ਲੁਧਿਆਣਾ: ਹੋਲੀ ਦੇ ਤਿਉਹਾਰ ਤੇ ਇਸ ਸਾਲ ਵੀ ਕੋਰੋਨਾ ਮਹਾਂਮਾਰੀ ਦਾ ਵੱਡਾ ਅਸਰ ਵਿਖਾਈ ਦੇ ਰਿਹਾ ਹੈ। ਹੋਲੀ ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਪਰ ਮਾਰਕੀਟ ਦੇ ਵਿੱਚ ਸੰਨਾਟਾ ਪਸਰਿਆ ਹੋਇਆ ਹੈ। ਬਜ਼ਾਰਾਂ ਵਿੱਚੋਂ ਗਾਹਕ ਗਾਇਬ ਸਨ ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਸਨ। ਇਸਦੇ ਸਬੰਧ ਵਿੱਚ ਉਨ੍ਹਾਂ ਨਾਲ ਗੱਲਬਾਤ ਕਰਨ ’ਤੇ ਉਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਭਰ ਲਈਆਂ ਹਨ ਪਰ ਇਸ ਵਾਰ ਗਾਹਕ ਨਜ਼ਰ ਨਹੀਂ ਆ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਪਹਿਲਾਂ ਹੀ ਕੋਰੋਨਾ ਤੋਂ ਡਰੇ ਹੋਏ ਸਨ ਪਰ ਹੁਣ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਕਾਰਨ ਲੋਕਾਂ ਦੇ ਮਨ ’ਚ ਹੋਰ ਡਰ ਬੈਠ ਗਿਆ ਹੈ।
ਸਾਨੂੰ ਕਰਨਾ ਪੈ ਰਿਹਾ ਹੈ ਮੰਦੀ ਦਾ ਸਾਹਮਣਾ- ਦੁਕਾਨਦਾਰ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਹੋਲੀ ਦੇ ਤਿਉਹਾਰ ਕਰਕੇ ਸਾਮਾਨ ਪਹਿਲਾਂ ਹੀ ਖਰੀਦ ਕੇ ਲਿਆ ਚੁੱਕੇ ਹਨ ਪਰ ਗਾਹਕ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਚੋਣਾਂ ਹਨ ਉੱਥੇ ਕੋਰੋਨਾ ਨਹੀਂ ਹੈ। ਕੰਮ ਇਸ ਕਦਰ ਮੰਦਾ ਹੈ ਕਿ ਜੋ ਹੋਲੀ ਦਾ ਸਾਮਾਨ ਇੱਕ ਇੱਕ ਮਹੀਨਾ ਪਹਿਲਾਂ ਵਿਕਣਾ ਸ਼ੁਰੂ ਹੋ ਜਾਂਦਾ ਸੀ ਉਹ ਹੁਣ ਨਹੀਂ ਵਿਕ ਰਿਹਾ।
ਇਹ ਵੀ ਪੜੋ: ਹੋਲਾ ਮਹੱਲਾ ਆਪਣੇ ਅਗਲੇ ਪੜਾਅ ਲਈ ਰਵਾਨਾ
ਦੁਕਾਨਦਾਰਾਂ ਨੇ ਇਹ ਵੀ ਕਹਿ ਕੇ ਜਿੰਨਾ ਵੀ ਸਾਮਾਨ ਹੁਣ ਆ ਰਿਹਾ ਹੈ ਉਹ ਸਾਰਾ ਭਾਰਤ ’ਚ ਹੀ ਬਣਿਆ ਹੋਇਆ ਹੈ ਇਸ ਵਿੱਚ ਕੋਈ ਵੀ ਚਾਈਨੀਜ਼ ਆਈਟਮ ਨਹੀਂ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਕਾਫੀ ਮੁਸ਼ਕਿਲਾਂ ਨਾਲ ਹੋ ਸਕੇਗਾ।