ETV Bharat / state

ਪਿੰਡਾਂ ਦੇ ਸੂਏ ਖਾਲ਼ੀ, ਮੋਟਰਾਂ ਚਲਾ ਕੇ ਕਿਸਾਨ ਕਰ ਰਹੇ ਨੇ ਕੱਦੂ - ludhiana

ਝੋਨੇ ਦੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਹਾਲੇ ਤੱਕ ਵੀ ਸਿੰਚਾਈ ਮਹਿਕਮੇ ਵੱਲੋਂ ਹਾਲੇ ਤੱਕ ਵੀ ਪਿੰਡਾਂ ਦੇ ਸੂਇਆਂ ਵਿੱਚ ਪਾਣੀ ਨਹੀਂ ਛੱਡਿਆ ਗਿਆ ਹੈ, ਜਿਸ ਕਰ ਕੇ ਕਿਸਾਨਾਂ ਨੂੰ ਕੱਦੂ ਕਰਨ ਦੇ ਲਈ ਆਪਣੀਆਂ ਮੋਟਰਾਂ ਨੂੰ ਚਲਾਉਣਾ ਪੈ ਰਿਹਾ ਹੈ।

ਪਿੰਡਾਂ ਦੇ ਸੂਏ ਪਾਣੀ ਤੋਂ ਪਿਆਸੇ, ਮੋਟਰਾਂ ਚਲਾ ਕੇ ਕਿਸਾਨ ਕਰ ਰਹੇ ਨੇ ਕੱਦੂ

author img

By

Published : Jun 18, 2020, 7:10 PM IST

ਲੁਧਿਆਣਾ: ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਝੋਨੇ ਦੀ ਲਵਾਈ ਦੀ ਤਾਰੀਖ਼ 10 ਜੂਨ ਮਿੱਥੀ ਗਈ ਸੀ। ਇਸ ਵਾਰ ਪਿੰਡਾਂ ਦਾ ਸੂਏ ਪਾਣੀ ਤੋਂ ਪਿਆਸੇ ਹਨ, ਕਿਉਂਕਿ ਹਾਲੇ ਤੱਕ ਵੀ ਪੰਜਾਬ ਦੇ ਸਿੰਚਾਈ ਮਹਿਕਮੇ ਵੱਲੋਂ ਹਾਲੇ ਤੱਕ ਨਹਿਰਾਂ ਵਿੱਚ ਪਾਣੀ ਨਹੀਂ ਛੱਡਿਆ ਗਿਆ ਹੈ।

ਵੇਖੋ ਵੀਡੀਓ।

ਸੂਇਆਂ ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਨੂੰ ਇਸ ਵਾਰ ਆਪਣੀਆਂ ਮੋਟਰਾਂ ਚਲਾ ਕੇ ਹੀ ਪਾਣੀ ਲਿਆ ਜਾ ਰਿਹਾ ਹੈ ਅਤੇ ਕੱਦੂ ਕੀਤਾ ਜਾ ਰਿਹਾ ਹੈ।

ਸਰਕਾਰਾਂ ਹਰ ਸਾਲ ਕਿਸਾਨਾਂ ਨੂੰ ਕਹਿੰਦੀਆਂ ਤਾਂ ਹਨ ਕਿ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਇਸ ਲਈ ਉਹ ਫ਼ਸਲਾਂ ਨੂੰ ਬਦਲ ਦੇ ਨਾਲ ਬੀਜਣ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਨੂੰ ਉਨ੍ਹਾਂ ਨੂੰ ਸਮੇਂ ਸਿਰ ਪਾਣੀ ਅਤੇ ਉਨ੍ਹਾਂ ਦੀ ਫ਼ਸਲਾਂ ਦਾ ਸਹੀ ਮੁੱਲ ਦੇਣ ਤਾਂ ਉਹ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਣ ਦੇ ਲਈ ਤਿਆਰ ਹਨ।

ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਖ਼ੁਦ ਝੋਨੇ ਦੀ ਖੇਤੀ ਨਹੀਂ ਕਰਨਾ ਚਾਹੁੰਦੇ, ਪਰ ਉਹ ਮਜਬੂਰ ਹਨ। ਸਾਨੂੰ ਆਪ ਨੂੰ ਪਤਾ ਹੈ ਕਿ ਕੁਦਰਤ, ਇਨਸਾਨੀ ਤੇ ਕਿਸਾਨੀ ਨਾਲ ਖਿਲਵਾੜ ਹੋ ਰਿਹਾ ਹੈ ਤੇ ਹਰ ਸਾਲ ਪਾਣੀ ਡੂੰਗੇ ਹੋਣ ਕਾਰਨ ਪਾਈਪ ਮੋਟਰਾਂ ਦੀ ਪਾਵਰ ਵਧਾਉਣੀ ਪੈਂਦੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਪਾਣੀ 3-4 ਫ਼ੁੱਟ ਹੇਠਾਂ ਚਲਾ ਜਾਂਦਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਹਰ ਮੋਟਰਾਂ ਉੱਤੇ ਵੀ ਵਾਧੂ ਖ਼ਰਚ ਕਰਨਾ ਪੈਂਦਾ ਹੈ। ਉੱਪਰ ਦੀ ਕੋਰੋਨਾ ਦੀ ਮਾਰ ਨੇ ਕਿਸਾਨੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਸਰਕਾਰ ਵੀ ਕਿਸਾਨਾਂ ਨੂੰ ਨਸੀਹਤਾਂ ਦੇਣ ਦੇ ਲਈ ਕੋਈ ਖ਼ਾਸ ਕੰਮ ਨਹੀਂ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.