ETV Bharat / state

ਕੋਰੋਨਾ ਮਹਾਂਮਾਰੀ ਕਾਰਨ ਪ੍ਰਸ਼ਾਸਨ ਨੇ ਸਾਰਸ ਮੇਲਾ ਕੀਤਾ ਮੁਲਤਵੀ

author img

By

Published : Feb 25, 2021, 12:13 PM IST

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਰਸ ਮੇਲੇ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਰਸ ਮੇਲਾ 15 ਤੋਂ ਲੈ ਕੇ 26 ਮਾਰਚ ਤੱਕ ਲੱਗਣਾ ਸੀ।

ਤਸਵੀਰ
ਤਸਵੀਰ

ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਕਾਰਨ ਜਿਲ੍ਹੇ ’ਚ ਲੱਗਣ ਵਾਲੇ ਸਾਰਸ ਮੇਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਰਸ ਮੇਲਾ 15 ਤੋਂ ਲੈ ਕੇ 26 ਮਾਰਚ ਤੱਕ ਲੱਗਣਾ ਸੀ। ਇਸ ਸਬੰਧ ’ਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਾਰਚ ਮਹੀਨੇ ’ਚ ਜਿਲ੍ਹੇ ’ਚ ਲੱਗਣ ਵਾਲੇ ਸਾਰਸ ਮੇਲੇ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਲੁਧਿਆਣਾ
ਲੁਧਿਆਣਾ
ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿਚ ਇਨਡੋਰ ਪ੍ਰੋਗਰਾਮਾਂ ਦੇ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਮਨਾਹੀ ਹੈ। ਜਦਕਿ ਬਾਹਰ ਦੇ ਪ੍ਰੋਗਰਾਮਾਂ ਦੇ ਵਿੱਚ 200 ਤੋਂ ਵੱਧ ਲੋਕਾਂ ਦੇ ਇਕੱਠ ਦੀ ਮਨਾਹੀ ਹੈ, ਜਿਸ ਕਰਕੇ ਸਾਰਸ ਮੇਲੇ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।

22 ਸੂਬਿਆਂ ਵੱਲੋਂ ਲਿਆ ਜਾਣਾ ਸੀ ਹਿੱਸਾ

ਕਾਬਿਲੇਗੌਰ ਹੈ ਕਿ ਲੁਧਿਆਣਾ ਦੇ ਵਿੱਚ ਸਾਰਸ ਮੇਲਾ 15 ਮਾਰਚ ਤੋਂ ਲੈ ਕੇ 26 ਮਾਰਚ ਤੱਕ ਲਾਇਆ ਜਾਣਾ ਸੀ। ਜਿਸ ’ਚ 12 ਦਿਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ 22 ਸੂਬਿਆਂ ਵੱਲੋਂ ਹਿੱਸਾ ਲਿਆ ਜਾਣਾ ਸੀ। ਨਾਲ ਹੀ ਵੱਖ-ਵੱਖ ਸੂਬਿਆਂ ਦੇ ਨਾਲ ਸਬੰਧਤ ਕਲਾਕਾਰਾਂ ਵੱਲੋਂ ਆਪਣੀ ਕਲਾ ਅਤੇ ਸੱਭਿਆਚਾਰ ਦਾ ਪ੍ਰਦਰਸ਼ਨ ਵੀ ਕੀਤਾ ਜਾਣਾ ਸੀ। ਪਰ ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਇਸ ਮੇਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਪਿੱਛੇ ਹਟਾਂਗੇ- ਕਿਸਾਨ ਆਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.