ETV Bharat / state

ਟਰਾਂਸਪੋਟਰਾ ਨੇ ਘੇਰਿਆ ਲੁਧਿਆਣਾ ਦਾ RTA ਦਫ਼ਤਰ, ਕਿਹਾ- ਨਹੀਂ ਹੋ ਰਹੇ ਕੰਮ ਤਾਂ ਦੇ ਦਿਓ ਅਸਤੀਫ਼ਾ

ਲੁਧਿਆਣਾ ਦੇ ਟਰਾਂਸਪੋਰਟ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ ਨੂੰ ਲੈਕੇ ਟਰਾਂਸਪੋਟਰਾ ਨੇ ਆਰ RTA ਦਫ਼ਤਰ ਦਾ ਘਿਰਾਓ ਕੀਤਾ, ਇਸ ਦੌਰਾਨ ਟਰਾਂਸਪੋਟਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਵਾਹਨ ਪਾਸ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ।

Demand for the resignation of the Minister of Transport In Ludhiana
ਟਰਾਂਸਪੋਟਰਾ ਨੇ ਘੇਰਿਆ ਲੁਧਿਆਣਾ ਦਾ ਆਰ ਟੀ ਏ ਏ ਦਫ਼ਤਰ, ਕਿਹਾ ਨਹੀਂ ਹੋ ਰਹੇ ਕੰਮ ਤਾਂ ਦੇ ਦਿਓ ਅਸਤੀਫ਼ਾ
author img

By

Published : Jun 2, 2023, 7:55 PM IST

Updated : Jun 2, 2023, 9:18 PM IST

ਟਰਾਂਸਪੋਟਰਾ ਨੇ ਘੇਰਿਆ ਲੁਧਿਆਣਾ ਦਾ ਆਰ ਟੀ ਏ ਏ ਦਫ਼ਤਰ, ਕਿਹਾ ਨਹੀਂ ਹੋ ਰਹੇ ਕੰਮ ਤਾਂ ਦੇ ਦਿਓ ਅਸਤੀਫ਼ਾ

ਲੁਧਿਆਣਾ: ਲੁਧਿਆਣਾ ਦੇ ਟਰਾਂਸਪੋਰਟਰਾਂ ਵੱਲੋਂ ਰਿਜਨਲ ਟਰਾਂਸਪੋਰਟ ਦਫ਼ਤਰ ਦਾ ਘਿਰਾਓ ਕਰਕੇ ਟਰਾਂਸਪੋਰਟ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ, ਇਸ ਦੌਰਾਨ ਟਰਾਂਸਪੋਟਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਵਾਹਨ ਪਾਸ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਇਸ ਦੇ ਬਾਵਜੂਦ ਉਹਨਾਂ ਦੇ ਕੰਮ ਨਹੀਂ ਹੁੰਦੇ, ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਅਫ਼ਸਰ ਦਫ਼ਤਰ ਦੇ ਵਿੱਚ ਬੈਠੇ ਹਨ, ਉਹ ਕੰਮ ਕਰਨ ਦੇ ਲਾਇਕ ਨਹੀਂ ਹਨ। ਸਾਨੂੰ ਹਰ ਗੱਲ ਲਈ ਚੰਡੀਗੜ੍ਹ ਜਾਣਾ ਪੈਂਦਾ ਹੈ ਜੇਕਰ ਅਫਸਰ ਕੰਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਦਾ ਸੀਟਾਂ 'ਤੇ ਬੈਠਣ ਦਾ ਕੀ ਫਾਇਦਾ ?

ਜਲਦੀ ਹੀ ਹੋ ਜਾਵੇਗਾ ਹੱਲ: ਟਰਾਂਸਪੋਟਰਾ ਮੁਤਾਬਿਕ ਉਲਟਾ ਕੰਮ ਕਰਨ ਦਾ ਜ਼ੁਰਮਾਨਾ ਵੀ ਸਾਨੂੰ ਹੀ ਲਗਾਇਆ ਜਾਂਦਾ ਹੈ। ਸਾਨੂੰ ਹਰ ਕੰਮ ਲਈ ਹੈਲਪ ਡੈਸਕ ਤੇ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਗੱਡੀਆਂ ਦੀ ਪਾਸਿੰਗ ਕਰਵਾਉਣ ਲਈ ਵੀ ਸਾਹਨੇਵਾਲ ਜਾਣਾ ਪੈਂਦਾ ਹੈ ਜੋ ਕਿ ਦੂਰ ਹੈ, ਉੱਥੇ ਜਾ ਕੇ ਕਦੇ ਕਲਰਕ ਨਹੀਂ ਲੈਂਦੇ ਕਦੇ ਅਫ਼ਸਰ ਨਹੀਂ ਮਿਲਦੇ, ਜੇਕਰ ਸਾਡੀ ਗੱਡੀ ਪਾਸ ਹੋ ਵੀ ਜਾਂਦੀ ਹੈ ਤਾਂ RTA ਦਫਤਰ ਤੋਂ ਅਪਰੁਵਲ ਨਹੀਂ ਭੇਜੀ ਜਾਂਦੀ, ਜਿਸ ਕਰਕੇ ਸਾਨੂੰ ਲੇਟ ਫੀਸ ਪੈਂਦੀ ਹੈ। ਉਥੇ ਹੀ RTA ਲੁਧਿਆਣਾ ਵੱਲੋਂ ਇਸ ਦੀ ਸਫ਼ਾਈ ਵੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ,ਕਿ ਉਨ੍ਹਾਂ ਵੱਲੋਂ ਜੋ ਮੁਸ਼ਕਿਲਾਂ ਟਰਾਂਸਪੋਰਟਰਾਂ ਨੂੰ ਆ ਰਹੀ ਹੈ। ਉਸ ਸਬੰਧੀ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਦਾ ਹੱਲ ਹੋ ਜਾਵੇਗਾ।

