ETV Bharat / state

ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਤਪਾਲ ਨੇ ਦਿੱਤਾ ਅਸਤੀਫ਼ਾ - ਪ੍ਰਿਤਪਾਲ ਸਿੰਘ ਬਲੀਆਵਾਲ ਨੇ ਦਿੱਤਾ ਅਸਤੀਫ਼ਾ

ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਤਪਾਲ ਨੇ ਦਿੱਤਾ ਅਸਤੀਫ਼ਾ ਕਿਹਾ ਜੇਕਰ ਨਵਜੋਤ ਸਿੱਧੂ ਰਹੇ ਪਾਰਟੀ ਵਿੱਚ ਤਾਂ ਕਾਂਗਰਸ ਤਬਾਹ ਹੋ ਜਾਵੇਗੀ , ਉਨ੍ਹਾਂ ਕਿਹਾ ਕਿ ਹਾਲੇ ਕਿਸੇ ਪਾਰਟੀ ਵਿੱਚ ਜਾਣ ਦਾ ਮਨ ਨਹੀਂ ਬਣਾਇਆ, ਮੈਂ ਸਫ਼ਾਈਆਂ ਦੇ ਕੇ ਚੈਨਲਾਂ 'ਤੇ ਅੱਕ ਗਿਆ ਹਾਂ,

ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਤਪਾਲ ਨੇ ਦਿੱਤਾ ਅਸਤੀਫ਼ਾ

author img

By

Published : Dec 6, 2021, 4:16 PM IST

ਲੁਧਿਆਣਾ: ਪੰਜਾਬ ਵਿੱਚ ਜਿੱਥੇ 2022 ਚੋਣਾਂ ਨੇੜੇ ਆ ਰਹੀਆਂ ਹਨ। ਉਥੇ ਹੀ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਵੀ ਅਦਲ-ਬਦਲ ਦਾ ਦੌਰ ਵੀ ਜਾਰੀ ਹੈ। ਸੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ 2 ਸੂਬਿਆਂ ਦੇ ਇੰਚਾਰਜ ਪ੍ਰਿਤਪਾਲ ਬਲੀਏਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਵਿੱਚ ਉਨ੍ਹਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਤਾਰੀਫ਼ ਕੀਤੀ ਹੈ।

ਉੱਥੇ ਹੀ ਨਵਜੋਤ ਸਿੱਧੂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਕਿਹਾ ਕਿ ਨਾ ਤਾਂ ਉਹ ਕੈਪਟਨ ਤੋਂ ਖੁਸ਼ ਸਨ। ਉਨ੍ਹਾਂ ਸੁਨੀਲ ਜਾਖੜ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕੰਮਾਂ ਤੋਂ ਵੀ ਸਿੱਧੂ ਨੂੰ ਤਕਲੀਫ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ਼ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਪਾਰਟੀ ਦੇ ਵਰਕਰਾਂ ਨੂੰ ਇਸੇ ਕਾਰਨ ਦਰਕਿਨਾਰ ਕੀਤਾ ਜਾ ਰਿਹਾ ਹੈ। ਪਰ ਹੁਣ ਉਹ ਇਹ ਸਭ ਸਹਿ ਨਹੀਂ ਸਕਦੇ, ਜਿਸ ਕਰਕੇ ਉਨ੍ਹਾਂ ਨੇ ਇਹ ਅਸਤੀਫ਼ਾ ਦਿੱਤਾ ਹੈ।

ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਤਪਾਲ ਨੇ ਦਿੱਤਾ ਅਸਤੀਫ਼ਾ

ਸਿੱਧੂ ਦੀ ਪ੍ਰਧਾਨਗੀ 'ਤੇ ਸਵਾਲ

ਪ੍ਰਿਤਪਾਲ ਸਿੰਘ ਬਲੀਆਵਾਲ ਨੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ 4.5 ਸਾਲ ਪਹਿਲਾਂ ਪਾਰਟੀ ਵਿੱਚ ਸ਼ਾਮਿਲ ਹੋਏ। ਨਵਜੋਤ ਸਿੰਘ ਸਿੱਧੂ ਨੂੰ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜ਼ਿਆ ਗਿਆ ਅਤੇ ਜੋ ਪਾਰਟੀ ਵਰਕਰ ਬੀਤੇ ਕਈ ਸਾਲਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਨ, ਉਨ੍ਹਾਂ ਨੂੰ ਅਣਗੌਲਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਜਦੋਂ ਦੇ ਪ੍ਰਧਾਨ ਬਣੇ ਹਨ, ਉਹ ਹਰ ਕਿਸੇ ਵਿੱਚ ਕਮੀ ਕੱਢ ਰਹੇ ਹਨ, ਟਵੀਟ ਕਰਕੇ ਪੰਜਾਬ ਕਾਂਗਰਸ ਦਾ ਅਕਸ ਖ਼ਰਾਬ ਕਰ ਰਹੇ ਹਨ, ਜੋ ਉਹ ਹੁਣ ਸਹਿ ਨਹੀਂ ਸਕਦੇ, ਜਿਸ ਕਰਕੇ ਉਹ ਅਸਤੀਫ਼ਾ ਦੇ ਰਹੇ ਹਨ।

ਪਾਕਿਸਤਾਨ ਨਾਲ ਸਿੱਧੂ ਦੀ ਹਮਦਰਦੀ

ਕਾਂਗਰਸ ਦੇ ਬੁਲਾਰੇ ਨੇ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਹ ਆਪਣਾ ਵੱਡਾ ਭਰਾ ਦੱਸਦੇ ਹਨ, ਜਦੋਂ ਕਿ ਪਾਕਿਸਤਾਨ ਹੀ ਸਾਡੇ ਪੰਜਾਬੀਆਂ ਨੂੰ ਬਾਰਡਰਾਂ 'ਤੇ ਸ਼ਹੀਦ ਕਰਦਾ ਹੈ। ਬੀਤੇ ਦਿਨੀਂ ਉਹ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਜ਼ਰੂਰ ਮਿਲਣ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਹੋਣ ਦੀ ਗੱਲ ਕਰਦਾ ਹੈ ਅਤੇ ਉਸ ਵੱਡੇ ਭਰਾ ਕਰਕੇ ਹੀ ਸਾਡੇ ਪੁੱਤਰਾਂ ਦੀਆਂ ਲਾਸ਼ਾਂ ਤਿਰੰਗੇ ਵਿੱਚ ਲਪੇਟ ਕੇ ਆ ਰਹੀਆਂ ਹਨ।

ਟਾਈਟਲਰ 'ਤੇ ਸਿੱਧੂ ਦਾ ਨਹੀਂ ਕੋਈ ਸਟੈਂਡ

ਪ੍ਰਿਤਪਾਲ ਨੇ ਵੀ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਉਸ ਨੂੰ ਕਾਂਗਰਸ ਵਿੱਚ ਅਹੁਦਾ ਦੇਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਅਤੇ ਨੌਜਵਾਨਾਂ ਦੇ ਕਤਲ ਦੀ ਤਾਂ ਗੱਲ ਕਰਦੇ ਹਨ, ਉਨ੍ਹਾਂ ਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ। ਪਰ ਜੋ 1984 ਵਿੱਚ ਸਿੱਖ ਕਤਲੇਆਮ ਦੌਰਾਨ ਜਿਨ੍ਹਾਂ ਕਰਕੇ ਹੋਇਆ ਉਨ੍ਹਾਂ 'ਤੇ ਨਵਜੋਤ ਸਿੰਘ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ।

ਕੋਈ ਪਾਰਟੀ ਜੁਆਇਨ ਕਰਨ ਦਾ ਨਹੀਂ ਲਿਆ ਫ਼ੈਸਲਾ

ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਕਿਸੇ ਵੀ ਪਾਰਟੀ ਨੂੰ ਜੁਆਇਨ ਕਰਨ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ। ਅੱਜ ਸੁੱਕਰਵਾਰ ਨੂੰ ਸਵੇਰੇ ਉਨ੍ਹਾਂ ਨੇ ਆਪਣਾ ਅਸਤੀਫ਼ਾ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪਾਰਟੀ ਵੱਲੋਂ ਫ਼ਿਲਹਾਲ ਵਾਪਸੀ ਲਈ ਜਾਂ ਮਨਾਉਣ ਲਈ ਕੋਈ ਫੋਨ ਹੈ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣੇ ਕਈ ਮਹੀਨੇ ਹੋ ਚੁੱਕੇ ਹਨ, ਪਰ ਹੁਣ ਤੱਕ ਉਨ੍ਹਾਂ ਦਾ ਮੇਰੇ ਨਾਲ ਕੋਈ ਗੱਲਬਾਤ ਤੱਕ ਨਹੀਂ ਹੋਈ।

