ETV Bharat / state

ਲੁਧਿਆਣਾ ਪੁਲਿਸ ਨੇ ਐੱਮਐੱਲਏ ਦਾ ਸਟਿੱਕਰ ਅਤੇ ਹੁਟਰ ਲਗਾ ਕੇ ਘੁੰਮਣ ਵਾਲੇ ਨੂੰ ਕੀਤਾ ਕਾਬੂ, ਇਸ ਪਾਰਟੀ ਦਾ ਲੱਗਿਆ ਸੀ ਕਾਰ 'ਤੇ ਲੋਗੋ - ਪੰਜਾਬ ਦੀਆਂ ਵੱਡੀਆਂ ਖਬਰਾਂ ਪੰਜਾਬੀ ਚ

ਲੁਧਿਆਣਾ ਪੁਲਿਸ ਨੇ ਐਮਐਲਏ ਦਾ ਸਟਿੱਕਰ ਅਤੇ ਹੁਟਰ ਲਗਾ ਕੇ ਘੁੰਮਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਂਗਰਸ ਪਾਰਟੀ ਦਾ ਕਾਰ ਉੱਤੇ ਲੋਗੋ ਲਗਾਇਆ ਗਿਆ ਸੀ।

Arrested in Ludhiana for roaming around with MLA's sticker and hooter
ਲੁਧਿਆਣਾ ਪੁਲਿਸ ਨੇ ਐੱਮਐੱਲਏ ਦਾ ਸਟਿੱਕਰ ਅਤੇ ਹੁਟਰ ਲਗਾ ਕੇ ਘੁੰਮਣ ਵਾਲੇ ਨੂੰ ਕੀਤਾ ਕਾਬੂ, ਇਸ ਪਾਰਟੀ ਦਾ ਲੱਗਿਆ ਸੀ ਕਾਰ 'ਤੇ ਲੋਗੋ
author img

By

Published : Jun 23, 2023, 3:54 PM IST

ਐੱਮਐੱਲਏ ਦਾ ਸਟਿੱਕਰ ਲਗਾ ਕੇ ਘੁੰਮਣ ਵਾਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ।

ਲੁਧਿਆਣਾ : ਲੁਧਿਆਣਾ ਥਾਣਾ ਸਦਰ ਦੇ ਅਧੀਨ ਆਉਂਦੇ ਮਲੇਰਕੋਟਲਾ ਰੋਡ ਉੱਤੇ ਨਾਕੇਬੰਦੀ ਦੌਰਾਨ ਇਨੋਵਾ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਐੱਮਐੱਲਏ ਦਾ ਸਟਿੱਕਰ ਲਗਾ ਕੇ ਘੁੰਮ ਰਿਹਾ ਸੀ। ਇਹੀ ਨਹੀਂ ਉਸਦੀ ਕਾਰ ਵਿੱਚ ਹੂਟਰ ਵੀ ਲਗਾਇਆ ਗਿਆ ਸੀ। ਇਸ ਤੋਂ ਬਾਅਦ ਪੁੁਲਿਸ ਨੇ ਜਾਂਚ ਪੜਤਾਲ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਸਦਰ ਦੇ ਐੱਸਐੱਚਓ ਗਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮ ਦਾ ਨਾਂ ਹਰਪ੍ਰੀਤ ਸਿੰਘ ਹੈ ਅਤੇ ਇਹ ਲੁਧਿਆਣਾ ਦੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਉੱਤੇ ਧਾਰਾ 420, 419, 170, 171, 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਇਸ ਤਰਾਂ ਸਟਿੱਕਰ ਲਗਾ ਕੇ ਘੁੰਮਣਾ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕਾਨੂੰਨ ਤੋੜਨ ਦਾ ਜੁਰਮ ਹੈ।

ਪੁਲਿਸ ਕਰ ਰਹੀ ਜਾਂਚ : ਪੁਲਿਸ ਨੇ ਕਿਹਾ ਕਿ ਇਨੋਵਾ ਕਾਰ ਉੱਤੇ ਲੱਗਿਆ ਨੰਬਰ ਜਲੰਧਰ ਦਾ ਸੀ ਅਤੇ ਮੁਲਜ਼ਮ ਲੁਧਿਆਣਾ ਦਾ ਹੀ ਰਹਿਣ ਵਾਲਾ ਹੈ। ਉਹ ਕਦੋਂ ਤੋਂ ਇਸ ਤਰਾਂ ਕਾਰ ਵਿੱਚ ਘੁੰਮ ਰਿਹਾ ਸੀ ਅਤੇ ਇਸ ਪਿੱਛੇ ਇਸਦਾ ਮੰਤਵ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀਂ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਰੋਹਬ ਪਾਉਣ ਲਈ ਇਸ ਤਰਾਂ ਦਾ ਸਟਿੱਕਰ ਲਗਾ ਕੇ ਘੁੰਮ ਰਿਹਾ ਸੀ ਜਾਂ ਇਸ ਪਿੱਛੇ ਉਸ ਦਾ ਕੋਈ ਹੋਰ ਮੰਤਵ ਸੀ, ਇਸਦੀ ਵੀ ਜਾਂਚ ਕੀਤੀ ਜਾਵੇਗੀ। ਮੁਲਜਮ ਦਾ ਰਿਮਾਂਡ ਹਾਸਿਲ ਕਰਕੇ ਸਾਰੀ ਤਫਤੀਸ਼ ਕੀਤੀ ਜਾਵੇਗੀ।

ਯਾਦ ਰਹੇ ਕਿ ਕਾਰ ਉੱਤੇ ਵੀਆਈਪੀ ਕਲਚਰ ਨੂੰ ਵਿਖਾਉਣਾ ਕਾਨੂੰਨੀ ਜੁਰਮ ਹੈ, ਜਿਸ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਹੈ। ਮੁਲਜ਼ਮ ਦੀ ਕਾਰ ਉੱਤੇ ਕਾਂਗਰਸ ਦਾ ਝੰਡਾ ਲੱਗਿਆ ਹੋਇਆ ਸੀ ਉਸਦੇ ਕਿਸੇ ਪਾਰਟੀ ਨਾਲ ਸਬੰਧ ਹਨ ਜਾਂ ਨਹੀਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇੰਨਕਾਰ ਕੀਤਾ ਹੈ ਪਰ ਇਹ ਜਰੂਰ ਕਿਹਾ ਕਿ ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਲੋਗੋ ਜਰੂਰ ਕਾਰ ਉੱਤੇ ਲੱਗਿਆ ਮਿਲਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.