ਲੁਧਿਆਣਾ: ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗ਼ਰੀਬ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਪੇ ਆਪਣੀ ਕੁੜੀ ਦੇ ਵਿਆਹ ਲਈ ਜ਼ਿਲ੍ਹਾ ਡੀਸੀ ਕੋਲੋ ਮਨਜ਼ੂਰੀ ਲੈਣ ਲਈ ਆਏ ਪਰ ਉਨ੍ਹਾਂ ਨੂੰ ਸਿਰਫ਼ 5 ਵਿਅਕਤੀਆਂ ਦੀ ਹੀ ਮਨਜ਼ੂਰੀ ਮਿਲੀ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕੁੜੀ ਦੀ ਮਾਂ ਨੇ ਦੱਸਿਆ ਕਿ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ, ਪਰ ਕੋਰੋਨਾ ਕਾਰਨ ਲੱਗੀ ਧਾਰਾ 144 ਕਰਕੇ ਵਿਆਹ ਨਹੀਂ ਹੋ ਸਕੇਗਾ।
ਹੋਰ ਪੜ੍ਹੋ: ਪੰਜਾਬ ਕਰਫਿਊ: ਸੜਕਾਂ 'ਤੇ ਘੁੰਮਦੇ ਨਜ਼ਰ ਆਏ ਲੋਕ, ਪੁਲਿਸ ਨੇ ਵਤਰੀ ਸਖ਼ਤੀ
ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਕੁੜੀ ਦਾ ਵਿਆਹ ਕਰਜ਼ਾ ਚੁੱਕ ਕੇ ਕਰ ਰਹੇ ਹਨ। ਇਸ ਤੋਂ ਇਲਾਵਾ ਮੁੰਡੇ ਦਾ ਪਰਿਵਾਰ ਵੀ ਵਿਆਹ ਦੀ ਮਨਜ਼ੂਰੀ ਲੈਣ ਲਈ ਪ੍ਰਸ਼ਾਸਨ ਦੇ ਤਰਲੇ ਕੱਢ ਰਿਹਾ ਹੈ।