ਲੁਧਿਆਣਾ: ਅਕਸਰ ਹੀ ਲੋਕ ਆਪਣੀਆਂ ਸੁਖ ਸੁਵਿਧਾਵਾਂ ਜਾਂ ਫਿਰ ਸੁਪਨੇ ਪੂਰੇ ਨਾ ਹੋਣ ਉੱਤੇ ਰੱਬ ਨੂੰ ਤੇ ਕਦੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਪ ਲੁਧਿਆਣਾ ਦੇ ਸਮੀਰ ਆਨੰਦ ਕਿਸਮਤ ਨੂੰ ਕੋਸਣ ਦੀ ਥਾਂ ਆਪਣੀ ਕਿਸਮਤ ਖੁਦ ਬਣਾਉਣ ਵਿੱਚ ਯਕੀਨ ਕਰਦਾ ਹੈ ਅਤੇ ਇਸ ਸਬੰਧੀ ਉਹ ਲਗਾਤਾਰ ਕੋਸ਼ਿਸ਼ਾਂ ਵੀ ਕਰ ਰਿਹਾ ਹੈ।
ਸਮੀਰ ਬੀ ਫਾਰਮੇਸੀ ਦੀ ਪੜਾਈ ਕਰ ਰਿਹਾ ਹੈ ਅਤੇ ਇਸਦੇ ਨਾਲ ਨਾਲ ਸ਼ਾਮ ਨੂੰ 2 ਘੰਟੇ ਸਾਇਕਲ ਉੱਤੇ ਚੰਡੀਗੜ ਰੋਡ ਲੁਧਿਆਣਾ ਦੇ ਇਲਾਕੇ ਵਿੱਚ ਲੋਕਾਂ ਦੇ ਘਰਾਂ ਤੱਕ ਖਾਣਾ ਵੀ ਪਹੁੰਚਾਉਂਦਾ ਹੈ। ਰੋਜ਼ਾਨਾ 20 ਕਿਲੋਮੀਟਰ ਸਾਇਕਲ ਚਲਾਉਂਦਾ ਹੈ ਅਤੇ ਆਪਣੇ ਖਰਚਾ ਵੀ ਚਲਾ ਰਿਹਾ ਹੈ। ਸਮੀਰ ਦਾ ਸੁਪਨਾ ਮੈਡੀਸਨ ਖੇਤਰ ਵਿਚ ਕੁੱਝ ਅਲੱਗ ਕਰਨ ਦਾ ਹੈ।
ਸੰਘਰਸ਼ ਜਾਰੀ: ਸਮੀਰ ਨੇ ਦੱਸਿਆ ਕਿ ਉਹ ਇੱਕ ਸਧਾਰਨ ਪਰਿਵਾਰ ਤੋਂ ਸਬੰਧਿਤ ਹੈ ਆਰਥਿਕ ਪੱਖੋਂ ਕਾਫੀ ਕਮਜੋਰ ਹੈ, ਪਰ ਇਸ ਨੂੰ ਉਸ ਨੇ ਆਪਣੀ ਕਮਜੋਰੀ ਨਹੀਂ ਸਮਝਿਆ। ਸਗੋ 10ਵੀਂ ਵਿਚ 80 ਫੀਸਦੀ ਅਤੇ ਬਾਰਵੀਂ ਵਿੱਚ 84 ਫੀਸਦੀ ਅੰਕ ਹਾਸਿਲ ਕਰਕੇ ਬੱਦੋਵਾਲ ਕਾਲਜ ਵਿੱਚ ਸਕਾਲਰਸ਼ਿਪ ਹਾਸਿਲ ਕੀਤੀ ਤੇ ਪੜ ਰਿਹਾ ਹੈ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਇਸ ਸਰਕਾਰੀ ਸਕੂਲ ਦਾ ਲੱਖਾਂ ਰੁਪਿਆ ਦੀ ਲਾਗਤ ਨਾਲ NRI ਬਦਲਣਗੇ ਨੁਹਾਰ
ਕੰਮ ਵਿੱਚ ਸ਼ਰਮ ਕਿਉਂ : ਸਮੀਰ ਨੇ ਕਿਹਾ ਕਿ ਕੰਮ ਕਰਨ ਵਿਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਨੌਜਵਾਨ ਬਾਹਰ ਜਾ ਕੇ ਵੀ ਅਜਿਹਾ ਕੰਮ ਕਰਦੇ ਨੇ ਜੇਕਰ ਉਹ ਆਪਣੇ ਸੂਬੇ ਅਤੇ ਦੇਸ਼ ਵਿਚ ਰਹਿ ਕੇ ਇਹ ਕੰਮ ਕਰ ਰਿਹਾ ਹੈ ਤਾਂ ਸ਼ਰਮ ਕਾਹਦੀ, ਉਨ੍ਹਾਂ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਇੱਕ ਦਿਨ ਭਾਰਤ ਪੱਛਮੀ ਮੁਲਕਾਂ ਤੋਂ ਵੀ ਵਧ ਤਰੱਕੀ ਕਰੇਗਾ। ਉਨ੍ਹਾ ਦੱਸਿਆ ਕਿ ਉਸ ਦੇ ਕਾਲਜ ਦੇ ਦੋਸਤ ਵੀ ਉਸ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਨੇ।
ਸਾਈਕਲ ਖਰੀਦਣ ਦੇ ਵੀ ਨਹੀਂ ਸਨ ਪੈਸੇ: ਸਮੀਰ ਨੇ ਦੱਸਿਆ ਕਿ ਉਸ ਕੋਲ ਸਾਇਕਲ ਖਰੀਦਣ ਲਈ ਵੀ ਪੈਸੇ ਨਹੀਂ ਸਨ। ਉਸ ਨੇ ਇਸ ਤੋਂ ਪਹਿਲਾਂ ਕਾਫੀ ਦੇਰ ਆਨਲਾਈਨ ਕੰਮ ਕੀਤਾ ਹੈ, ਜਿਨ੍ਹਾਂ ਵੱਲੋਂ ਪੈਸੇ ਦਿੱਤੇ ਜਾਂਦੇ ਨੇ ਫਿਰ ਉਸ ਨੇ ਆਨਲਾਈਨ ਹੋਮ ਡਿਲੀਵਰੀ ਦਾ ਕੰਮ ਵੇਖਿਆ ਪਰ ਜ਼ਿਆਦਾਤਰ ਪਲੈਟਫਾਰਮ ਮੋਟਰਸਾਈਕਲ ਦੀ ਮੰਗ ਕਰਦੇ ਸਨ ਉਸ ਕੋਲ ਮੋਟਰਸਾਈਕਲ ਲੈਣ ਦੇ ਪੈਸੇ ਹੀ ਨਹੀਂ ਸਨ, ਜਿਸ ਕਰਕੇ ਉਸ ਨੇ ਖੋਜ ਕੀਤੀ ਤਾਂ ਉਸ ਨੇ ਇਕ ਅਜਿਹੀ ਕੰਪਨੀ ਮਿਲੀ ਜਿਹੜੀ ਸਾਈਕਲ ਉੱਤੇ ਵੀ ਹੋਮ ਡਲਿਵਰੀ ਕਰਾਉਂਦੀ ਸੀ। ਫਿਰ ਉਸ ਨੇ ਸੋਚਿਆ ਕਿ ਉਹ ਸਾਈਕਲ ਦਾ ਜੁਗਾੜ ਕਿਵੇਂ ਕਰੇਗਾ। ਉਸ ਨੇ ਇੱਕ ਪੁਰਾਣੀ ਦੁਕਾਨ ਉੱਤੇ ਜਾ ਕੇ 1300 ਰੁਪਏ ਵਿੱਚ ਪੁਰਾਣਾ ਸਾਈਕਲ ਖ਼ਰੀਦਿਆ ਅਤੇ ਹੁਣ ਉਹ ਉਸ ਉੱਤੇ ਕੰਮ ਕਰਦਾ ਹੈ ਉਸ ਨੇ ਕਿਹਾ ਕਿ ਉਸ ਨੂੰ 1300 ਰੁਪਏ ਵੀ ਆਨਲਾਈਨ ਕੰਮ ਕਰ ਕੇ ਕਮਾਏ ਸਨ।
ਵਿਗਿਆਨੀ ਬਣਨ ਦੀ ਇੱਛਾ : ਸਮੀਰ ਇੱਕ ਚੰਗਾ ਵਿਗਿਆਨੀ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਉਹ ਬੀ ਫਾਰਮੈਸੀ ਕਰ ਰਿਹਾ ਹੈ, ਕਾਲਜ ਵੱਲੋਂ ਉਸ ਨੂੰ 60 ਫੀਸਦੀ ਸਕਾਲਰਸ਼ਿਪ ਦਿੱਤੀ ਗਈ ਹੈ, ਥੋੜੇ ਬਹੁਤ ਪੈਸੇ ਉਹ ਖੁਦ ਕਮਾਉਂਦਾ ਹੈ ਅਤੇ ਕੁਝ ਪੈਸੇ ਉਸਦੇ ਪਰਿਵਾਰ ਵਾਲੇ ਉਸ ਨੂੰ ਦਿੰਦੇ ਹਨ।