ETV Bharat / state

ਅਕਾਲੀ ਬਸਪਾ ਗਠਜੋੜ ਦੀ ਦੋਵਾਂ ਪਾਰਟੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਕੀਤੀ ਸਾਂਝੀ - ਭਾਈਚਾਰਕ ਸਾਂਝ ਦਾ ਪ੍ਰਤੀਕ

ਅਕਾਲੀ ਦਲ ਤੇ ਬਸਪਾ ਗੱਠਜੋੜ ਤੋਂ ਬਾਅਦ ਲੁਧਿਆਣਾ 'ਚ ਦੋਵਾਂ ਪਾਰਟੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਤੇ ਕਿਹਾ ਹੁਣ ਪੰਜਾਬ ਦਾ ਭਵਿੱਖ ਜਰੂਰ ਬਦਲੇਗਾ।

ਅਕਾਲੀ ਬਸਪਾ ਗਠਜੋੜ ਦੀ ਦੋਵਾਂ ਪਾਰਟੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਕੀਤੀ ਸਾਂਝੀ

author img

By

Published : Jun 13, 2021, 7:15 PM IST

ਲੁਧਿਆਣਾ: ਪੰਜਾਬ 2022 ਵਿਧਾਨ ਸਭਾ ਚੋਣਾਂ ਲਈ ਬਿਗੁਲ ਵੱਜ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਸ਼ੁਰੂਆਤ ਬਸਪਾ ਨਾਲ ਗੱਠਜੋੜ ਕਰਕੇ ਕੀਤੀ ਹੈ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਲੁਧਿਆਣਾ ਉਤਰੀ ਅਤੇ ਪਾਇਲ ਹਲਕੇ ਤੋਂ ਬਸਪਾ ਦੇ ਉਮੀਦਵਾਰ ਚੋਣ ਲੜਨਗੇ। ਜਿਸ ਤੋਂ ਬਾਅਦ ਲੁਧਿਆਣਾ ਦੇ 'ਚ ਦੋਵਾਂ ਪਾਰਟੀਆਂ ਵੱਲੋਂ ਅੱਜ ਜਸ਼ਨ ਮਨਾਏ ਗਏ, ਅਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਅਕਾਲੀ ਬਸਪਾ ਗਠਜੋੜ ਦੀ ਦੋਵਾਂ ਪਾਰਟੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਕੀਤੀ ਸਾਂਝੀ

ਇਸ ਦੌਰਾਨ ਅਕਾਲੀ ਦਲ ਅਤੇ ਬਸਪਾ ਦੇ ਚੋਣ ਨਿਸ਼ਾਨ ਵਾਲੇ ਝੰਡੇ ਇਕੱਠੀਆਂ ਹੀ ਝੂਲਦੇ ਵਿਖਾਈ ਦਿੱਤੇ। ਦੋਵਾਂ ਪਾਰਟੀਆਂ ਦੇ ਆਗੂ ਜਲੰਧਰ ਬਾਈਪਾਸ ਤੇ ਸਥਿੱਤ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਏ। ਇਸ ਦੌਰਾਨ ਲੁਧਿਆਣਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ, ਕਿ ਇਹ ਗਠਜੋੜ ਇਤਿਹਾਸਕ ਹੈ। ਜਦੋਂ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ ਹੈ ਉਦੋਂ ਪੰਜਾਬ ਦੇ ਵਿੱਚ ਹਾਲਾਤ ਬਦਲੇ ਨੇ ਇਸ ਦਾ ਇਤਿਹਾਸ ਗਵਾਹ ਹੈ, ਉਨ੍ਹਾਂ ਨੇ ਕਿਹਾ ਕਿ ਇਹ ਗੱਠਜੋੜ ਹੁਣ ਇਕਜੁੱਟ ਹੋ ਕੇ ਕੰਮ ਕਰੇਗਾ।

ਜਿਨ੍ਹਾਂ ਸੀਟਾਂ ਤੇ ਬਟਵਾਰਾ ਹੋਇਆ ਹੈ ਸਿਰਫ਼ ਉਹੀ ਨਹੀਂ ਸਗੋਂ ਹਰ ਸੀਟ ਤੇ ਇਕੱਠੇ ਚੋਣ ਪ੍ਰਚਾਰ ਹੋਵੇਗਾ, ਅਤੇ ਇਕੱਠਿਆਂ ਹੀ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਜੋ ਪੰਜ ਸਾਲ ਦੇ ਵਿੱਚ ਲੋਕਾਂ ਨਾਲ ਦਗ਼ਾ ਕਮਾਈ ਹੈ। ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉੱਧਰ ਲੁਧਿਆਣਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਬਸਪਾ ਆਗੂਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਕਿਹਾ ਕਿ ਇਹ ਗੱਠਜੋੜ ਦਾ ਇਤਿਹਾਸ ਬਹੁਤ ਪੁਰਾਣਾ ਹੈ, ਅਤੇ ਹੁਣ ਜੋ ਮੁੜ ਤੋਂ ਗੱਠਜੋੜ ਹੋਇਆ ਹੈ ਇਹ ਬਾਕੀ ਵਿਰੋਧੀ ਪਾਰਟੀਆਂ ਨੂੰ ਹਿਲਾ ਦੇਵੇਗਾ। ਇਹ ਗਠਜੋੜ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹੈ, ਦਲਿਤਾਂ ਤੇ ਪਛੜੇ ਲੋਕਾਂ ਦੇ ਵਿਕਾਸ ਲਈ ਦੋਵੇਂ ਪਾਰਟੀਆਂ ਮਿਲ ਜੁਲ ਕੇ ਕੰਮ ਕਰਨਗੀਆਂ।
ਇਹ ਵੀ ਪੜ੍ਹੋ : ਪਰਿਵਾਰ ਨੇ Gangster Jaipal Bhullar ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.