ਲੁਧਿਆਣਾ: ਲਗਾਤਾਰ ਪੰਜਾਬ ਭਾਰਤ ਵਿਚ ਧੁੰਦ ਪੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਦੇ ਅਜਿਹੇ (beginning of year the cold increased in Punjab) ਹੀ ਹਾਲਾਤ ਰਹਿਣਗੇ, ਵਿਜ਼ਿਬਿਲਟੀ ਲਗਾਤਾਰ ਘਟਦੀ (Visibility continues to decrease) ਜਾ ਰਹੀ ਹੈ। ਸੜਕ ਤੇ ਆਵਾਜਾਈ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ, ਮੌਸਮ ਵਿਭਾਗ ਵੱਲੋਂ ਵੀ ਲੋਕਾਂ ਨੂੰ ਧੁੰਦ ਤੋਂ ਸਤਰਕ ਰਹਿਣ ਲਈ ਸਲਾਹ ਦਿੱਤੀ ਗਈ ਹੈ। ਜੇਕਰ ਕੱਲ ਦੇ ਵੱਧ ਤੋਂ ਵੱਧ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਉਹ 16 ਡਿਗਰੀ ਦੇ ਕਰੀਬ ਸੀ।
ਗਲੋਬਲ ਵਾਰਮਿੰਗ: ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਮੌਸਮ ਦੇ ਵਿਚ ਤਬਦੀਲੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਗਲੋਬਲ ਵਾਰਮਿੰਗ ਅਤੇ ਵਾਤਾਵਰਨ ਤਬਦੀਲੀਆਂ (Global warming and climate change) ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਅਜਿਹਾ ਮੌਸਮ ਜੋ ਦਸੰਬਰ ਦੀਆ ਖਰਚ ਹੋਣਾ ਚਾਹੀਦਾ ਸੀ ਉਹ ਹੁਣ ਅੱਗੇ ਜਾ ਕੇ ਜਨਵਰੀ ਵਿੱਚ ਪਹੁੰਚ ਚੁੱਕਾ ਹੈ ਅਤੇ ਜਨਵਰੀ ਦੇ ਵਿੱਚ ਅਜਿਹੇ ਹਾਲਾਤ ਬਣ ਰਹੇ ਨੇ। ਉਨ੍ਹਾਂ ਕਿਹਾ ਕਿ ਹਰ ਸਾਲ ਇਨ੍ਹਾਂ ਦਿਨਾਂ ਦੇ ਵਿਚ ਕੋਲਡ ਡੇਜ਼ ਚੱਲਦੇ ਜਿਸ ਵਿੱਚ ਠੰਢ ਵਧਦੀ ਹੈ।
ਸਬਜ਼ੀਆਂ ਉੱਤੇ ਮਾਰ: ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Ludhiana Punjab Agricultural University) ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਇਹ ਵੀ ਦੱਸਿਆ ਕਿ ਇਹ ਮੌਸਮ ਫਸਲਾਂ ਲਈ ਕੋਈ ਨੁਕਸਾਨਦੇਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਪੰਜਾਬ ਦੇ ਵਿੱਚ ਇਸ ਵਕਤ ਲੋਕਾਂ ਨੇ ਕਣਕ ਦੀ ਫ਼ਸਲ ਲਾਈ ਹੋਈ ਹੈ ਅਤੇ ਕਣਕ ਦੀ ਫਸਲ ਲਈ ਠੰਡ ਅਤੇ ਕੋਹਰਾ ਚੰਗਾ ਮੰਨਿਆ ਜਾਂਦਾ ਹੈ, ਕਿਉਂਕਿ ਜਿੰਨੀ ਜ਼ਿਆਦਾ ਠੰਡ ਪਵੇਗੀ ਉਹਨਾਂ ਕਣਕ ਦਾ ਝਾੜ ਵਧ ਨਿਕਲਦਾ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਭਰਾ ਜ਼ਰੂਰ ਪਾਣੀ ਕਦੋਂ ਲਾਉਣਾ ਹੈ ਇਹ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਮੁਤਾਬਕ ਲਗਾਉਣ ।
ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਜ਼ਿਆਦਾ ਠੰਢ ਸਬਜ਼ੀਆਂ ਦੀ ਫਸਲ ਲਈ ਨੁਕਸਾਨਦੇਹ ਹੈ ਅਤੇ ਅਜਿਹੇ ਵਿੱਚ ਸਬਜ਼ੀ ਕਾਸ਼ਤਕਾਰਾਂ (Vegetable growers need to pay more attention ) ਨੂੰ ਆਪਣੀ ਫਸਲ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਲਈ ਜ਼ਿਆਦਾ ਠੰਢ ਲਾਹੇਵੰਦ ਹੈ ਅਤੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ।