ਲੁਧਿਆਣਾ : ਜ਼ਿਲ੍ਹੇ ਦੇ ਜਗਦੀਸ਼ ਨਗਰ ਵਿੱਚ ਬੀਤੇ ਦਿਨੀਂ ਦੇਰ ਸ਼ਾਮ ਆਂਡਿਆਂ ਦੀ ਰੇਹੜੀ ਉਤੇ ਕੁਝ ਲੋਕਾਂ ਦਾ ਝਗੜਾ ਹੋ ਗਿਆ, ਮਾਮੂਲੀ ਜਿਹੀ ਗੱਲ ਉਤੇ ਹੋਇਆ ਝਗੜਾ ਬਾਅਦ ਵਿੱਚ ਖੂਨੀ ਝੜਪ ਦਾ ਰੂਪ ਧਾਰ ਗਿਆ ਅਤੇ 6 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਿਲ ਹਸਪਤਾਲ ਲਿਆਂਦਾ ਗਿਆ ਅਤੇ ਉਥੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ 2 ਦੇ ਸਿਰ ਵਿਚ ਸੱਟਾਂ ਲੱਗੀਆਂ ਅਤੇ ਇਸ ਵਾਰਦਾਤ ਵਿਚ ਔਰਤਾਂ ਨੂੰ ਵੀ ਸੱਟਾਂ ਲੱਗੀਆਂ ਹਨ।
ਝਗੜਾ ਸੁਲਝਾਉਣ ਆਏ ਲੋਕਾਂ ਦੀ ਵੀ ਕੁੱਟਮਾਰ : ਜ਼ਖਮੀ ਹੋਏ ਦੁਕਾਨਦਾਰ ਅਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਕੁਝ ਨੌਜਵਾਨ ਉਨ੍ਹਾਂ ਕੋਲ ਆਂਡੇ ਲੈਣ ਆਏ ਸਨ, ਜਿਨ੍ਹਾਂ ਨੇ ਆਂਡੇ ਠੰਢੇ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਚਲੇ ਜਾਣ ਲਈ ਕਿਹਾ ਤਾਂ ਉਹ ਆਪਣੇ ਕੁਝ ਹੋਰ ਸਾਥੀ ਬੁਲਾ ਲਿਆਏ ਜਿਨ੍ਹਾਂ ਨੇ ਆਉਂਦੇ ਹੀ ਉਨ੍ਹਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ 2 ਰਾਹਗੀਰ ਜੋਕਿ ਬਾਜ਼ਾਰ ਵਿੱਚ ਸਮੋਸੇ ਖਾਣ ਗਏ ਸਨ, ਉਹ ਜਦੋਂ ਲੜਾਈ ਛੁਡਾਉਣ ਲੱਗੇ ਤਾਂ ਉਨ੍ਹਾ ਦੀ ਵੀ ਕੁੱਟਮਾਰ ਕਰ ਦਿੱਤੀ। ਜ਼ਖਮੀਆਂ ਨੇ ਦੱਸਿਆ ਕਿ ਉਹ 9 ਤੋਂ 10 ਲੋਕ ਸਨ। ਉਨ੍ਹਾਂ ਕੋਲ ਹਥਿਆਰ ਸਨ, ਜਿਸ ਕਰਕੇ ਉਨ੍ਹਾਂ ਦੇ ਕਈ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : DA case: ਵਿਜੀਲੈਂਸ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ 3 ਦਿਨ ਦਾ ਰਿਮਾਂਡ ਕੀਤਾ ਹਾਸਿਲ
ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ : ਉਧਰ ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵਿਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਰੇਹੜੀ ਨਜ਼ੀਕ ਮੌਜੂਦ ਲੋਕ ਰੇਹੜੀ ਵਾਲਿਆਂ ਦੀ ਕੁੱਟਮਾਰ ਕਰ ਰਹੇ ਹਨ। ਅੰਡਿਆਂ ਦੀ ਰੇਹੜੀ ਲਗਾਉਣ ਵਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਸਿਵਿਲ ਹਸਪਤਾਲ ਵਿੱਚ ਵੀ ਕਾਫੀ ਹੰਗਾਮਾ ਹੋਇਆ। ਜ਼ਖਮੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੁਰੀ ਤਰ੍ਹਾਂ ਛੋਟੀ ਜਿਹੀ ਗੱਲ ਉਤੇ ਕੁੱਟਮਾਰ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਇਕ ਬੱਚਾ ਵੀ ਗਰਮ ਪਾਣੀ ਪੈਣ ਕਰਕੇ ਝੁਲਸ ਗਿਆ, ਜਿਸ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ।