ETV Bharat / state

ਕਿਸਾਨਾਂ ਦੇ ਹੱਕਾਂ 'ਚ ਕਾਂਗਰਸ ਨੇ ਕੱਢੀ ਟਰੈਕਟਰ ਰੈਲੀ

ਖੇਤੀ ਸੁਧਾਰ ਬਿੱਲਾਂ ਦੇ ਖਿਲਾਫ਼ ਅਕਾਲੀ ਦਲ ਵੱਲੋਂ ਮੁੱਲਾਂਪੁਰ ਦਾਖਾ ਵਿਖੇ ਟਰੈਕਟਰ ਰੈਲੀ ਕੱਢੀ ਗਈ। ਉੱਥੇ ਹੀ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨੇ ਵੀ ਟਰੈਕਟਰ ਰੈਲੀ ਕੱਢੀ।

ਫ਼ੋਟੋ
ਫ਼ੋਟੋ
author img

By

Published : Sep 24, 2020, 9:03 AM IST

Updated : Sep 24, 2020, 9:32 AM IST

ਲੁਧਿਆਣਾ: ਖੇਤੀ ਸੁਧਾਰ ਬਿੱਲਾਂ ਦੇ ਖਿਲਾਫ਼ ਜਿੱਥੇ ਅਕਾਲੀ ਦਲ ਵੱਲੋਂ ਮੁੱਲਾਂਪੁਰ ਦਾਖਾ ਵਿਖੇ ਵੱਡੀ ਤਦਾਦ 'ਚ ਟਰੈਕਟਰ ਰੈਲੀ ਕੱਢੀ ਗਈ ਉਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸਦੀਪ ਸੰਧੂ ਨੇ ਵੀ ਟਰੈਕਟਰ ਰੈਲੀ ਕੱਢੀ। ਇਸ ਮੌਕੇ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ।

ਵੀਡੀਓ
ਇਸ ਦੌਰਾਨ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਟਰੈਕਟਰ ਰੈਲੀ ਕਿਸਾਨਾਂ ਦੇ ਹੱਕ 'ਚ ਕੇਂਦਰ ਸਰਕਾਰ ਤੱਕ ਆਪਣਾ ਰੋਸ ਜਤਾਉਣ ਲਈ ਕੱਢੀ ਗਈ ਹੈ। ਸੰਧੂ ਨੇ ਕਿਹਾ ਕਿ ਇਹ ਬਿੱਲ ਲਿਆਉਣ ਲਈ ਅਕਾਲੀ ਦਲ ਵੀ ਬਰਾਬਰ ਦਾ ਹਿੱਸੇਦਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਖੁਦ ਕਿਸਾਨ ਹਿਤੈਸ਼ੀ ਹਨ ਤੇ ਸਭ ਤੋਂ ਪਹਿਲਾਂ ਇਸ ਬਿੱਲ ਦਾ ਵਿਰੋਧ ਕਾਂਗਰਸ ਵੱਲੋਂ ਹੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਾਰ ਹੁਣ ਕੋਣ ਲਵੇਗਾ ਇਕ ਵੱਡਾ ਸਵਾਲ ਹੈ, ਇਸ ਦੌਰਾਨ ਉਨ੍ਹਾਂ ਅਕਾਲੀ ਦਲ 'ਤੇ ਵੀ ਸਵਾਲ ਖੜ੍ਹੇ ਕੀਤੇ, ਉਧਰ ਦੂਜੇ ਪਾਸੇ ਕਿਸਾਨਾਂ ਨੇ ਵੀ ਖੇਤੀ ਬਿੱਲ ਦਾ ਵਿਰੋਧ ਕੀਤਾ।

ਉੱਥੇ ਹੀ ਰੈਲੀ ਵਿੱਚ ਸ਼ਾਮਲ ਹੋਏ ਕਿਸਾਨ ਨੇ ਕਿਹਾ ਕਿ ਜਿਹੜੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਦਾ ਧੰਨਵਾਦ ਕਰਦੇ ਹਨ ਤੇ ਨਾਲ ਹੀ ਕਿਹਾ ਕਿ ਉਹ ਉਦੋਂ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ।

Last Updated : Sep 24, 2020, 9:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.