ਲੁਧਿਆਣਾ: ਜ਼ਿਲ੍ਹੇ ਦੇ ਮਾਡਲ ਟਾਊਨ (Accident near Model Town) ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਬਜ਼ੁਰਗ ਤਰਸੇਮ ਸਿੰਘ ਅਤੇ ਉਨ੍ਹਾਂ ਦੇ ਪੋਤਾ-ਪੋਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ ਹੈ। ਜਦੋਂ ਕਿ ਬੱਚੇ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਡੀਐੱਮਸੀ ਹਸਪਤਾਲ ਵਿੱਚ ਚੱਲ ਰਿਹਾ ਹੈ। ਹਾਦਸਾ ਹੋਣ ਤੋਂ ਬਾਅਦ ਬਜ਼ੁਰਗ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਜ਼ੁਰਗ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਇਸ ਮਾਮਲੇ ਦੇ ਵਿੱਚ ਲੁਧਿਆਣਾ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ।
ਬੱਚਿਆਂ ਨੂੰ ਲੱਗੀਆਂ ਸੱਟਾਂ,ਬਜ਼ੁਰਗ ਦੀ ਮੌਤ: ਬਜ਼ੁਰਗ ਤਰਸੇਮ ਸਿੰਘ ਦੇ ਬੇਟੇ ਅਮਰਜੋਤ ਸਿੰਘ ਵਾਸੀ ਇੰਦਰਾ ਕਲੋਨੀ ਪਿੰਡ ਫੁੱਲਾਂਵਾਲ ਵੱਲੋਂ ਪੁਲਿਸ ਨੂੰ ਇਹ ਸ਼ਿਕਾਇਤ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਆਪਣੇ ਦੋਸਤ ਨੂੰ ਪਰਿਵਾਰ ਦੇ ਨਾਲ ਮਿਲਣ ਗਏ ਸਨ, ਇਸ ਦੌਰਾਨ ਜਦੋਂ ਉਹ ਸੜਕ ਪਾਰ ਕਰਨ ਲੱਗੇ ਤਾਂ ਅਚਾਨਕ ਇੱਕ ਚਿੱਟੇ ਰੰਗ ਦੀ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਸੜਕ ਪਾਰ ਕਰਦੇ ਸਮੇਂ ਅਣਗਹਿਲੀ ਕਰਦੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪਿਤਾ ਅਤੇ ਉਹਨਾਂ ਦੇ ਦੋ ਬੱਚੇ ਜ਼ਖਮੀ ਹੋ ਗਏ। ਉਨ੍ਹਾਂ ਦੇ ਪਿਤਾ ਨੂੰ ਡੀਐੱਮਸੀ ਹਸਪਤਾਲ (DMC Hospital) ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ। ਜ਼ਖ਼ਮੀ ਬੱਚਿਆਂ ਦੇ ਵਿੱਚ ਅਭੇਜੋਤ ਸਿੰਘ ਅਤੇ ਅਸੀਸਜੋਤ ਕੌਰ ਸ਼ਾਮਿਲ ਹਨ। ਜਿਨਾਂ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਕ੍ਰਿਸ਼ਨਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
- SGPC Election: ਉਡੀਕ ਦੀਆਂ ਘੜੀਆਂ ਹੋਈਆਂ ਖ਼ਤਮ, ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
- Punjab New AG Appoint: ਐਡਵੋਕੇਟ ਜਨਰਲ ਵਿਨੋਦ ਘਈ ਦੀ ਛੁੱਟੀ ਤੈਅ !, ਇਸ ਨੂੰ ਮਿਲ ਸਕਦੀ ਹੈ ਨਵੀਂ ਜ਼ਿੰਮੇਵਾਰੀ, ਮਜੀਠੀਆ ਨੇ ਵੀ ਚੁੱਕੇ ਸਰਕਾਰ 'ਤੇ ਸਵਾਲ
- Amritpal Singh News Update: SGPC ਪ੍ਰਧਾਨ ਧਾਮੀ ਦਾ ਬਿਆਨ, ਆਸਾਮ ਦੀ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੋਕਣਾ ਮੰਦਭਾਗਾ
ਮੁਲਜ਼ਮ ਦੀ ਭਾਲ ਜਾਰੀ: ਮਾਡਲ ਟਾਊਨ ਪੁਲਿਸ ਨੇ 160 ਨੰਬਰ ਐੱਫਆਈਆਰ ਨਾ ਮਲੂਮ ਵਿਅਕਤੀ ਦੇ ਖਿਲਾਫ ਦਰਜ ਕਰ ਲਈ ਹੈ, ਧਾਰਾ 304 ਏ, 279 ਅਤੇ 337 ਦੇ ਤਹਿਤ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ। ਇਸ ਹਾਦਸੇ ਦੀ ਇੱਕ ਸੀਸੀਟੀਵੀ ਤਸਵੀਰ ਵੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਦੇ ਆਧਾਰ ਉੱਤੇ ਉਹ ਮੁਲਜ਼ਮ ਦੀ ਭਾਲ ਕਰ ਰਹੇ ਨੇ।