ਲੁਧਿਆਣਾ : ਲੁਧਿਆਣਾ ਦੇ ਖੰਨਾ ਸ਼ਹਿਰ ਵਿਖੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਸੰਤ ਨਿਰੰਕਾਰੀ ਮੰਡਲ ਦੇ ਮੈਂਬਰ ਇੰਚਾਰਜ ਐੱਚਐੱਸ ਚਾਵਲਾ ਅਤੇ ਸ਼ਹਿਰ ਦੀਆਂ ਕਈ ਸਖਸ਼ੀਅਤਾਂ ਪਹੁੰਚੀਆਂ।
ਜਾਣਕਾਰੀ ਮੁਤਾਬਕ ਇਸ ਕੈਂਪ ਵਿੱਚ 221 ਵਿਅਕਤੀਆਂ ਨੇ ਖ਼ੂਨ ਦਾਨ ਕੀਤਾ, ਜਿਸ ਵਿੱਚ ਸ਼ਹਿਰ ਦੀਆਂ ਕਈ ਸਖਸ਼ੀਅਤਾਂ ਸ਼ਾਮਲ ਰਹੀਆਂ। ਇਸ ਮੌਕੇ ਪਹੁੰਚੇ ਸੰਤ ਨਿਰੰਕਾਰੀ ਮੰਡਲ ਦੇ ਮੈਂਬਰ ਇੰਚਾਰਜ ਐੱਚਐੱਸ ਚਾਵਲਾ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ 1986 ਤੋਂ ਲਗਾਤਾਰ ਖ਼ੂਨਦਾਨ ਕੈਂਪ ਲਗਾ ਰਿਹਾ ਹੈ ਅਤੇ ਮਨੁੱਖਤਾ ਦੀ ਸੇਵਾ ਕਰਦਾ ਆ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਰ ਵਿਅਕਤੀ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਰਹਿਣ ਤਾਂ ਇਸ ਤਰਾਂ ਦੇ ਖ਼ੂਨਦਾਨ ਕੈਂਪਾਂ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।