ਲੁਧਿਆਣਾ: ਸੁਖਬੀਰ ਬਾਦਲ (Sukhbir Badal) ਦੀ ਲੁਧਿਆਣਾ ਗਿੱਲ ਹਲਕੇ ਵਿੱਚ ਆਮਦ ਦੇ ਦੌਰਾਨ ਜੰਮ ਕੇ ਹੰਗਾਮਾ ਵੇਖਣ ਨੂੰ ਮਿਲਿਆ। ਪਹਿਲਾਂ ਕਿਸਾਨਾਂ (Farmers) ਵੱਲੋਂ ਸੁਖਬੀਰ ਬਾਦਲ ਦੀ ਮੀਟਿੰਗ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਜਦੋਂ ਤਾਜ ਰੈਸਟੋਰੈਂਟ ਵੱਲ ਵਧਿਆ ਤਾਂ ਕਿਸਾਨਾਂ ਨੇ ਇਸ ਦੌਰਾਨ ਵੀ ਉਨ੍ਹਾਂ ਦਾ ਵਿਰੋਧ ਕੀਤਾ।
ਇਸ ਵਿਰੋਧ ਦੌਰਾਨ ਪੁਲਿਸ ਫੋਰਸ ਅਤੇ ਕਿਸਾਨਾਂ ਵਿਚਕਾਰ ਧੱਕਾ ਮੁੱਕੀ ਹੁੰਦੀ ਵੀ ਵਿਖਾਈ ਦਿੱਤੀ। ਇਸ ਧੱਕਾ ਮੁੱਕੀ ਦੌਰਾਨ ਇੱਕ ਕਿਸਾਨ ਦੀ ਪੱਗ ਵੀ ਲੱਥ ਗਈ ਜਿਸਦਾ ਕਿਸਾਨਾਂ ਸਖ਼ਤ ਵਿਰੋਧ ਕੀਤਾ ਗਿਆ ਤੇ ਪ੍ਰਸ਼ਾਸਨ ਖਿਲਾਫ਼ ਕਿਸਾਨ ਭੜਾਸ ਕੱਢਦੇ ਵੀ ਵਿਖਾਈ ਦਿੱਤੇ। ਹਾਲਾਂਕਿ ਇਸ ਮਾਮਲੇ ’ਤੇ ਪੁਲਿਸ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਪੱਗ ਕਿਵੇਂ ਲੱਥੀ। ਉਧਰ ਸੁਖਬੀਰ ਬਾਦਲ ਨੇ ਮੀਡੀਆ ਨਾਲ ਬਹੁਤੀ ਗ਼ੱਲ ਤਾਂ ਨਹੀਂ ਕੀਤੀ ਪਰ ਪੰਜਾਬ ’ਚ ਬੰਦ ਹੋ ਰਹੀਆਂ ਮੰਡੀਆਂ ਅਤੇ ਡੀਏਪੀ ਖਾਦ ਬਾਰੇ ਬੋਲ ਕੇ ਚਲੇ ਗਏ।
ਇਕ ਪਾਸੇ ਜਿੱਥੇ ਪੱਗ ਲੱਥਣ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਪੱਗ ਪੁਲਿਸ ਵੱਲੋਂ ਧੱਕਾ ਮੁੱਕੀ ਦੇ ਦੌਰਾਨ ਲਾ ਦਿੱਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਸੁਖਬੀਰ ਬਾਦਲ (Sukhbir Badal) ਦਾ ਵਿਰੋਧ ਕਰ ਰਹੇ ਸਨ ਪਰ ਪੁਲਿਸ ਨੇ ਆ ਕੇ ਉਨ੍ਹਾਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਪੁਲਿਸ (Police) ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਲੱਗਿਆ ਕਿ ਕਾਨੂੰਨ ਵਿਵਸਥਾ ’ਚ ਵਿਘਨ ਪੈ ਸਕਦਾ ਤਾਂ ਉਦੋਂ ਹੀ ਉਨ੍ਹਾਂ ਨੇ ਇਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੱਗ ਕਿਵੇਂ ਲੱਥੀ ਇਸ ਬਾਰੇ ਵੀ ਉਹ ਜਾਂਚ ਕਰ ਰਹੇ ਹਨ।
ਉਧਰ ਦੂਜੇ ਪਾਸੇ ਸਮਾਗਮ ’ਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਕਿਸਾਨਾਂ ਦੇ ਮੁੱਦੇ ’ਤੇ ਤਾਂ ਕੁਝ ਨਹੀਂ ਬੋਲਿਆ ਪਰ ਉਹ ਇੰਨਾ ਕਹਿ ਕੇ ਜ਼ਰੂਰ ਚਲੇ ਗਏ ਕਿ ਸਰਕਾਰ ਮੰਡੀਆਂ ਬੰਦ ਕਰ ਰਹੀ ਹੈ ਜਦੋਂਕਿ ਹਾਲੇ ਵੀ ਕਈ ਥਾਵਾਂ ’ਤੇ ਝੋਨਾ ਪੂਰੀ ਤਰ੍ਹਾਂ ਨਹੀਂ ਵਿਕਿਆ ਹੈ। ਉਨ੍ਹਾਂ ਡੀ ਏ ਪੀ ਖਾਦ ਨੂੰ ਲੈ ਕੇ ਆ ਰਹੀ ਸਮੱਸਿਆ ਦਾ ਪੰਜਾਬ ਸਰਕਾਰ (Government of Punjab) ਨੂੰ ਹੱਲ ਕਰਨ ਲਈ ਕਿਹਾ ਅਤੇ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਣ ਲਈ ਕਿਹਾ।
ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਕੀਤਾ ਵੱਡਾ ਐਲਾਨ, ਭੈਣ ਮਾਲਵਿਕਾ ਲੜੇਗੀ ਪੰਜਾਬ ’ਚ ਚੋਣ