ਲੁਧਿਆਣਾ : ਜਦੋਂ ਦੇਸ਼ ਦਾ ਢਿੱਡ ਭਰਨ ਲਈ ਅੰਨ ਦੀ ਪੂਰਤੀ ਲਈ ਹਰੀ ਕ੍ਰਾਂਤੀ ਲਿਆਂਦੀ, ਤਾਂ ਪੰਜਾਬ ਨੇ ਦੇਸ਼ ਵਿਚ ਕਣਕ ਅਤੇ ਚੋਲ ਦੀ ਪੂਰਤੀ ਕੀਤੀ। ਦੇਸ਼ ਦੇ ਅੰਨ ਭੰਡਾਰ ਵਿੱਚ ਵਾਧਾ ਕੀਤਾ, ਤਾਂ ਵੱਧ ਝਾੜ ਦੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਕਈ ਅਜਿਹੀ ਮੁਸ਼ਕਲਾਂ ਨੇ ਘੇਰਿਆ, ਜਿਨ੍ਹਾਂ ਤੋਂ ਉਹ ਖੁਦ ਵੀ ਅਣਜਾਣ ਸਨ। ਹਰ ਸਾਲ 2002 ਦੇ ਵਿਚ ਟਾਟਾ ਗਰੁੱਪ, ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਖੇਤੀਬਾੜੀ ਯੁਨੀਵਰਸਿਟੀਆਂ ਦੇ ਸਹਿਯੋਗ ਦੇ ਨਾਲ ਰੀਵਾਈਵਿੰਗ ਗ੍ਰੀਨ ਰੇਵਲੁਸ਼ਨ ਦਾ ਗਠਨ ਕੀਤਾ ਗਿਆ, ਹਾਲਾਂਕਿ ਇਸ ਦੀ ਵਰਕਿੰਗ 2008 ਦੇ ਵਿੱਚ ਸ਼ੁਰੂ ਹੋਈ ਪਹਿਲਾਂ 6 ਜਿਲੇ ਅਤੇ ਹੁਣ 12 ਜ਼ਿਲ੍ਹਿਆਂ ਦੇ 3800 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਆਧੁਨਿਕ ਤਕਨੀਕ, ਖੇਤੀ ਖਰਚੇ ਬਚਾਉਣ, ਮਿੱਟੀ ਦੀ ਗੁਣਵੱਤਾ ਵਧਾਉਣ, ਘੱਟ ਸਪਰੇਹਾਂ, ਪਰਾਲੀ ਦਾ ਪ੍ਰਬੰਧਨ, ਘੱਟ ਖ਼ਰਚੇ ਨਾਲ ਵੱਧ ਝਾੜ ਲਿਆਉਣ ਦੇ ਵਿੱਚ ਇਸ ਸੈਲ ਦਾ ਅਹਿਮ ਯੋਗਦਾਨ ਰਿਹਾ ਹੈ।
ਪੰਜਾਬ ਦੇ ਵਿੱਚ ਹੁਣ ਘਟ ਰਹੇ ਪਾਣੀ ਦੇ ਪੱਧਰ ਅਤੇ ਪੀਣ ਵਾਲੇ ਪਾਣੀ ਦੀ ਪੈਦਾ ਹੋ ਰਹੀ ਸਮੱਸਿਆ ਨਾਲ ਨਜਿੱਠਣ ਲਈ ਫਿਰੋਜ਼ਪੁਰ ਅਤੇ ਮੋਗਾ ਜ਼ਿਲੇ ਦੇ ਵਿਚ ਸੈੱਲ ਕੰਮ ਕਰ ਰਿਹਾ ਹੈ। 2008 'ਚ ਸ਼ੁਰੂ ਹੋਏ ਇਸ ਸੈੱਲ ਦੀ ਮਿਆਦ 2025 ਤੱਕ ਹੈ। ਇਸ ਸੈਲ ਵੱਲੋਂ ਟੀਚਾ ਮਿਥਿਆ ਗਿਆ ਹੈ ਕਿ ਪੰਜਾਬ ਵਿਚ ਕਿਸਾਨੀ ਨੂੰ ਘੱਟ ਖਰਚੇ ਅਤੇ ਵੱਧ ਮੁਨਾਫੇ ਵਾਰੀ ਬੁਲਾਉਣ ਲਈ ਉਹ ਅਣਥਕ ਕੰਮ ਕਰਨਗੇ।
ਖੇਤੀ ਸਮੱਸਿਆਵਾਂ: ਪੰਜਾਬ ਦੇ ਵਿੱਚ ਖੇਤੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਜਿਨ੍ਹਾਂ ਵਿੱਚੋਂ ਇੱਕ ਪਰਾਲੀ ਦਾ ਪ੍ਰਬੰਧਨ ਹੈ, ਹਾਲਾਂਕਿ ਕਈ ਦਹਾਕਿਆਂ ਤੋਂ ਕਿਸਾਨ ਆਪਣੇ ਖੇਤ ਵੇਹਲੇ ਕਰਨ ਲਈ ਪਰਾਲੀ ਨੂੰ ਅੱਗ ਲਾਉਣ ਚ ਵਿਸ਼ਵਾਸ਼ ਰੱਖਦੇ ਸਨ, ਪਰ ਹੁਣ ਹੈਪੀ ਸੀਡਰ, ਸੁਪਰ ਸੀਡਰ ਸਵਸੀਟੀ ਅਤੇ ਖੇਤ ਵਿਚ ਪਰਾਲੀ ਵਹਾਉਣ, ਸਿੱਧੀ ਬਿਜਾਈ ਕਰਕੇ 20 ਫ਼ੀਸਦੀ ਤੱਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਕਿਨਾਰਾ ਕੀਤਾ ਹੈ।
