ਲੁਧਿਆਣਾ : ਅਧਿਆਪਕ ਦਿਵਸ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਅੱਜ ਸ਼ੁਭਕਾਮਨਾਵਾਂ ਦਾ ਦੌਰ ਚੱਲ ਰਿਹਾ ਹੈ। ਉੱਥੇ ਹੀ ਪੰਜਾਬ ਵਿੱਚ ਕੁਝ ਅਧਿਆਪਕ ਜਥੇਬੰਦੀਆਂ ਅਧਿਆਪਕ ਦਿਵਸ ਦਾ ਬਾਈਕਾਟ ਕਰ ਰਹੀਆਂ ਨੇ। ਅਧਿਆਪਕ ਦਿਵਸ ਮੌਕੇ ਕੰਪਿਊਟਰ ਅਧਿਆਪਕ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਹਨ, ਜਿਨ੍ਹਾ ਨੇ ਕਿਹਾ ਕਿ ਅਸੀਂ ਅਧਿਆਪਕ ਦਿਵਸ ਦਾ ਬਾਈਕਾਟ (Teacher's Day Boycott) ਕੀਤਾ ਹੈ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਇਸੇ ਦੇ ਰੋਸ ਵਜੋਂ ਅਸੀਂ ਸੜਕਾਂ ਉੱਤੇ ਉੱਤਰਨ ਲਈ ਮਜ਼ਬੂਰ ਹੋ ਰਹੇ ਹਾਂ।
ਨਹੀਂ ਬੰਦ ਕਰਨਗੇ ਬੱਚਿਆਂ ਨੂੰ ਪੜ੍ਹਾਉਣਾ : ਅਧਿਆਪਕਾਂ ਨੇ ਕਿਹਾ ਉਹ ਬੱਚਿਆਂ ਨੂੰ ਪੜ੍ਹਾਉਣਾ ਬੰਦ ਨਹੀਂ ਕਰਨਗੇ ਪਰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਉਹ ਸੜਕਾਂ ਉੱਤੇ ਜ਼ਰੂਰ ਉਤਰਨਗੇ। ਉਹਨਾਂ ਕਿਹਾ ਕਿ ਸਰਕਾਰ ਨੇ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਦੇ 3 ਸਾਥੀ ਅਧਿਆਪਕਾਂ ਦੀ ਮੌਤ (Death of 3 fellow teachers) ਵੀ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਨਾ ਤਾਂ ਕੋਈ ਉਹਨਾਂ ਨੂੰ ਮੁਆਵਜਾ ਦਿੱਤਾ ਗਿਆ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਭੱਤਾ ਲਾਇਆ ਗਿਆ ਹੈ। ਇਸ ਕਾਰਨ ਉਨ੍ਹਾਂ ਦੇ ਘਰ ਦੇ ਹਾਲਾਤ ਵੀ ਖਰਾਬ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ ਅੱਜ ਮੰਗ ਪੱਤਰ ਦੇਣ ਲਈ ਆਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਗਲੀ ਰਣਨੀਤੀ ਬਣਾਈ ਜਾਵੇਗੀ।
- State level event on Teacher's Day: CM ਭਗਵੰਤ ਮਾਨ ਤੇ ਸਿੱਖਿਆ ਮੰਤਰੀ ਪਹੁੰਚੇ, ਕਿਹਾ ਸਾਹਮਣੇ ਲਿਆਂਦੇ ਜਾਣਗੇ 'ਟੀਚਰਜ਼ ਆੱਫ਼ ਦਾ ਵੀਕ'
- FIR on Sidhu Moosewala fan: ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਜਲੰਧਰ 'ਚ ਵਕੀਲ ਨੇ ਨਹਿਰ 'ਚ ਸੁੱਟੀ ਸੀ ਥਾਰ, ਮਾਮਲਾ ਦਰਜ
- Amritsar News: ਅੰਮ੍ਰਿਤਸਰ 'ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਰਵਾਨਾ
ਅਧਿਆਪਕਾਂ ਨੇ ਕਿਹਾ ਅਗਲੇ ਦਿਨਾਂ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ 6600 ਦੇ ਕਰੀਬ ਕੰਪਿਊਟਰ ਅਧਿਆਪਕ ਹਨ ਅਤੇ ਇਕੱਲੇ ਲੁਧਿਆਣਾ ਵਿੱਚ ਇਹ ਸੰਖਿਆ 600 ਹੈ। ਇਨ੍ਹਾਂ ਦੇ ਹੱਕਾਂ ਸੰਬੰਧੀ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ ਹੈ। ਇੱਕ ਕੰਪਿਊਟਰ ਟੀਚਰ ਨੂੰ ਪਹਿਲਾਂ ਸਟੇਟ ਐਵਾਰਡ ਦੇ ਨਾਲ ਅਤੇ ਹੁਣ ਨੈਸ਼ਨਲ ਐਵਾਰਡ (National Award) ਦੇ ਨਾਲ ਨਵਾਜਿਆ ਜਾ ਚੁੱਕਾ ਹੈ। ਅਧਿਆਪਕਾਂ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।