ਲੁਧਿਆਣਾ:ਜੋਧੇਵਾਲ ਬਸਤੀ ਨੇੜੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲੋਕਾਂ ਨੇ ਮ੍ਰਿਤਕ ਦੀ ਦੇਹ (Dead Body) ਨੂੰ ਰੱਖ ਕੇ ਹਾਈਵੇ ਜਾਮ ਕਰਕੇ ਪੁਲਿਸ ਪ੍ਰਸ਼ਾਸਨ (Police Administration) ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਇਹ ਮੌਤ ਐਕਸੀਡੈਂਟ ਨਾਲ ਨਹੀਂ ਹੋਈ ਹੈ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ ਹੈ।ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ।
ਬੀਤੇ ਕੱਲ 26 ਸਾਲਾਂ ਨੌਜਵਾਨ ਆਪਣੇ ਦੋਸਤ ਨਾਲ ਜਲੰਧਰ ਗਿਆ ਸੀ ਉਥੇ ਇਸ ਐਕਸੀਡੈਂਟ (Accident)ਹੋਇਆ ਹੈ ਇਹ ਦੱਸਿਆ ਜਾ ਰਿਹਾ ਹੈ।ਜਿਹੜਾ ਨੌਜਵਾਨ ਮ੍ਰਿਤਕ ਦੇ ਨਾਲ ਗਿਆ ਸੀ ਉਸਨੇ ਹੀ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਸੀ।
ਪਰਿਵਾਰਿਕ ਮੈਂਬਰ ਨੇ ਦੱਸਿਆ ਹੈ ਕਿ ਮੁੰਡੇ ਨੂੰ ਇਲਾਜ ਦੇ ਲਈ ਜਲੰਧਰ ਤੋਂ ਲੁਧਿਆਣਾ ਲੈ ਕੇ ਆ ਰਹੇ ਸੀ ਪਰ ਰਸਤੇ ਵਿੱਚ ਮੌਤ ਹੋਈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਾਂਚ ਵਿਚ ਜੋ ਵੀ ਪਾਇਆ ਜਾਵੇਗਾ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਅੰਮ੍ਰਿਤਸਰ: ਨਜਾਇਜ਼ ਖੋਖਿਆਂ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