ਵਰਕਰ ਪ੍ਰੇਸ਼ਾਨ ਹੋਰ ਆਉਣਗੇ ਅਸਤੀਫ਼ੇ

ਪ੍ਰਿਤਪਾਲ ਨੇ ਵੀ ਕਿਹਾ ਕਿ ਸਿਰਫ਼ ਮੈਂ ਹੀ ਨਹੀਂ ਸਗੋਂ ਪਾਰਟੀ ਦੇ ਜ਼ਮੀਨੀ ਪੱਧਰ 'ਤੇ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰ ਵੀ ਪਾਰਟੀ ਵਿੱਚ ਚੱਲ ਰਹੀ ਖਾਨਾਜੰਗੀ ਅਤੇ ਨਵਜੋਤ ਸਿੰਘ ਸਿੱਧੂ ਦੇ ਅੜੀਅਲ ਰਵੱਈਏ ਕਰਕੇ ਪਰੇਸ਼ਾਨ ਹਨ। ਮੈਂ ਵਰਕਰਾਂ ਦੀ ਆਵਾਜ਼ ਬੁਲੰਦ ਕਰਕੇ ਇਹ ਧਮਾਕਾ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਵਰਕਰ ਵੀ ਪਾਰਟੀ ਛੱਡ ਸਕਦੇ ਹਨ, ਕਿਉਂਕਿ ਪਾਰਟੀ ਹੁਣ ਨਵਜੋਤ ਸਿੰਘ ਸਿੱਧੂ ਦੀ ਮਨਮਾਨੀਆਂ ਤੋਂ ਪਰੇਸ਼ਾਨ ਹੋ ਚੁੱਕੇ ਹਨ।

ਸੋਸ਼ਲ ਮੀਡੀਆ 'ਤੇ ਪਾਰਟੀ ਦੀ ਮਿੱਟੀ ਪਲੀਤ

ਪ੍ਰਿਤਪਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਕੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਅਤੇ ਫਿਰ ਸੁਨੀਲ ਜਾਖੜ ਦੇ ਖ਼ਿਲਾਫ਼ ਅਤੇ ਹੁਣ ਖ਼ੁਦ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਟਵੀਟ ਕਰ ਕੇ ਉਨ੍ਹਾਂ ਦੇ ਕੰਮਾਂ ਦੀ ਭੰਡੀ ਕਰ ਰਹੇ ਹਨ, ਜਦੋਂ ਉਹ ਚੈਨਲਾਂ 'ਤੇ ਜਾ ਕੇ ਪਲੇਟਫਾਰਮਾਂ 'ਤੇ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ ਹੈ।

ਆਪਣਿਆਂ ਨੂੰ ਗੱਫ਼ੇ ਵਰਕਰਾਂ ਨੂੰ ਧੱਕੇ

ਪ੍ਰਿਤਪਾਲ ਨੇ ਕਿਹਾ ਕਿ ਆਪਣਿਆਂ ਨੂੰ ਨਵਜੋਤ ਸਿੱਧੂ ਵੱਲੋਂ ਗੱਫ਼ੇ ਦਿੱਤੇ ਜਾ ਰਹੇ ਹਨ, ਜਦੋਂ ਕਿ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਨੂੰ ਲਗਾਤਾਰ ਅਣਗੌਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਮੁਸਤਫ਼ਾ ਦੀ ਪਤਨੀ ਨੂੰ ਕੈਬਿਨਟ ਅਹੁੱਦਾ ਉਸ ਦੇ ਬੇਟੇ ਨੂੰ ਚੇਅਰਮੈਨੀ ਇਸ ਕਰਕੇ ਦੇ ਦਿੱਤੀ ਕਿਉਂਕਿ ਉਹ ਉਨ੍ਹਾਂ ਦਾ ਪੱਖ ਲੈ ਰਹੇ ਸਨ।

ਇਹ ਵੀ ਪੜੋ:- ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ

ETV Bharat Logo

Copyright © 2025 Ushodaya Enterprises Pvt. Ltd., All Rights Reserved.