ETV Bharat / state

ਆਟੋ ਚਾਲਕ ਦਿਲੀਪ ਨੇ ਦੱਸੀਆਂ ਕੇਜਰੀਵਾਲ ਵੱਲੋਂ ਖਾਣਾ ਖਾਣ ਮੌਕੇ ਕੀਤੀਆਂ ਗੱਲਾਂ - Arvind Kejriwal eating food

ਅਰਵਿੰਦ ਕੇਜਰੀਵਾਲ (Arvind Kejriwal)  ਵੱਲੋਂ ਆਟੋ ਚਾਲਕ ਦੇ ਘਰ ਖਾਧੇ ਖਾਣੇ ਨੂੰ ਲੈ ਕੇ ਉਸ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਪਰਿਵਾਰ ਦਾ ਕਹਿਣੈ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਦੇ ਘਰ ਕੇਜਰੀਵਾਲ ਆਉਣਗੇ। ਇਸ ਮੌਕੇ ਆਟੋ ਚਾਲਕ ਦਿਲੀਪ (Auto driver Dilip) ਨੇ ਕੇਜਰੀਵਾਲ ਦੇ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ।

ਆਟੋ ਚਾਲਕ ਦਿਲੀਪ ਨੇ ਦੱਸੀਆਂ ਕੇਜਰੀਵਾਲ ਵੱਲੋਂ ਖਾਣਾ ਖਾਣ ਮੌਕੇ ਕੀਤੀਆਂ ਗੱਲਾਂ

author img

By

Published : Nov 23, 2021, 4:26 PM IST

ਲੁਧਿਆਣਾ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਬੀਤੇ ਦਿਨ ਲੁਧਿਆਣਾ ਆਟੋ ਅਤੇ ਟੈਕਸੀ ਚਾਲਕਾਂ ਦੇ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਲੁਧਿਆਣਾ (Ludhiana) ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਦੇ ਇੱਕ ਆਟੋ ਚਾਲਕ ਦਿਲੀਪ ਦੇ ਘਰ ਡਿੰਨਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਗਵੰਤ ਮਾਨ, ਹਰਪਾਲ ਚੀਮਾ ਵੀ ਮੌਜੂਦ ਸਨ। ਦਿਲੀਪ ਕੁਮਾਰ ਆਪਣੇ ਆਟੋ ’ਤੇ ਹੀ ਬਿਠਾ ਕੇ ਉਨ੍ਹਾਂ ਨੂੰ ਆਪਣੇ ਘਰ ਲੈ ਕੇ ਗਏ ਅਤੇ ਖਾਣਾ ਖਵਾਇਆ। ਦਿਲੀਪ ਦੇ ਪਰਿਵਾਰ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨਾਲ ਹੋਈਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਮਨ ਦੇ ਵਿਚਾਰ ਵੀ ਸਾਡੀ ਟੀਮ ਨਾਲ ਸਾਂਝੇ ਕੀਤੇ।

ਆਟੋ ਚਾਲਕ ਦਿਲੀਪ ਨੇ ਦੱਸੀਆਂ ਕੇਜਰੀਵਾਲ ਵੱਲੋਂ ਖਾਣਾ ਖਾਣ ਮੌਕੇ ਕੀਤੀਆਂ ਗੱਲਾਂ

'ਕੇਜਰੀਵਾਲ ਨੇ ਖਾਣੇ ਦਾ ਸੱਦਾ ਕੀਤਾ ਸੀ ਕਬੂਲ'

ਪਰਿਵਾਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਅਰਵਿੰਦ ਕੇਜਰੀਵਾਲ (Arvind Kejriwal) ਉਨ੍ਹਾਂ ਦੇ ਘਰ ਖਾਣਾ ਖਾਣ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਅਰਵਿੰਦ ਕੇਜਰੀਵਾਲ (Arvind Kejriwal) ਦੀ ਕਿਸੇ ਸਮਾਗਮ ’ਚ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਘਰ ਖਾਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀ ਉਸ ਸੱਦੇ ਨੂੰ ਕਬੂਲ ਕਰ ਲਿਆ ਜਿਸ ਤੋਂ ਬਾਅਦ ਕੇਜਰੀਵਾਲ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਘਰ ਆ ਕੇ ਖਾਣਾ ਖਾਧਾ। ਉਨ੍ਹਾਂ ਨੇ ਕਿਹਾ ਕਿ ਜੋ ਘਰ ਵਿੱਚ ਖਾਣਾ ਬਣਦਾ ਹੈ ਆਮ ਉਹੀ ਖਾਣਾ ਉਨ੍ਹਾਂ ਨੇ ਘਰ ਵਿੱਚ ਹੀ ਬਣਾਇਆ ਸੀ ਜਿਸ ਵਿੱਚ ਦਾਲ ਅਤੇ ਗੋਭੀ ਦੀ ਸਬਜ਼ੀ ਸੀ।

'ਕੇਜਰੀਵਾਲ ਨੇ ਖਾਣੇ ਦੀ ਕੀਤੀ ਤਾਰੀਫ'