ਇਸ ਦੌਰਾਨ ਗੱਲਬਾਤ ਕਰਦੇ ਹੋਏ ਟਰਾਂਸਪੋਟਰਾ ਨੇ ਮੰਗ ਕੀਤੀ ਕਿ ਉਹਨਾਂ ਦੇ ਕੰਮ ਸਮੇਂ ਸਿਰ ਕੀਤੇ ਜਾਣ ਟਰਾਂਸਪੋਰਟਰਾਂ ਲਈ ਵੀ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਆਰਸੀ ਵੀ ਨਹੀਂ ਦਿੱਤੀ ਜਾਂਦੀ। ਜਦਕਿ ਸਾਡੀ ਆਰਸੀ ਨੂੰ ਅਪਰੂਵਲ ਵੀ ਮਿਲ ਚੁੱਕੀ ਹੈ,ਪਰ ਉਸ ਦਾ ਪ੍ਰਿੰਟ ਆਊਟ ਨਹੀਂ ਕੱਢਿਆ ਜਾ ਰਿਹਾ,ਜਦੋਂ ਉਹ ਆਰਸੀ ਲੈਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ,ਕਿ ਉਹ FIR ਦਰਜ ਕਰਵਾਉਣ। ਟਰਾਂਸਪੋਰਟਰਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਲੁਧਿਆਣਾ ਵਿੱਚ ਜਿਹੜੇ ਅਫਸਰ ਕੰਮ ਕਰ ਰਹੇ ਹਨ ਉਹਨਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ।

ਸਾਈਟ ਦਾ ਪ੍ਰਪੋਜ਼ਲ ਵਿਭਾਗ ਨੂੰ ਭੇਜ ਦਿੱਤਾ: ਇਸ ਪੂਰੇ ਮਾਮਲੇ ਸੰਬੰਧੀ ਲੁਧਿਆਣਾ ਦੀ ਆਰ ਟੀ ਏ ਪੂਨਮਪਰੀਤ ਕੌਰ ਵੱਲੋਂ ਵੀ ਆਪਣੀ ਸਫਾਈ ਦਿੰਦਿਆ ਕਿਹਾ ਗਿਆ ਕਿ ਸਾਡੇ ਵੱਲੋਂ ਜੋ ਵੀ ਕਮੀਆਂ ਆ ਰਹੀਆਂ ਹਨ। ਉਨ੍ਹਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਨੂੰ ਸਾਹਨੇਵਾਲ ਜਾਣਾ ਪੈਂਦਾ ਹੈ, ਉਨ੍ਹਾਂ ਨੂੰ ਦੂਰ ਜਾਣ ਕਰਕੇ ਲਿਖਤਾਂ ਹੁੰਦੀਆਂ ਨੇ ਅਸੀਂ ਇੱਕ ਨਵੀਂ ਸਾਈਟ ਦਾ ਪ੍ਰਪੋਜ਼ਲ ਵਿਭਾਗ ਨੂੰ ਭੇਜ ਦਿੱਤਾ ਹੈ ਅਤੇ ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੁਧਿਆਣਾ ਟਰਾਂਸਪੋਰਟ ਵਿਭਾਗ ਦੇ ਵਿੱਚ 16 ਕਲਰਕ ਦੀਆਂ ਪੋਸਟਾਂ ਹਨ ਜਿਨ੍ਹਾਂ ਵਿੱਚੋਂ ਤਿੰਨ ਤੇ ਹੀ ਫਿਲਹਾਲ ਕੰਮ ਕਰ ਰਹੇ ਹਨ, ਇਸ ਕਰਕੇ ਸਾਡੇ ਕੋਲ ਸਟਾਫ਼ ਦੀ ਵੱਡੀ ਕਮੀ ਹੈ ਪਰ ਉਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਹੁਣ ਇਹ ਵੀ ਕਿਹਾ ਕਿ ਜਿੰਨੀ ਵੀ ਲਾਇਸੈਂਸ ਅਤੇ ਆਰਸੀ ਦੀ ਪੈਂਡਲ ਸੀ ਸੀ ਉਸ ਨੂੰ ਵੀ ਦੂਰ ਕੀਤਾ ਗਿਆ ਹੈ।

Last Updated : Jun 2, 2023, 9:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.