ਦੀ ਭਾਸ਼ਾ ਗੁਜਰਾਤੀਆਂ ਨੂੰ ਸਮਝ ਆਉਂਦੀ ਹੈ ਅਤੇ ਨਾ ਹੀ ਗੁਜਰਾਤੀਆਂ ਨੂੰ ਪੰਜਾਬੀ ਸਮਝ ਆਉਂਦੀ ਹੈ ਉਨ੍ਹਾਂ ਕਿਹਾ ਕਿ ਜਿਹੜੀ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ ਓਹਨਾ ਦਾ ਕੋਈ ਫਾਇਦਾ ਨਹੀਂ ਹੈ ਸਿਰਫ ਪੈਸੇ ਦੀ ਬਰਬਾਦੀ ਹੈ ਭਾਜਪਾ ਦੇ ਲੀਡਰ ਨੇ ਕਿਹਾ ਕਿ ਜੋ ਕੰਮ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਸਾਲਾਂ ਦੇ ਅੰਦਰ ਕਰਵਾਏ ਜਾ ਚੁੱਕੇ ਨੇ ਉਸ ਦਾ ਕੋਈ ਬਦਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੋ ਔਜਾਰ ਮੁੱਖ ਮੰਤਰੀ ਨੇ ਕਿਰਾਏ ਤੇ ਲਿਆ ਹੈ ਉਸ ਦੀ ਟੈਕਸੀ ਵਜੋਂ ਗੁਜਰਾਤ ਅੰਦਰ ਵਰਤੋਂ ਹੋ ਰਹੀ ਹੈ ਇਥੋਂ ਤੱਕ ਕਿ ਉਹਨਾਂ ਕਿਹਾ ਕਿ ਪੰਜਾਬ ਵਿੱਚ ਜੋ ਗੈਰਕਨੂੰਨੀ ਮਾਇਨਿੰਗ ਤੋਂ ਪੈਸਾ ਕਮਾਇਆ ਗਿਆ ਹੈ ਉਸ ਦੀ ਵੀ ਗੁਜਰਾਤ ਚੋਣਾਂ ਦੇ ਵਿਚ ਵਰਤੋਂ ਹੋ ਰਹੀ ਹੈ।