ਪਰਿਵਾਰ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ (Arvind Kejriwal) ਨੇ ਉਹ ਖਾਣਾ ਖਾਧਾ ਅਤੇ ਖਾਣੇ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ (Harpal Cheema) ਅਤੇ ਭਗਵੰਤ ਮਾਨ (Bhagwant Mann) ਨੇ ਵੀ ਉਨ੍ਹਾਂ ਦੇ ਘਰ ਹੀ ਖਾਣਾ ਖਾਧਾ ਅਤੇ ਉਨ੍ਹਾਂ ਦੀ ਕਾਫੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜਾਣ ਲੱਗੇ ਉਨ੍ਹਾਂ ਦੇ ਬੱਚਿਆਂ ਨੂੰ ਤੋਹਫੇ ਵੀ ਭੇਂਟ ਕਰ ਕੇ ਗਏ।

'ਪਰਿਵਾਰ ਕੇਜਰੀਵਾਲ ਨੂੰ ਖਾਣਾ ਖਵਾ ਕੇ ਖੁਸ਼'

ਇਸ ਦੌਰਾਨ ਉਨ੍ਹਾਂ ਦੀ ਆਟੋ ਚਾਲਕ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਾਫ਼ੀ ਖੁਸ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੱਕ ਦਾ ਬਣਿਆ ਖਾਣਾ ਅਰਵਿੰਦ ਕੇਜਰੀਵਾਲ ਨੇ ਖਾਧਾ ਹੈ। ਆਟੋ ਚਾਲਕ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਹਾਲਾਂਕਿ ਉਸ ਨੂੰ ਸਿਆਸਤ ਬਾਰੇ ਤਾਂ ਜਾਣਕਾਰੀ ਨਹੀਂ ਪਰ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਖਾਣਾ ਖਵਾ ਕੇ ਜ਼ਰੂਰ ਖੁਸ਼ ਹਨ।

'ਕੇਜਰੀਵਾਲ ਨੇ ਸਮੱਸਿਆਵਾਂ ਦਾ ਦਿੱਤਾ ਭਰੋਸਾ'

ਆਟੋ ਚਾਲਕ ਦਿਲੀਪ (Auto driver Dilip) ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਦਿੱਲੀ ਦੇ ਵਿੱਚ ਆਟੋ ਚਾਲਕਾਂ ਦੀਆਂ ਸਮੱਸਿਆਵਾਂ ਕੇਜਰੀਵਾਲ ਨੇ ਹੱਲ ਕੀਤੀਆਂ ਹਨ। ਇਸੇ ਕਰਕੇ ਬੀਤੇ ਦਿਨ ਉਹ ਸਾਡੀਆਂ ਸਮੱਸਿਆਵਾਂ ਸੁਣਨ ਆਏ ਸਨ। ਉਨ੍ਹਾਂ ਨੇ ਕਿਹਾ ਹਾਲਾਂਕਿ ਮੁੱਖ ਮੰਤਰੀ ਚੰਨੀ ਨੇ ਵੀ ਵੱਡੇ-ਵੱਡੇ ਕੱਲ੍ਹ ਦਾਅਵੇ ਕੀਤੇ ਹਨ ਪਰ ਜੇਕਰ ਉਹ ਸਮਾਂ ਰਹਿੰਦਿਆਂ ਇਹ ਸਭ ਕਰ ਦਿੰਦੇ ਤਾਂ ਜ਼ਿਆਦਾ ਚੰਗਾ ਸੀ ਕਿਉਂਕਿ ਪਹਿਲਾਂ ਉਨ੍ਹਾਂ ਨੇ ਆਟੋ ਚਾਲਕਾਂ ਦੀ ਕੋਈ ਸਾਰ ਨਹੀਂ ਲਈ।

'ਕੇਜਰੀਵਾਲ ਨੇ ਘਰ ਖਾਣਾ ਖੁਆਉਣ ਦਾ ਦਿੱਤਾ ਸੱਦਾ'

ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ (Arvind Kejriwal) ਦੇ ਫੈਨ ਹਨ ਅਤੇ ਉਨ੍ਹਾਂ ਦੇ ਕੰਮਾਂ ਦੀ ਉਹ ਸ਼ਲਾਘਾ ਕਰਦੇ ਹਨ। ਦਿਲੀਪ ਨੇ ਕਿਹਾ ਕਿ ਉਨ੍ਹਾਂ ਦਾ ਮਨ ਸੀ ਕਿ ਉਹ ਜੇਕਰ ਆਮ ਆਦਮੀ ਦੇ ਸੀਐਮ ਹਨ ਤਾਂ ਕੇਜਰੀਵਾਲ ਉਨ੍ਹਾਂ ਦਾ ਸੱਦਾ ਕਬੂਲ ਕਰਨਗੇ ਇਸ ਕਰਕੇ ਉਨ੍ਹਾਂ ਨੇ ਘਰ ਖਾਣੇ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀ ਉਨ੍ਹਾਂ ਨੂੰ ਆਪਣੇ ਘਰ ਆ ਕੇ ਖਾਣਾ ਖਾਣ ਦਾ ਸੱਦਾ ਦਿੱਤਾ ਹੈ ਅਤੇ ਜੇਕਰ ਉਹ ਕਦੇ ਦਿੱਲੀ ਗਏ ਤਾਂ ਜ਼ਰੂਰ ਉਨ੍ਹਾਂ ਦੇ ਘਰ ਜਾ ਕੇ ਖਾਣਾ ਖਾਣਗੇ।

ਇਹ ਵੀ ਪੜ੍ਹੋ: Punjab Assembly Election 2022: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ

ETV Bharat Logo

Copyright © 2025 Ushodaya Enterprises Pvt. Ltd., All Rights Reserved.