ETV Bharat / state

ਲੁਧਿਆਣਾ 'ਚ ਅੱਜ ਕੋਰੋਨਾ ਵੈਕਸੀਨ ਦਾ ਕੀਤਾ ਗਿਆ ਡਰਾਈ ਰਨ

ਲੁਧਿਆਣਾ 'ਚ ਅੱਜ ਕੋਰੋਨਾ ਵੈਕਸੀਨ ਨੂੰ ਲੈ ਕੇ ਡਰਾਈ ਰਨ ਸਫਲਤਾਪੂਰਨ ਕੀਤਾ ਗਿਆ ਹੈ। ਡਰਾਈ ਰਨ ਪਹਿਲਾਂ ਤੋਂ ਹੀ ਰਜਿਸਟਰ 25 ਹੈਲਥ ਵਰਕਰਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬਣਾਏ ਗਏ ਕੋਰੋਨਾ ਵੈਕਸੀਨ ਸੈਂਟਰ ਦੇ ਵਿੱਚ ਵੈਕਸੀਨ ਲਾਉਣ ਦੀ ਰਿਹਰਸਲ ਕੀਤੀ ਗਈ।

ਫ਼ੋਟੋ
ਫ਼ੋਟੋ
author img

By

Published : Dec 29, 2020, 12:57 PM IST

ਲੁਧਿਆਣਾ: ਕੋਰੋਨਾ ਵੈਕਸੀਨ ਨੂੰ ਲੈ ਕੇ ਡਰਾਈ ਰਨ ਲੁਧਿਆਨਾ ਵਿੱਚ ਅੱਜ ਸਫਲਤਾਪੂਰਨ ਕੀਤਾ ਗਿਆ ਹੈ। ਡਰਾਈ ਰਨ ਪਹਿਲਾਂ ਰਜਿਸਟਰ 25 ਹੈਲਥ ਵਰਕਰਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬਣਾਏ ਗਏ ਕੋਰੋਨਾ ਵੈਕਸੀਨ ਸੈਂਟਰ 'ਚ ਵੈਕਸੀਨ ਲਾਉਣ ਦੀ ਰਿਹਰਸਲ ਕੀਤੀ ਗਈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਲੁਧਿਆਣਾ ਦੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਸਟਾਫ ਵੀ ਮੌਜੂਦ ਰਹੇ। ਇਸ ਦੌਰਾਨ ਸਿਵਲ ਸਰਜਨ ਲੁਧਿਆਣਾ ਰਜੇਸ਼ ਬੱਗਾ ਨੇ ਕਿਹਾ ਕਿ ਉਨ੍ਹਾਂ ਦਾ ਦੋ ਦਿਨੀਂ ਡਰਾਈ ਰਨ ਸਫ਼ਲਤਾਪੂਰਨ ਰਿਹਾ ਹੈ ਅਤੇ ਲੁਧਿਆਣਾ ਤੋਂ ਜ਼ਿਲ੍ਹਾ ਸਿਹਤ ਮਹਿਕਮਾ ਕੋਰੋਨਾ ਵੈਕਸੀਨ ਲਾਉਣ ਨੂੰ ਪੂਰੀ ਤਰ੍ਹਾਂ ਤਿਆਰ ਹੈ।

ਵੇਖੋ ਵੀਡੀਓ

ਪੜਾਅ-ਦਰ-ਪੜਾਅ ਲਿਆਈ ਜਾ ਰਹੀ ਵੈਕਸੀਨ

ਸਿਵਲ ਸਰਜਨ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਡਰਾਈ ਰਨ ਵਿੱਚ ਪਹਿਲਾਂ ਤੋਂ ਹੀ ਰਜਿਸਟਰ 25 ਹੈਲਥ ਵਰਕਰ ਨੂੰ ਟੀਕਾਕਰਨ ਲਾਉਣ ਦੀ ਰਿਹਰਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੜਾਅ ਦਰ ਪੜਾਅ ਵੈਕਸੀਨ ਲਾਈ ਜਾ ਰਹੀ ਹੈ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਟੈਂਪਰੇਚਰ ਚੈੱਕ ਹੁੰਦਾ ਹੈ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਹੁੰਦੀ ਹੈ ਫਿਰ ਟੀਕਾ ਲੱਗਦਾ ਹੈ ਅਤੇ ਫਿਰ ਉਨ੍ਹਾਂ ਨੂੰ ਅੱਧੇ ਘੰਟੇ ਲਈ ਨਿਰੀਖਣ ਰੂਮ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮਾ ਇਸ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ ਹੈ।

ਫ਼ੋਟੋ
ਫ਼ੋਟੋ

ਕੈਂਡੀਡੇਟਾਂ ਨੂੰ ਸੁਚੱਜੇ ਢੰਗ ਨਾਲ ਕੀਤਾ ਟਰੀਟ

ਕੈਂਡੀਡੇਟ ਨਵਜੋਤ ਕੌਰ ਨੇ ਦੱਸਿਆ ਕਿ ਉਸ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਡਾਕਟਰਾਂ ਵੱਲੋਂ ਟਰੀਟ ਕੀਤਾ ਗਿਆ ਹੈ। ਉਸ ਨੂੰ ਕੋਰੋਨਾ ਵਾਇਰਸ ਵੈਕਸੀਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਉਸ ਨੂੰ ਟੀਕਾ ਲਾਉਣ ਦੀ ਰਿਹਰਸਲ ਵੀ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਨਿਰੀਖਣ ਰੂਮ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਰਵੱਈਆ ਚੰਗਾ ਸੀ ਅਤੇ ਜਦੋਂ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਆ ਜਾਵੇਗੀ ਤਾਂ ਉਹ ਜ਼ਰੂਰ ਲਗਵਾਏਗਾ।

ਫਿਲਹਾਲ ਕੋਰੋਨਾ ਵਾਇਰਸ ਵੈਕਸੀਨ ਜਨਵਰੀ ਵਿੱਚ ਆਉਣ ਦੇ ਕਿਆਸ ਲਗਾਏ ਜਾ ਰਹੇ ਹਨ ਪਰ ਸਿਹਤ ਮਹਿਕਮੇ ਵੱਲੋਂ ਪਹਿਲਾਂ ਹੀ ਇਸ ਵੈਕਸੀਨ ਨੂੰ ਲੋਕਾਂ ਨੂੰ ਦੇਣ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ। ਇਸ ਲਈ ਮੌਕ ਡਰਿੱਲ ਅਤੇ ਰਿਹਰਸਲਾਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਇਸੇ ਦੇ ਤਹਿਤ ਲੁਧਿਆਣਾ ਵਿੱਚ ਰਿਹਰਸਲ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.