ETV Bharat / state

ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਨੂੰ ਸਿਰੋਪਾ ਭੇਂਟ ਕਰਨ 'ਤੇ ਹੋਇਆ ਵਿਵਾਦ

ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂਆਂ ਦਾ ਸਮਾਜਿਕ ਤੌਰ ਉੱਤੇ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਉਸ ਸਮੇਂ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਪ੍ਰਧਾਨ ਚੀਮਾ ਨੂੰ ਨਗਰ ਕੀਰਤਨ ਦੌਰਾਨ ਸਿਰੋਪਾ ਭੇਂਟ ਕੀਤਾ ਗਿਆ ਗਿਆ।

ਫ਼ੋਟੋ
ਫ਼ੋਟੋ
author img

By

Published : Jan 5, 2021, 10:34 PM IST

ਲੁਧਿਆਣਾ: ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂਆਂ ਦਾ ਸਮਾਜਿਕ ਤੌਰ ਉੱਤੇ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਉਸ ਸਮੇਂ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਪ੍ਰਧਾਨ ਚੀਮਾ ਨੂੰ ਨਗਰ ਕੀਰਤਨ ਦੌਰਾਨ ਸਿਰੋਪਾ ਭੇਂਟ ਕੀਤਾ ਗਿਆ। ਦਰਅਸਲ ਪਾਇਲ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਜਦੋਂ ਨਗਰ ਕੀਰਤਨ ਚੀਮਾ ਦੇ ਘਰ ਅੱਗੇ ਤੋਂ ਨਿਕਲ ਰਿਹਾ ਸੀ ਤਾਂ ਇਸੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੀਮਾ ਨੂੰ ਸਿਰੋਪਾ ਭੇਂਟ ਕਰ ਦਿੱਤਾ ਗਿਆ। ਇਸ ਦੌਰਾਨ ਇੱਕ ਨੌਜਵਾਨ ਨੇ ਟਰਾਲੀ ਵਿੱਚ ਜਾ ਕੇ ਮਾਈਕ ਫੜ੍ਹ ਲਿਆ ਅਤੇ ਚੀਮਾ ਨੂੰ ਸਿਰੋਪਾ ਦੇਣ ਦਾ ਵਿਰੋਧ ਸ਼ੁਰੂ ਕਰ ਦਿੱਤਾ।

ਵੀਡੀਓ

ਨੌਜਵਾਨ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਨਗਰ ਕੀਰਤਨ ਤੋਂ ਪਹਿਲਾਂ ਇਹ ਤੈਅ ਹੋਇਆ ਸੀ ਕਿ ਕਾਲੇ ਕਾਨੂੰਨਾਂ ਕਰਕੇ ਚੀਮਾ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਚੀਮਾ ਨੇ ਕਿਸਾਨਾਂ ਦੇ ਹੱਕ ਵਿੱਚ ਆਪਣਾ ਅਹੁਦਾ ਨਹੀਂ ਛੱਡਿਆ। ਇਸ ਨੌਜਵਾਨ ਦੇ ਸਾਥੀਆਂ ਨੇ ਵੀ ਉਸਦਾ ਸਮਰਥਨ ਕੀਤਾ।

ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਸੀ ਜਦੋਂ ਬਿਕਰਮਜੀਤ ਸਿੰਘ ਚੀਮਾ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਚੀਮਾ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਉਨ੍ਹਾਂ ਨੇ ਮਾਈਕ ਫੜ੍ਹ ਕੇ ਨੌਜਵਾਨ ਨੂੰ ਬੁਰਾ ਭਲਾ ਕਿਹਾ।

ਵੀਡੀਓ ਵਿੱਚ ਭੁਪਿੰਦਰ ਚੀਮਾ ਨੇ ਕਿਹਾ ਕਿ ਉਸ ਦੇ ਭਰਾ ਬਿਕਰਮਜੀਤ ਸਿੰਘ ਬੇਸ਼ੱਕ ਭਾਜਪਾ ਵਿੱਚ ਹਨ। ਪਰ ਉਹ ਹਰ ਫਰੰਟ ਉੱਤੇ ਕਿਸਾਨਾਂ ਦੀ ਗੱਲ ਕਰਦੇ ਆ ਰਹੇ ਹਨ। ਇਸ ਪੂਰੇ ਵਿਵਾਦ ਦੌਰਾਨ ਇਹ ਵੀ ਚਰਚਾ ਬਣੀ ਰਹੀ ਕਿ ਅਕਾਲੀ ਆਗੂ ਹੋਣ ਦੇ ਨਾਤੇ ਭੁਪਿੰਦਰ ਚੀਮਾ ਨੇ ਭਾਜਪਾ ਵਿੱਚ ਉੱਚ ਅਹੁਦੇ ਉੱਤੇ ਬੈਠੇ ਆਪਣੇ ਭਰਾ ਦਾ ਸਮਰਥਨ ਕਿਉਂ ਕੀਤਾ। ਇਸ ਪੂਰੀ ਘਟਨਾ ਦੀ ਵੀਡੀਓ ਵੀ ਉੱਥੇ ਮੌਜੂਦ ਕੁੱਝ ਨੌਜਵਾਨਾਂ ਨੇ ਆਪਣੇ ਮੋਬਾਇਲਾਂ ਵਿੱਚ ਕੈਦ ਕਰ ਲਈ ਸੀ, ਜੋ ਹੁਣ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.