ਲੁਧਿਆਣਾ: ਆਖਰਕਾਰ ਡੀਜੀਪੀ ਦੇ ਹੁਕਮਾਂ ਤੋਂ ਬਾਅਦ 25 ਸਾਲ ਦੇ ਲੰਮੇ ਵਕਫੇ ਤੋਂ ਬਾਅਦ ਲੁਧਿਆਣਾ ਦੇ 3 ਹੈੱਡ ਕਾਂਸਟੇਬਲਾਂ ਉੱਤੇ ਮਾਮਲਾ ਦਰਜ ਕਰ ਲਿਆ (Case registered against 3 head constables) ਗਿਆ ਹੈ, ਦਰਅਸਲ ਮਾਮਲਾ ਪੁਰਾਣਾ ਹੈ ਜਦੋਂ 2004 ਵਿੱਚ ਵਿਭਾਗ ਵੱਲੋਂ ਹਥਿਆਰਾਂ ਦੀ ਸਮੀਖਿਆ ਕੀਤੀ ਗਈ ਤਾਂ ਪਤਾ ਲੱਗਾ ਕਿ 20 ਗੋਲ਼ੀਆਂ ਅਤੇ ਨਾਲ 1 ਸਟੇਨ ਗਨ ਗਾਇਬ ਹੈ, ਜਿਸ ਤੋਂ ਬਾਅਦ ਵਿਭਾਗ ਦੇ ਸੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਹਥਿਆਰ ਜਗਰਾਉਂ ਰੋਡ ਦੇ ਰਹਿਣ ਵਾਲੇ ਮਨਜੀਤ ਸਿੰਘ ਦੀ ਸੁਰੱਖਿਆ ਦੇ ਵਿਚ ਤੈਨਾਤ ਹੈੱਡ ਕਾਂਸਟੇਬਲ ਜਗਰੂਪ ਸਿੰਘ, ਹੈੱਡ ਕਾਂਸਟੇਬਲ ਰਾਜਿੰਦਰ ਪਾਲ ਸਿੰਘ ਅਤੇ ਐਸਪੀਓ ਅਜੀਤ ਸਿੰਘ ਨੂੰ ਅਲਾਟ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਇਹ ਪਾਇਆ ਗਿਆ ਕਿ ਇਹਨਾ ਵੱਲੋਂ ਜਾਣਬੁਝਕੇ ਇਹ ਹਥਿਆਰ ਨਹੀਂ ਗੁਮਾਏ ਗਏ ਜਿਸ ਕਾਰਨ ਇਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ।
ਇਹ ਵੀ ਪੜੋ: ਗੰਨ ਕਲਚਰ ਪ੍ਰਮੋਟ ਨੂੰ ਲੈ ਕੇ 10 ਸਾਲ ਦੇ ਬੱਚੇ ਉੱਤੇ ਦਰਜ ਮਾਮਲੇ 'ਚ ਆਇਆ ਨਵਾਂ ਮੋੜ !
ਇਹ ਹੈ ਮਾਮਲਾ: ਸਾਲ 2009 ਚ ਜਾਂਚ ਮੁੜ ਤੋਂ ਹੋਈ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਮਾਮਲਾ ਦਰਜ ਕਰ ਲਈ ਕਿਹਾ ਗਿਆ, ਪਰ ਪੁਲਿਸ ਨੇ ਨਾ ਕਰਨ ਤੇ ਐਸਐਸਪੀ ਹਰਜੀਤ ਸਿੰਘ ਨੇ ਮਾਮਲਾ ਦਰਜ ਕੀਤਾ। ਜਿਸ ਕਾਰਨ ਲੁਧਿਆਣਾ ਪੁਲਿਸ ਦਿਹਾਤ ਦੇ ਵੱਲੋਂ ਤਿੰਨਾਂ ਹੀ ਮੁਲਜ਼ਮਾਂ ਨੂੰ ਸਜ਼ਾ ਦੇ ਤੌਰ ਤੇ ਗੋਲ਼ੀਆਂ ਦੀ ਕੀਮਤ ਦੀ ਦੁੱਗਣੀ ਰਕਮ ਅਤੇ ਹਥਿਆਰ ਦਾ 25 ਫੀਸਦੀ ਰਕਮ ਜੁਰਮਾਨੇ ਵਜੋਂ ਅਦਾ ਕਰਨ ਲਈ ਕਿਹਾ ਗਿਆ, ਪਰ ਇਨ੍ਹਾਂ ਹੁਕਮਾਂ ਨੂੰ ਮੌਜੂਦਾ ਡੀਜੀਪੀ ਨੇ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਦੇ ਖਿਲਾਫ਼ ਕਰਵਾਈ ਦੇ ਹੁਕਮ ਜਾਰੀ ਕੀਤੇ ਗਏ ਨੇ। ਪੁਲਿਸ ਨੇ ਇਸ ਨੂੰ ਲਾਪ੍ਰਵਾਹੀ ਮੰਨਿਆ ਹੈ ਅਤੇ ਇਸ ਸਬੰਧੀ ਹੋਣ ਕਾਰਵਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਹਾਲਾਕਿ ਇਨ੍ਹਾਂ ਤਿੰਨ ਮੁਲਜ਼ਮਾਂ ਵਿੱਚੋਂ ਦੋ ਸੇਵਾਮੁਕਤ ਹੋ ਚੁੱਕੇ ਹਨ।