ਜਾਗਰੂਕਤਾ ਦੇ ਸੋਮੇ: ਰੀਵਾਈਵਿੰਗ ਗ੍ਰੀਨ ਰੇਵਲੁਸ਼ਨ ਸੈਲ ਵੱਲੋਂ ਵੱਖ-ਵੱਖ ਢੰਗ ਅਪਣਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾਂਦਾ ਹੈ, ਜਿਨ੍ਹਾ ਵਿਚ ਗੁਰਦੁਆਰਾ ਸਾਹਿਬਾਨਾਂ ਵਿੱਚ ਅਨਾਉਂਸਮੈਂਟ, ਟੈਂਪਲੇਟ ਵੰਡ ਕੇ, ਨੁੱਕੜ ਨਾਟਕ, ਹਰ 12 ਪਿੰਡਾਂ ਦੇ ਲਈ 1 ਖੇਤੀ ਯੋਧੇ ਦੀ ਚੋਣ, ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਨਣ, ਲੋੜ ਮੁਤਾਬਕ ਉਨ੍ਹਾਂ ਨੂੰ ਮਸ਼ੀਨਾਂ ਮੁਹਈਆ ਕਰਵਾਉਣ, ਨਵੀਂ ਤਕਨੀਕ, ਨਵੇਂ ਬੀਜਾਂ, ਆਧੁਨਿਕ ਢੰਗ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਸੈੱਲ ਦੇ ਮੁਖੀ ਅਤੇ ਮੈਂਬਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਜ਼ਿਆਦਾ ਜਿਸ ਜਿਲ੍ਹੇ ਵਿਚ ਅੱਗ ਲਗਾਈ ਜਾਂਦੀ ਸੀ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਦੀ ਮਦਦ ਨਾਲ ਪ੍ਰਤੀ ਏਕੜ 2800 ਰੁਪਏ ਬੋਨਸ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਘੱਟੋ-ਘੱਟ ਦੋ ਏਕੜ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਤੋਂ ਜਾਗਰੂਕ ਕੀਤਾ ਗਿਆ।
12 ਜ਼ਿਲ੍ਹਿਆਂ ਚ ਪ੍ਰੋਜੈਕਟ: ਇਸ ਵੇਲੇ ਪੰਜਾਬ ਭਰ ਦੇ 12 ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, 3800 ਪਿੰਡਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਮਹਿਰਾਂ ਨੇ ਦੱਸਿਆ ਕਿ ਸਿਰਫ ਪਰਾਲੀ ਨੂੰ ਅੱਗ ਲਾਉਣ ਦਾ ਕਾਰਨ ਪੈਸੇ ਦੀ ਨਹੀਂ ਹੈ, ਸਗੋਂ ਪੂਸਾ 44 ਬੀਜ ਜਿਨ੍ਹਾ ਕਿਸਾਨਾਂ ਵੱਲੋਂ ਲਗਾਇਆ ਗਿਆ, ਉਹਨਾਂ ਨੂੰ ਪਰਾਲੀ ਦੀ ਸਮੱਸਿਆ ਦਾ ਜਿਆਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਪਰ ਸੈੱਲ ਵੱਲੋਂ ਉਹਨਾਂ ਨੂੰ ਹੋਰ ਬੀਜ ਵਰਤਣ ਦੀ ਸਲਾਹ ਦਿੱਤੀ ਗਈ ਇਸ ਤੋਂ ਇਲਾਵਾ, ਖੇਤੀ ਖ਼ਰਚੇ ਘਟਾਉਣ ਲਈ ਵੀ ਗ੍ਰੀਨ ਰੈਵੋਲੂਸ਼ਨ ਸੈੱਲ ਵੱਲੋਂ ਕਦਮ ਚੁੱਕੇ ਜਾ ਰਹੇ ਹਨ।
ਪ੍ਰਦੂਸ਼ਿਤ ਪਾਣੀ: ਪੰਜਾਬ ਵਿੱਚ ਧਰਤੀ ਦਾ ਪਾਣੀ ਜਿਥੇ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਉਥੇ ਹੀ, ਦੂਜੇ ਪਾਸੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਣੀ ਪੀਣ ਲਾਇਕ ਨਹੀਂ ਬਚੇ ਹਨ। ਪਾਣੀ ਪ੍ਰਦੂਸ਼ਤ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਬਚਾਉਣਾ ਅੱਜ ਸਮੇਂ ਦੀ ਲੋੜ ਹੈ। ਇਸ ਖੇਤਰ ਦੇ ਵਿਚ ਲਗਾਤਾਰ ਸੈੱਲ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਾਣੀ ਨੂੰ ਸਾਫ ਕਰਨ ਲਈ ਵਸੀਲੇ ਅਪਣਾਏ ਜਾ ਰਹੇ ਹਨ। ਇਸ ਤੋ ਇਲਾਵਾ ਖੇਤਾਂ ਦੇ ਵਿੱਚ ਘੱਟੋ-ਘੱਟ ਦਵਾਈਆਂ ਅਤੇ ਸਪਰੇਆਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਚੰਗੀ ਖੇਤੀ ਵੱਲ ਸੁਚੇਤ ਕਰਨ ਦੇ ਨਾਲ ਪਾਣੀ ਨੂੰ ਬਚਾਉਣ ਲਈ ਵੀ ਉਪਰਾਲੇ ਕਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।