ਲੁਧਿਆਣਾ:ਰਾਏਕੋਟ ਦੇ ਗੁਰੀਲਾ ਭਵਨ ਵਿੱਚ ਸੀਟੂ ਦੀ ਤਹਿਸੀਲ ਪੱਧਰੀ ਕਮੇਟੀ ਵੱਲੋਂ ਸੀਟੂ ਦਾ 51ਵਾਂ ਸਥਾਪਨਾ ਦਿਵਸ (Citu Foundation Day) ਮਨਾਇਆ ਗਿਆ।ਜਿਸ ਵਿੱਚ ਸੀਟੂ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸੀਟੂ ਵਰਕਰਾਂ ਨੇ ਆਪਣੇ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਉਤੇ ਝੰਡੇ ਲਹਿਰਾ ਕੇ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਅਸੀਂ ਸੀਟੂ ਦੇ 51 ਸਾਲਾਂ ਦੇ ਕਾਰਜਕਾਲ ਅਤੇ ਸੀਟੂ ਦਾ ਸਥਾਪਨਾ ਦਿਵਸ ਬਣਾ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿਚ ਸਮਾਜਵਾਦ (Socialism) ਦੀ ਸਥਾਪਨਾ ਕਰਨ ਅਤੇ ਸਰਮਾਏਦਾਰੀ(Capitalism) ਨੂੰ ਖਤਮ ਕਰਨ ਦੇ ਉਦੇਸ਼ ਮਈ 1970 ਨੂੰ ਸੀਟੂ ਦੀ ਸਥਾਪਨਾ ਕੀਤੀ ਸੀ।ਇਸ ਲਈ ਸਾਡੀ 1970 ਤੋਂ ਹੀ ਨਿਰਧਾਰਤ ਕੀਤੀ ਕਾਰਜਨੀਤੀ ਏਕਤਾ ਅਤੇ ਸੰਘਰਸ਼ ਦੀ ਲਾਈਨ ਉਤੇ ਕਾਰਜ ਕਰਨਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ (Central Government) ਵੱਲੋਂ ਕਿਸਾਨਾਂ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।ਇਸ ਲਈ ਸਾਨੂੰ ਅੱਜ ਦੇ ਮੁੱਦਿਆਂ ਦੇ ਪਿੱਛੇ ਦੀ ਨੀਤੀ ਨੂੰ ਸਮਝਣਾ ਚਾਹੀਦਾ ਹੈ।
ਇਹ ਵੀ ਪੜੋ:Punjab Congress Conflict: ਬਾਗੀ ਵਿਧਾਇਕਾਂ ਦੀਆਂ ਗੁਪਤ ਬੈਠਕਾਂ ਹੋਈਆਂ ਤੇਜ਼