ETV Bharat / state

Governor Banwari Lal Purohit reached Khanna: ਖੰਨਾ ਪਹੁੰਚੇ ਰਾਜਪਾਲ ਨੇ ਆਪਣੀ ਨਿੱਜੀ ਜਿੰਦਗੀ ਦੇ ਕਿੱਸੇ ਕੀਤੇ ਸਾਂਝਾ, ਜੈਨ ਧਰਮ ਦੇ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ - ਖੰਨਾ ਪਹੁੰਚੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਖੰਨਾ ਪੁੱਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜੈਨ (Governor Banwari Lal Purohit reached Khanna) ਧਰਮ ਦੇ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।

Governor Banwari Lal Purohit arrived at program of Sri Atam Vallabh Jain Sarvamangal Trust LudhianaGovernor Banwari Lal Purohit arrived at program of Sri Atam Vallabh Jain Sarvamangal Trust Ludhiana
Governor Banwari Lal Purohit reached Khanna : ਖੰਨਾ ਪਹੁੰਚੇ ਰਾਜਪਾਲ ਨੇ ਆਪਣੀ ਨਿੱਜੀ ਜਿੰਦਗੀ ਦੇ ਕਿੱਸੇ ਕੀਤੇ ਸਾਂਝਾ, ਜੈਨ ਧਰਮ ਦੇ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ
author img

By ETV Bharat Punjabi Team

Published : Oct 17, 2023, 6:34 PM IST

ਖੰਨਾ ਪਹੁੰਚੇ ਰਾਜਪਾਲ ਸੰਬੋਧਨ ਕਰਦੇ ਹੋਏ।

ਖੰਨਾ (ਲੁਧਿਆਣਾ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਦੋਰਾਹਾ ਵਿਖੇ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਲੁਧਿਆਣਾ ਵੱਲੋਂ ਕਰਵਾਏ ਗਏ ਸ਼ਮਾਪਨ ਸਮਾਗਮ ਦੌਰਾਨ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਜੈਨ ਭਾਈਚਾਰੇ ਦੇ ਸੰਤਾਂ ਦੀ ਹਾਜ਼ਰੀ ਵਿੱਚ ਇਸ ਸ਼ੁਭ ਸਮਾਗਮ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। ਜੈਨ ਧਰਮ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ-ਖਿਮਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਪਲ ਅਸੀਂ ਕਿਸੇ ਨੂੰ ਮੁਆਫ (ਖਿਮਾ) ਕਰਦੇ ਹਾਂ, ਅਸੀਂ ਹਉਮੈ ਅਤੇ ਹੰਕਾਰ ਦੇ ਚੰਗੁਲ ਤੋਂ ਮੁਕਤ ਹੋ ਜਾਂਦੇ ਹਾਂ। ਇਸ ਲਈ, ਸਾਨੂੰ ਸਾਰਿਆਂ ਲਈ ਜੈਨ ਧਰਮ ਦੁਆਰਾ ਪ੍ਰਚਾਰਿਤ ਪੂਰਨਿਆਂ 'ਤੇ ਚਲਦਿਆਂ ਮੁਆਫ ਕਰਨ ਦੀ ਆਦਤ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਜੈਨ ਭਾਈਚਾਰੇ ਵਲੋਂ ਤਰੱਕੀ ਵਿੱਚ ਵੱਡਾ ਯੋਗਦਾਨ : ਉਨ੍ਹਾਂ ਜੈਨ ਧਰਮ ਦੀਆਂ ਸਿੱਖਿਆਵਾਂ ਵਿੱਚ ਆਪਣਾ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ ਕਿਉਂਕਿ ਇਹ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਰਾਜਪਾਲ ਨੇ ਅੱਗੇ ਕਿਹਾ ਕਿ ਜੈਨ ਧਰਮ ਅਧਿਆਤਮਿਕ ਗਿਆਨ ਨਾਲ ਭਰਪੂਰ ਹੈ ਅਤੇ ਜੈਨ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਦੌਰਾਨ ਉਨ੍ਹਾਂ ਸ਼ਮਾਪਨ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਵਿਜੇ ਨਿਤਿਆਨੰਦ ਸੂਰੀ ਮਹਾਰਾਜ ਦਾ ਆਸ਼ੀਰਵਾਦ ਲਿਆ।

ਰਾਜਪਾਲ ਨੇ ਸ਼੍ਰੀ ਆਤਮ ਵੱਲਭ ਜੈਨ ਸਰਵਮੰਗਲ ਟਰੱਸਟ ਲੁਧਿਆਣਾ ਦੇ ਇਸ ਮੈਗਾ ਮੁਆਫੀ ਸਮਾਗਮ ਦੇ ਆਯੋਜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਕਿ ਭਾਗੀਦਾਰਾਂ ਲਈ ਅਧਿਆਤਮਿਕ ਗਿਆਨ ਦਾ ਰਾਹ ਪੱਧਰਾ ਕਰੇਗਾ। ਇਸ ਤੋਂ ਪਹਿਲਾਂ ਟਰੱਸਟ ਦੇ ਚੇਅਰਮੈਨ ਜਵਾਹਰ ਲਾਲ ਓਸਵਾਲ, ਪ੍ਰਧਾਨ ਸੁਰਿੰਦਰ ਮੋਹਨ ਜੈਨ, ਜਨਰਲ ਸਕੱਤਰ ਵਿਨੋਦ ਜੈਨ, ਵਿੱਤ ਸਕੱਤਰ ਸੀ.ਏ. ਰਾਹੁਲ ਜੈਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਮਾਗਮ ਵਿੱਚ ਪੁੱਜਣ 'ਤੇ ਰਾਜਪਾਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.