ਲੁਧਿਆਣਾ: 45 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਰਕਾਰ ਵੱਲੋਂ ਨਵੀਂ ਜਾਰੀ ਕੀਤੀ ਗਈ। ਗਾਈਡਲਾਈਨਜ਼ ਮੁਤਾਬਕ 18 ਸਾਲ ਤੋਂ 45 ਸਾਲ ਦਾ ਕੋਈ ਵੀ ਵਿਅਕਤੀ 1 ਮਈ ਤੋਂ ਟੀਕਾਕਰਨ ਕਰਵਾ ਸਕੇਗਾ।
ਇਸ ਦੇ ਸਬੰਧ ਵਿੱਚ ਜਦੋਂ ਅਸੀਂ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੀਤੀ ਕਿ ਇਹ ਟੀਕੇ ਸੂਬਾ ਸਰਕਾਰ ਵੱਲੋਂ ਭੇਜੇ ਜਾਣੇ ਹਨ। ਪਰ ਅਜੇ ਤੱਕ ਉਨ੍ਹਾਂ ਕੋਲ ਕੋਈ ਸਟਾਕ ਤੱਕ ਨਹੀਂ ਪਹੁੰਚਿਆ। ਇਸ ਕਾਰਨ ਉਨ੍ਹਾਂ ਨੇ ਫ਼ਿਲਹਾਲ 18 ਸਾਲ ਤੋਂ 15 ਸਾਲ ਤੱਕ ਟੀਕਾਕਰਨ ਦੇ ਕੈਂਪ ਰੋਕੇ ਹਨ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਤਿਆਰੀ ਹੈ।
ਨੋਡਲ ਅਫ਼ਸਰ ਪੁਨੀਤ ਜੁਨੈਜਾ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਜਾਰੀ ਰਹੇਗਾ।ਸਰਕਾਰ ਵੱਲੋਂ ਨਵੀਂ ਜਾਰੀ ਕੀਤੀ ਗਈ ਗਾਈਡਲਾਈਨਜ਼ ਅਨੁਸਾਰ 18 ਸਾਲ ਤੋਂ 45 ਸਾਲ ਦਾ ਕੋਈ ਵੀ ਵਿਅਕਤੀ 1 ਮਈ ਤੋਂ ਟੀਕਾਕਰਨ ਕਰਵਾ ਸਕੇਗਾ।
ਉਨਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ 45 ਸਾਲ ਤੋਂ ਵੱਧ ਉਮਰ ਦੇ ਤਕਰੀਬਨ 30% ਲੋਕਾਂ ਨੇ ਟੀਕਾਕਰਨ ਨਹੀਂ ਕਰਵਾਇਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।
ਖ਼ਬਰ ਮੁਤਾਬਕ ਕਿ ਸਰਕਾਰ ਨੇ ਟੀਕਿਆਂ ਦਾ ਆਰਡਰ ਤਾਂ ਦੇ ਦਿੱਤਾ ਹੈ ਪਰ ਵੱਖ-ਵੱਖ ਰੇਟਾਂ ਦੇ ਕਾਰਨ ਵਬਾਲ ਮਚਿਆ ਹੋਇਆ ਹੈ ਜਿਸ ਕਾਰਨ ਸਟਾਕ ਨਹੀਂ ਆਇਆ। ਕੋਰੋਨਾ ਵਾਇਰਸ ਦਾ ਟੀਕਾਕਰਨ ਹਰੇਕ ਲਈ ਜ਼ਰੂਰੀ ਹੈ ਅਤੇ ਸਿਹਤ ਸੁਵਿਧਾਵਾਂ ਸਰਕਾਰਾਂ ਦੀ ਡਿਊਟੀ ਹਨ ਪਰ ਟੀਕਿਆਂ ਦਾ ਵੱਖੋ-ਵੱਖ ਰੇਟ ਸਰਕਾਰ ਉਪਰ ਸੁਆਲ ਜ਼ਰੂਰ ਖੜ੍ਹੇ ਕਰਦਾ ਹੈ।