ETV Bharat / state

ਅਫ਼ਗਾਨਿਸਤਾਨ ਦੇ ਹਾਲਾਤ ਦੇਖ, ਸੁਣੋ ਪੰਜਾਬ ’ਚ ਰਹਿੰਦੇ ਅਫ਼ਗਾਨੀ ਵਿਦਿਆਰਥੀ ਕੀ ਬੋਲੇ ? - Don't want to leave India

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਉੱਥੇ ਹਾਲਾਤ ਬਹੁਤ ਖਰਾਬ ਹਨ ਅਤੇ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ।

ਭਾਰਤ ਛੱਡ ਕੇ ਨਹੀਂ ਜਾਣਾ ਚਾਹੁੰਦੇ:ਅਫਗਾਨੀ ਵਿਦਿਆਰਥੀ

author img

By

Published : Aug 16, 2021, 1:57 PM IST

ਲੁਧਿਆਣਾ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵਿਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ (Afghan students) ਘਬਰਾਏ ਹੋਏ ਹਨ ਕਿਉਂਕਿ ਤਾਲਿਬਾਨ ਦਾ ਪੂਰੇ ਅਫਗਾਨਿਸਤਾਨ ਤੇ ਕਬਜ਼ਾ ਹੋ ਗਿਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਉੱਥੇ ਹਾਲਾਤ ਬਹੁਤ ਖਰਾਬ ਹਨ ਅਤੇ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ।

ਭਾਰਤ ਛੱਡ ਕੇ ਨਹੀਂ ਜਾਣਾ ਚਾਹੁੰਦੇ:ਅਫਗਾਨੀ ਵਿਦਿਆਰਥੀ

ਅਹਿਮਦ ਨੇ ਦੱਸਿਆ ਕਿ ਆਪਣੇ ਪਰਿਵਾਰ ਨਾਲ ਗੱਲ ਕੀਤੀ ਉਸ ਨੂੰ ਦੋ ਦਿਨ ਹੋ ਚੁੱਕੇ ਹਨ ਕਿਉਂਕਿ ਉੱਥੇ ਨੈੱਟਵਰਕ ਨਹੀਂ ਆ ਰਿਹਾ। ਉਥੇ ਆਰਮੀ ਨੇ ਨੈੱਟਵਰਕ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਰਹਿਣ ਵਾਲੇ ਵਿਦਿਆਰਥੀ ਵੀ ਘਬਰਾਏ ਹੋਏ ਹਨ ਅਤੇ ਉਹ ਹੁਣ ਭਾਰਤ ਛੱਡ ਕੇ ਨਹੀਂ ਜਾਣਾ ਚਾਹੁੰਦੇ।

ਉਹਨਾਂ ਕਿਹਾ ਕਿ ਤਾਲਿਬਾਨੀ ਉਨ੍ਹਾਂ ਨੂੰ ਪੱਗ ਬੰਨ੍ਹਣ ਲਈ ਦਾੜ੍ਹੀ ਰੱਖਣ ਲਈ ਆਖਦੇ ਹਨ ਪਰ ਉਹ ਇਸ ਪਹਿਰਾਵੇ ਦੇ ਵਿੱਚ ਆਪਣੇ ਆਪ ਨੂੰ ਆਰਾਮਦਾਇਕ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਉਥੇ ਲੜਕੀਆਂ ਦੇ ਉਤੇ ਕਈ ਪਾਬੰਦੀਆਂ ਹਨ। ਜਿਸ ਨੂੰ ਸਵੀਕਾਰ ਕਰਨਾ ਨਵੀਂ ਪੀੜ੍ਹੀ ਲਈ ਕਾਫ਼ੀ ਮੁਸ਼ਕਿਲ ਹੈ।

ਇਹ ਵੀ ਪੜੋ:ਅਫ਼ਗਾਨਿਸਤਾਨ ਦੇ ਹਾਲਾਤ ਦੇਖ ਕੈਪਟਨ ਨੇ ਭਾਰਤ ਲਈ ਕਹੀ ਵੱਡੀ ਗੱਲ

ETV Bharat Logo

Copyright © 2025 Ushodaya Enterprises Pvt. Ltd., All Rights Reserved.