ਲੁਧਿਆਣਾ: ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਘਰ 'ਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਦਸੰਬਰ ਮਹੀਨੇ 'ਚ ਪਈ ਠੰਡ ਨੇ ਪਿਛਲੇ 48 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।
ਮੌਸਮ ਵਿਗਿਆਨੀਆਂ ਮੁਤਾਬਕ 30 ਦਸੰਬਰ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਇਹ ਹੀ ਨਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ 1970 ਦਾ ਡਾਟਾ ਹੈ ਅਤੇ ਕਦੇ ਵੀ ਤਾਪਮਾਨ 'ਚ ਇਸ ਪੱਧਰ ਤੱਕ ਗਿਰਾਵਟ ਦਰਜ ਨਹੀਂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਘੱਟੋ-ਘੱਟ ਤਾਪਮਾਨ 5 ਡਿਗਰੀ ਜਦੋਂ ਕਿ ਜ਼ਿਆਦਾ ਤੋਂ ਜ਼ਿਆਦਾ 9 ਤੋਂ 10 ਡਿਗਰੀ ਚੱਲ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ 30 ਦਸੰਬਰ ਤੋਂ ਬਾਅਦ ਠੰਡ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਕਣਕ ਦੀ ਫਸਲ ਕੁੱਝ ਪੀਲੀ ਪੈ ਸਕਦੀ ਹੈ, ਪਰ ਜਲਦ ਹੀ ਮੌਸਮ 'ਚ ਤਬਦੀਲੀ ਦੀ ਉਮੀਦ ਹੈ।