ETV Bharat / state

ਇੱਕ ਨਿੱਕੇ ਜਿਹੇ ਕੋਠੇ 'ਚ ਵੱਸਿਆ ਪੰਜਾਬ, ਵੀਡੀਓ ਵੇਖ ਤੁਸੀਂ ਵੀ ਕਹੋਗੇ ਵਾਹ !

ਪੁਰਾਣਾ ਪੰਜਾਬ ਹਮੇਸ਼ਾ ਜ਼ਿੰਦਾ ਵੀ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਦੀ ਧੜਕਨ ਵੀ ਬਣੇਗਾ, ਕਿਉਂਕਿ ਬਜ਼ੁਰਗ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਜੋਕੇ ਰੱਖਣ 'ਚ ਕੋਈ ਕਸਰ ਨਹੀਂ ਛੱਡ ਰਹੇ। ਤੁਸੀਂ ਵੀ ਵੇਖੋ ਪੁਰਾਣੇ ਰੰਗਲੇ ਪੰਜਾਬ ਦੀਆਂ ਖਾਸ ਤਸਵੀਰਾਂ....

farmer sukhwinder singh create mini punjab
ਇੱਕ ਨਿੱਕੇ ਜਿਹੇ ਕੋਠੇ 'ਚ ਵੱਸਿਆ ਪੰਜਾਬ, ਵੀਡੀਓ ਵੇਖ ਤੁਹਾਡੇ ਮਨ 'ਚ ਕੀ ਆਖਿਆ ਖਿਆਲ!
author img

By ETV Bharat Punjabi Team

Published : Dec 5, 2023, 8:01 PM IST

ਇੱਕ ਨਿੱਕੇ ਜਿਹੇ ਕੋਠੇ 'ਚ ਵੱਸਿਆ ਪੰਜਾਬ

ਲੁਧਿਆਣਾ: ਅਸਕਰ ਕਿਹਾ ਜਾਂਦਾ ਹੈ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ। ਇਸੇ ਕਹਾਵਤ ਨੂੰ ਸੱਚ ਕਰ ਵਿਖਾਇਆ ਰਾਏਕੋਟ ਦੇ ਕਿਸਾਨ ਸੁਖਵਿੰਦਰ ਸਿੰਘ ਨੇ,,ਇਸ ਕਿਸਾਨ ਵੱਲੋਂ ਅਜੋਕੀ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਆਪਣੇ ਹੀ ਖੇਤਾਂ 'ਚ ਇੱਕ ਖਾਸ ਉਪਰਾਲਾ ਕਰਦੇ ਹੋਏ ਮੋਟਰ ਵਾਲੇ ਕੋਠੇ ਨੂੰ ਪੁਰਾਣੇ ਪੰਜਾਬ ਦੀਆਂ ਯਾਦਾਂ ਅਤੇ ਪੁਰਾਣੀਆਂ ਚੀਜ਼ਾਂ ਨਾਲ ਸੰਜੋ ਕੇ ਰੱਖ ਦਿੱਤਾ ਹੈ। ਬੇਸ਼ੱਕ ਅਜੋਕੇ ਆਧੁਨਿਕ ਯੁੱਗ ਵਿੱਚ ਵਿਿਗਆਨਕ ਪੱਖੋਂ ਮਨੁੱਖ ਨੇ ਕਾਫੀ ਤਰੱਕੀ ਕਰ ਲਈ ਹੈ ਪਰ ਪੰਜਾਬੀਆਂ ਦੇ ਮਨਾਂ ਵਿੱਚ ਅੱਜ ਵੀ ਪੁਰਾਤਨ ਪੰਜਾਬ ਵਾਲੇ ਉਹ ਕੱਚੇ ਕੋਠੇ, ਸੰਦੂਖ, ਮੋਟੇ-ਮੋਟੇ ਪਾਵਿਆਂ ਵਾਲੇ ਮੰਜੇ, ਚੱਕੀ, ਚੁੱਲੇ, ਹਾਰੇ, ਮਧਾਣੀਆ ਮਨਾਂ ਵਿੱਚ ਵਸੇ ਹੋਏ ਹਨ । ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਅਜੋਕੀ ਨੌਜਵਾਨ ਪੀੜੀ ਨਾਲ ਉਸ ਸਮੇਂ ਦੇ ਆਪਣੇਪਨ ਵਾਲੇ ਹਾਲਾਤਾਂ ਅਤੇ ਮਾਹੌਲ ਤੋਂ ਜਾਣੂ ਕਰਵਾਉਂਦੇ ਹਨ।

