ETV Bharat / state

ਵਾਰਦਾਤਾਂ ਕਾਰਣ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਉੱਠਣ ਲੱਗੇ ਸਵਾਲ, ਵਪਾਰੀਆਂ 'ਚ ਦਹਿਸ਼ਤ ਦਾ ਮਾਹੌਲ, ਵਿਰੋਧੀਆਂ ਨੇ ਕਿਹਾ-ਸੂਬੇ 'ਚ ਸਿਖ਼ਰਾਂ 'ਤੇ ਗੈਂਗਸਟਰਵਾਦ - Sukhbir Singh Badal

ਲੁਧਿਆਣਾ ਦੇ ਹੋਜਰੀ ਵਾਪਰੀ ਨਾਲ ਵਾਪਰੀ ਕਿਡਨੈਪਿੰਗ ਦੀ ਘਟਨਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ (Questions on the law and order of the state) ਖੜ੍ਹੇ ਕਰ ਦਿੱਤੇ ਹਨ। ਵਪਾਰੀਆਂ ਵਿੱਚ ਵਾਰਦਾਤ ਮਗਰੋਂ ਜਿੱਥੇ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਗੈਂਗਸਟਰਾਂ ਦਾ ਰਾਜ ਹੈ।

Businessmen and political parties have raised questions on the law and order of Punjab in Ludhiana
ਵਾਰਦਾਤਾਂ ਕਾਰਣ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਉੱਠਣ ਲੱਗੇ ਸਵਾਲ, ਵਪਾਰੀਆਂ 'ਚ ਦਹਿਸ਼ਤ ਦਾ ਮਾਹੌਲ,ਵਿਰੋਧੀਆਂ ਨੇ ਕਿਹਾ-ਸੂਬੇ 'ਚ ਸਿਖ਼ਰਾਂ 'ਤੇ ਗੈਂਗਸਟਰਵਾਦ
author img

By ETV Bharat Punjabi Team

Published : Nov 20, 2023, 9:12 PM IST

ਵਪਾਰੀਆਂ 'ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਹੋਣ ਲੱਗੇ ਨੇ ਵੱਡੀ ਉਧਾਰਣ ਲੁਧਿਆਣਾ ਵਿੱਚ ਕਾਰੋਬਾਰੀ ਨੂੰ ਦਿਨ ਦਿਹਾੜੇ ਬੰਧਕ ਬਣਾ ਕੇ ਉਸ ਦੇ ਪਰਿਵਾਰ ਤੋਂ ਫਿਰੋਤੀ ਮੰਗਣ ਦੀ ਹੈ। ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ, ਇਸ ਮਾਮਲੇ ਉੱਤੇ ਹੁਣ ਜਿੱਥੇ ਇੱਕ ਪਾਸੇ ਵਿਰੋਧੀਆਂ ਨੇ ਪੰਜਾਬ ਸਰਕਾਰ ਘੇਰ ਲਈ ਉੱਥੇ ਹੀ ਕਾਰੋਬਾਰੀਆਂ ਨੇ ਖੁਦ ਨੂੰ ਅਸੁਰੱਖਿਅਤ (Businessmen described themselves as insecure) ਦੱਸਿਆ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਨੇ,

ਕਾਰੋਬਾਰੀਆਂ ਨੇ ਕਿਹਾ ਅਸੀਂ ਅਸੁਰੱਖਿਅਤ: ਕਾਰੋਬਾਰੀ ਨੂੰ ਅਗਵਾਹ ਕਰਨ ਦੇ ਮਾਮਲੇ ਉੱਤੇ ਉਹਨਾਂ ਦੇ ਪਰਿਵਾਰਿਕ ਕਾਰੋਬਾਰੀ ਮੈਂਬਰਾਂ ਨੇ ਕਿਹਾ ਕਿ ਸਾਰਾ ਹੀ ਵਪਾਰੀ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਹੋਜਰੀ ਕਾਰੋਬਾਰੀ ਸੰਭਵ ਜੈਨ ਨੂੰ ਦਿਨ-ਦਿਹਾੜੇ ਅਗਵਾ ਕਰਕੇ ਉਸ ਦੇ ਪਰਿਵਾਰ ਤੋਂ ਫਿਰੋਤੀ ਮੰਗੀ ਗਈ ਅਤੇ ਨਾਮ ਮਿਲਣ ਉੱਤੇ ਉਸ ਨੂੰ ਗੋਲੀ ਮਾਰ ਕੇ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਲੁਧਿਆਣਾ ਹੋਜ਼ਰੀ ਅਤੇ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ (President of the Knitwear Association) ਵਿਨੋਦ ਥਾਪਰ ਨੇ ਕਿਹਾ ਹੈ ਕਿ ਵਪਾਰੀ ਇਸ ਵਕਤ ਪੰਜਾਬ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਜਦੋਂ ਅਸੀਂ ਜਖਮੀ ਵਪਾਰੀ ਨੂੰ ਮਿਲਣ ਪਹੁੰਚੇ ਤਾਂ ਉਸ ਦੇ ਨਾਲ ਪਏ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਤੋਂ ਵੀ ਦਿਨ ਦਿਹਾੜੇ ਲੁੱਟ ਹੋਈ ਹੈ ਅਤੇ ਹਾਲੇ ਤੱਕ ਮੁਲਜ਼ਮਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਹਾਲਾਤਾਂ ਅੰਦਰ ਵਪਾਰ ਸੰਭਵ ਨਹੀਂ ਹੈ। (Incident in Ludhiana)

