ਖੰਨਾ : ਨਿੱਜੀ ਰੰਜਿਸ਼, ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਿਸੇ ਦੀ ਜਾਨ ਤੱਕ ਲੈ ਲੈਣੀ ਇਹ ਸਭ ਅੱਜ ਕੱਲ੍ਹ ਆਮ ਹੋ ਗਿਆ ਹੈ। ਅਜਿਹੀ ਹੀ ਗੁੰਡਾਗਰਦੀ ਖੰਨਾ ਦੇ ਪਿੰਡ ਕੌੜੀ 'ਚ ਸਾਹਮਣੇ ਆਈ ਹੈ ਜਿੱਥੇ ਸੁਖਬੀਰ ਸਿੰਘ ਨਾਮ ਦੇ ਇੱਕ ਨੌਜਵਾਨ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਤਲਵਾਰਾਂ, ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਲੈਸ ਹਮਲਾਵਰਾਂ ਨੇ ਰਸਤੇ ਵਿੱਚ ਹੀ ਇਸ ਨੌਜਵਾਨ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਗਿਣਤੀ 10 ਤੋਂ 12 ਦੱਸੀ ਜਾ ਰਹੀ ਹੈ, ਜੋ ਇਕ ਸਵਿਫਟ ਕਾਰ ਅਤੇ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਸਨ।ਸਾਰਿਆਂ ਨੇ ਮੂੰਹ ਢਕੇ ਹੋਏ ਸੀ। ਬਿਨਾਂ ਨੰਬਰ ਦੀਆਂ ਗੱਡੀਆਂ ਦਾ ਇਸਤਮਾਲ ਵੀ ਕੀਤਾ। ਇਸ ਕਾਤਲਾਨਾਂ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋ ਗਈਆਂ। ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਕਾਤਲਾਨਾਂ ਹਮਲਾ ਕਰਨ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਸੁਖਬੀਰ ਸਿੰਘ ਸੁੱਖਾ (25) ਵਾਸੀ ਪਿੰਡ ਕੌੜੀ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ।
- ਬਜ਼ੁਰਗ ਦੇ ਉਪਰੋਂ ਲੰਘੀ ਮਾਲ ਗੱਡੀ, ਪਰ ਬਜ਼ੁਰਗ ਨੂੰ ਇੱਕ ਵੀ ਝਰੀਟ ਨਹੀਂ ਲੱਗੀ, ਦੇਖੋ ਵੀਡੀਓ
- Amit Shah Rally Update: ਪੰਜਾਬ ਤੇ ਹਰਿਆਣਾ 'ਚ ਅਮਿਤ ਸ਼ਾਹ ਦੀ ਰੈਲੀ: ਪਹਿਲਾਂ ਗੁਰਦਾਸਪੁਰ, ਫਿਰ ਸਿਰਸਾ ਭਰਨਗੇ ਹੁੰਕਾਰ
- Dehi Double Murder: ਭਰਾ ਦੀ ਜਾਨ ਬਚਾਉਣ ਗਈਆਂ ਦੋ ਭੈਣਾਂ ਦਾ ਬੇਰਹਿਮੀ ਨਾਲ ਕਤਲ, ਦਿੱਲੀ ਦੇ ਮੁੱਖ ਮੰਤਰੀ ਨੇ ਜਤਾਇਆ ਦੁੱਖ
ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਿੰਡ ਦੇ ਕੁੱਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਹੈ। 23 ਮਾਰਚ ਨੂੰ ਦੋਵਾਂ ਧਿਰਾਂ ਦਰਮਿਆਨ ਲੜਾਈ ਹੋਈ ਸੀ, ਇਸ ਸਬੰਧੀ ਉਨ੍ਹਾਂ ਨੇ ਕੇਸ ਦਰਜ ਕਰਵਾਇਆ ਸੀ। ਇਸ ਕੇਸ ਵਿੱਚ ਨਾਮਜ਼ਦ ਇੱਕ ਵਿਅਕਤੀ ਇਟਲੀ ਭੱਜ ਗਿਆ। ਉਹ ਇਟਲੀ ਤੋਂ ਲਗਾਤਾਰ ਧਮਕੀਆਂ ਦੇ ਰਿਹਾ ਸੀ। ਇਸ ਵਿਅਕਤੀ ਨੇ ਹੀ ਸੁਪਾਰੀ ਦੇ ਕੇ ਇਹ ਜਾਨਲੇਵਾ ਹਮਲਾ ਕਰਵਾਇਆ।
ਭਰਾ 'ਤੇ ਤਲਵਾਰਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ: ਦਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਖਬੀਰ ਸਿੰਘ ਘਰ ਤੋਂ ਅੱਧਾ ਕਿਲੋਮੀਟਰ ਦੂਰ ਕੰਮ ’ਤੇ ਜਾਂਦਾ ਹੈ। ਜਦੋਂ ਉਸ ਦਾ ਭਰਾ ਘਰੋਂ ਨਿਕਲਿਆ ਤਾਂ ਹਮਲਾਵਰ ਪਹਿਲਾਂ ਹੀ ਰਸਤੇ 'ਚ ਖੜ੍ਹੇ ਉਸਦੇ ਭਰਾ ਦਾ ਇੰਤਜ਼ਾਰ ਕਰ ਰਹੇ ਸਨ। ਹਮਲਾਵਰਾਂ ਨੇ ਉਸਦੇ ਭਰਾ 'ਤੇ ਤਲਵਾਰਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਸਿਰ ਵਿੱਚ ਲੋਹੇ ਦੀ ਰਾਡਾਂ ਨਾਲ ਹਮਲਾ ਕੀਤਾ ਗਿਆ। ਇੱਕ ਬਾਂਹ ਅਤੇ ਲੱਤ ਤੋੜ ਦਿੱਤੀ ਗਈ।ਪਰਿਵਾਰਕ ਮੈਂਬਰਾਂ ਨੇ ਹਮਲਾਵਰਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਕੌੜੀ ਵਿਖੇ ਝਗੜੇ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਥਾਣਾ ਸਦਰ ਦੇ ਐਸਐਚਓ ਗੁਰਮੀਤ ਸਿੰਘ ਨਾਲ ਮੌਕੇ ’ਤੇ ਪੁੱਜੇ। ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ। ਆਲੇ-ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਲਈ ਗਈ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ। ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਲਦੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।