ਸੁਖਵਿੰਦਰ ਸਿੰਘ ਦਾ ਉਪਰਾਲਾ: ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਪੁਰਾਣੇ ਪੰਜਾਬ ਦੀਆਂ ਬਹੁਤ ਪੁਰਾਣੀਆਂ ਯਾਦਾਂ ਵੱਸੀਆਂ ਹੋਈਆਂ ਹਨ। ਜਿੰਨ੍ਹਾਂ ਨੂੰ ਹੂ-ਬ-ਹੂ ਚਿਤਰਨ ਲਈ ਉਸ ਵੱਲੋਂ ਕੱਚੀਆਂ ਇੱਟਾਂ ਦਾ ਇੱਕ ਕੋਠਾ ਤਿਆਰ ਕਰਵਾਇਆ ਗਿਆ ਅਤੇ ਉਸ ਵਿੱਚ ਆਲੇ ਦੁਆਲੇ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਸੰਦੂਖ, ਪੁਰਾਣਾ ਮੋਟੇ ਪਾਵਿਆਂ ਵਾਲਾ ਮੰਜਾ, ਸਾਈਕਲ, ਚਰਖਾ, ਚਾਟੀ ਅਤੇ ਮਧਾਣੀ, ਚੁਲਾ, ਹਾਰਾ ਬੋਤਲ ਵਾਲਾ ਦੀਵਾ ਅਤੇ ਪੁਰਾਣੀਆਂ ਵਸਤੂਆਂ ਨੂੰ ਵੀ ਸਜਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਸਭ ਕੁੱਝ ਅਜੌਕੀ ਪੀੜ੍ਹੀ ਨੂੰ ਦੱਸਣ ਲਈ ਬਣਵਾਇਆ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਪੁਰਾਣੇ ਵਿਰਸੇ ਅਤੇ ਇਤਿਹਾਸ ਨਾਲ ਜੁੜ ਸਕੇ।

ਅਲਗੋਜ਼ੀਆਂ ਅਤੇ ਤੂੰਬੀ ਦਾ ਸੁਮੇਲ: ਇੰਨ੍ਹਾਂ ਹੀ ਨਹੀਂ ਸੁਖਵਿੰਦਰ ਸਿੰਘ ਵੱਲੋਂ ਇਸ ਮੌਕੇ ਇੱਕ ਸੰਗੀਤਕ ਸਭਾ ਦਾ ਆਯੋਜਿਨ ਕਰਦਿਆਂ ਅਲਗੋਜ਼ਿਆਂ ਅਤੇ ਤੂੰਬੀ ਵਾਲੇ ਸੁਖਦੇਵ ਸਿੰਘ ਮੱਦੋਕੇ ਵਾਲਿਆਂ ਦੇ ਜੱਥੇ ਨੇ ਆਪਣੇ ਗੀਤਾਂ ਅਤੇ ਵਾਰਾਂ ਰਾਹੀਂ ਪੁਰਾਤਨ ਵਿਰਸੇ ਅਤੇ ਇਤਿਹਾਸਕ ਕਿੱਸੇ ਸੁਣਾ ਕੇ ਸੋਨੇ 'ਤੇ ਸੁਹਾਗਾ ਕਰ ਦਿੱਤਾ। ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦਾ ਮਨ ਗਦ ਗਦ ਕਰ ਉੱਠਿਆ।

ਉਪਰਾਲੇ ਦੀ ਸ਼ਲਾਘਾ: ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਜਲਾਲਦੀਵਾਲ ਨੇ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜੌਕੇ ਸਮੇਂ ਵਿੱਚ ਲੋਕ ਪੁਰਾਣੇ ਵਿਰਸੇ ਵੱਲ ਨੂੰ ਮੁੜ ਰਹੇ ਹਨ ਅਤੇ ਪੁਰਾਣੇ ਪੰਜਾਬ ਵਾਲੇ ਸਾਦੇ ਰਹਿਣ ਸਹਿਣ, ਖਾਣ ਪੀਣ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਪੁਰਾਣੀਆਂ ਅਤੇ ਡੂੰਘੀਆਂ ਜੜ੍ਹਾਂ ਵਾਲੇ ਦਰਖ਼ਤ ਹੀ ਹਰ ਤੂਫ਼ਾਨ ਦਾ ਸਖ਼ਤੀ ਨਾਲ ਸਾਹਮਣਾ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.