ਵਿਰੋਧੀਆਂ ਨੇ ਕੀਤੇ ਵਾਰ: ਅਕਾਲੀ ਦਲ ਦੇ ਆਗੂ ਨੇ ਕਿਹਾ ਕਿ 1400 ਪੁਲਿਸ ਮੁਲਾਜ਼ਮ ਤਾਂ ਮੁੱਖ ਮੰਤਰੀ ਦੇ ਨਾਲ ਹੁੰਦੇ ਹਨ ਅਤੇ ਬਾਕੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸੁਰੱਖਿਆ ਵਿੱਚ ਤਾਇਨਾਤ ਹਨ ਤਾਂ ਪੰਜਾਬ ਵਿੱਚ ਵਪਾਰੀ ਕਿਵੇਂ ਸੁਰੱਖਿਅਤ ਹੋ ਸਕਦੇ ਨੇ। ਦੂਜੇ ਪਾਸੇ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਜਿਹੇ ਹਾਲਾਤ ਕਦੇ ਵੀ ਨਹੀਂ ਸਨ ਜੋ ਹੁਣ ਬਣ ਚੁੱਕੇ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਵਪਾਰੀ ਦਾ ਹਾਲ ਜਾਣਨ ਦੇ ਲਈ ਡੀਐੱਮਸੀ ਹਸਪਤਾਲ ਪਹੁੰਚੇ। ਇਸ ਦੌਰਾਨ ਉਹਨਾਂ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਸੂਬੇ ਵਿੱਚ ਸਰਕਾਰ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਸਵਾਲ ਖੜ੍ਹੇ ਕੀਤੇ ਨੇ। ਬੀਤੇ ਦਿਨ ਲੁਧਿਆਣਾ ਪਹੁੰਚੇ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੀਐੱਮ ਮਾਨ ਸਾਈਕਲ ਚਲਾਉਣ ਦੀ ਥਾਂ ਉੱਤੇ ਸਰਕਾਰ ਨੂੰ ਚਲਾ ਲੈਣ ਤਾਂ ਜਿਆਦਾ ਚੰਗਾ ਹੋਵੇਗਾ।

ਪਹਿਲਾਂ ਵੀ ਆਏ ਕਈ ਮਾਮਲੇ: ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ (Maheshinder Grewal) ਨੇ ਕਿਹਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਪੰਜਾਬ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ, ਉਹਨਾਂ ਕਿਹਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਗੈਂਗਸਟਰ ਸ਼ਰੇਆਮ ਪੰਜਾਬ ਦੇ ਵਿੱਚ ਫ਼ਿਰੌਤੀਆਂ ਮੰਗ ਰਹੇ ਹਨ, ਪਹਿਲਾਂ ਸਿਰਫ ਗੈਂਗਸਟਰ ਕਾਰੋਬਾਰੀ ਨੂੰ ਧਮਕਾਉਂਦੇ ਸਨ ਪਰ ਹੁਣ ਸਿੱਧਾ ਉਹਨਾਂ ਉੱਤੇ ਹਮਲੇ ਕਰਦੇ ਹਨ, ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਹੈ। ਪੰਜਾਬ ਵਿੱਚ ਬੀਤੇ ਕੁੱਝ ਮਹੀਨਿਆਂ ਦੇ ਅੰਦਰ ਇੱਕ ਤੋਂ ਬਾਅਦ ਇੱਕ ਹੋਏ ਕਤਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਹਨ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੀਐੱਮ ਮਾਨ ਉੱਤੇ ਗੰਭੀਰ ਨਾ ਹੋਣ ਦੇ ਇਲਜ਼ਾਮ ਲਗਾ ਰਹੇ ਹਨ।

ਸਰਕਾਰ ਦਾ ਪੱਖ: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਪੁਲਿਸ ਮਾਮਲੇ ਉੱਤੇ ਕਾਰਵਾਈ ਕਰ ਰਹੀ ਹੈ। ਜਦੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਸਹਿਮਤੀ ਜਤਾਈ ਅਤੇ ਕਿਹਾ ਕਿ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਪੁਲਿਸ ਵਿੱਚ ਭਰਤੀ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਰੋਬਾਰੀਆਂ ਦੇ ਲਈ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ ਅਤੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.