ਲੁਧਿਆਣਾ: ਪੰਜਾਬ ਦੇ ਚਾਰ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦੀ ਸੁਰੱਖਿਆ ਹੁਣ ਸੀਆਰਪੀਐੱਫ ਦੇ ਹੱਥ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਮੰਗ 'ਤੇ ਕੇਂਦਰ ਸਰਕਾਰ ਵੱਲੋਂ ਜੂਨ ਮਹੀਨੇ ਵਿਚ ਹੀ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਅੱਜ ਤੋਂ ਰਸਮੀ ਤੌਰ 'ਤੇ ਇਸ ਦੀ ਸ਼ੁਰੂਆਤ ਹੋ ਗਈ ਹੈ। ਲੁਧਿਆਣਾ ਜੇਲ੍ਹ ਦੀ ਸੁਰੱਖਿਆ ਵੀ ਹੁਣ ਸੀਆਰਪੀਐਫ ਦੇ ਹੱਥ ਹੋਵੇਗੀ ਲੁਧਿਆਣਾ ਜੇਲ੍ਹ 'ਚ ਵੀ ਸੀਆਰਪੀਐੱਫ ਦੀ ਤੈਨਾਤੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਅੰਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ ਵਿੱਚ ਹੀ ਸੀਆਰਪੀਐੱਫ ਦੇ ਹਵਾਲੇ ਜੇਲ੍ਹਾਂ ਦੀ ਸੁਰੱਖਿਆ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਚਾਰ ਮਹੀਨੇ ਪਹਿਲਾਂ ਲੁਧਿਆਣਾ ਜੇਲ੍ਹ 'ਚ ਹੋਈ ਖੂਨੀ ਝੜੱਪ ਇਸ ਤੋਂ ਬਾਅਦ ਲੁਧਿਆਣਾ ਜੇਲ੍ਹ ਵੀ ਸੀਆਰਪੀਐੱਫ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਗਿਆ।
ਕੇਂਦਰ ਸਰਕਾਰ ਵੱਲੋਂ ਵੀ ਇਸ 'ਤੇ ਮੋਹਰ ਲਾ ਦਿੱਤੀ ਗਈ ਸੀ ਅਤੇ ਅੱਜ ਰਸਮੀ ਤੌਰ 'ਤੇ ਸੀਆਰਪੀਐਫ਼ ਨੇ ਇਹ ਜੇਲ੍ਹ ਆਪਣੇ ਅਧੀਨ ਕਰ ਲਏ ਹਨ। ਲੁਧਿਆਣਾ ਜੇਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ 79 ਸੀਆਰਪੀਐਫ ਦੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਇਨ੍ਹਾਂ ਦੀ ਤੈਨਾਤੀ ਜੇਲ੍ਹ ਦੀ ਛੱਤ ਮੀਟਿੰਗ ਰੂਮ ਮੈਕਸੀਮਮ ਸਕਿਓਰਿਟੀ ਬੈਰਕ, ਇਸ ਤੋਂ ਇਲਾਵਾ ਸੀਆਰਪੀਐਫ ਦੇ ਜਵਾਨ ਜੇਲ੍ਹ ਦੇ ਮੁੱਖ ਗੇਟ 'ਤੇ ਵੀ ਤੈਨਾਤ ਹੋਣਗੇ।
ਜੇਲ੍ਹ ਦੇ ਅੰਦਰ ਵੀ ਬੈਰਕਾਂ ਦੀ ਤਲਾਸ਼ੀ ਦੀ ਜ਼ਿੰਮੇਵਾਰੀ ਸੀਆਰਪੀਐਫ ਦੇ ਜਵਾਨਾਂ ਦੀ ਹੀ ਹੋਵੇਗੀ, ਇਸ ਤੋਂ ਇਲਾਵਾ ਜੇਲ੍ਹ ਦੇ ਪ੍ਰਸ਼ਾਸਕਾਂ ਵੱਲੋਂ ਸੀਆਰਪੀਐਫ ਦੇ ਜਵਾਨਾਂ ਦੇ ਰਹਿਣ ਦੀ ਵਿਵਸਥਾ ਵੀ ਜੇਲ੍ਹ ਦੇ ਨੇੜੇ ਬਣੇ ਕੁਆਰਟਰਾਂ 'ਚ ਹੀ ਕੀਤੀ ਗਈ ਹੈ।
ਇਹ ਵੀ ਪੜੋ: ਸੁਪਰੀਮ ਦਾ ਵੱਡਾ ਫ਼ੈਸਲਾ, ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਬਿਤ ਕਰਨਾ ਹੋਵੇਗਾ ਬਹੁਮਤ
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਨਸ਼ੇ ਦੀ ਚੱਲ ਰਹੀ ਨਿਰੰਤਰ ਸਪਲਾਈ ਅਤੇ ਸੋਸ਼ਲ ਮੀਡੀਆ ਦੀ ਵਰਤੋਂ, ਆਪਸੀ ਖੂਨੀ ਝੜਪਾਂ ਅਤੇ ਗੈਂਗਸਟਰ ਵਾਦ ਨੂੰ ਖਤਮ ਕਰਨ ਲਈ ਸੀਆਰਪੀਐਫ ਦੇ ਹਵਾਲੇ ਜ਼ਿਲ੍ਹਾ ਦੀ ਕਮਾਨ ਸੰਭਾਲੀ ਗਈ ਹੈ ਤਾਂ ਜੋ ਮੁਜਰਮਾਂ ਨਾਲ ਸਖਤੀ ਨਾਲ ਨਜਿੱਠਿਆ ਜਾ ਸਕੇ।