ਲੁਧਿਆਣਾ: ਸਰਾਭਾ ਨਗਰ ਵਿਖੇ ਇੱਕ ਕਾਰ ਨੂੰ ਹਲਕੀ ਟੱਕਰ ਵੱਜਣ ’ਤੇ ਕੁਝ ਨੌਜਵਾਨਾਂ ਵੱਲੋਂ ਅਕਾਲੀ ਦਲ ਦੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਪੁੱਤਰ ਐਡਵੋਕੇਟ ਅਮਨਜੋਤ ਸਿੰਘ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਵਿੱਚੋਂ ਇੱਕ ਕਾਂਗਰਸੀ ਆਗੂ ਦਾ ਬੇਟਾ ਦੱਸਿਆ ਜਾ ਰਿਹਾ ਹੈ।
ਹਮਲੇ ਤੋਂ ਬਾਅਦ 2 ਨੌਜਵਾਨ ਫਰਾਰ
ਮਿਲੀ ਜਾਣਕਾਰੀ ਮੁਤਾਬਿਕ ਇਸ ਹਮਲੇ ਤੋਂ ਬਾਅਦ 2 ਨੌਜਵਾਨ ਫਰਾਰ ਹੋ ਗਏ ਹਨ। ਜਦਕਿ ਤੀਜੇ ਨੌਜਵਾਨ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਫੜ ਲਿਆ ਸੀ। ਸੂਚਨਾ ਮਿਲਦੇ ਹੀ ਐਸਐਚਓ ਕੁਲਦੀਪ ਸਿੰਘ ਅਤੇ ਐਸਐਚਓ ਡਵੀਜ਼ਨ 5 ਦੇ ਹੋਰ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਨੇ ਦੇਰ ਰਾਤ ਪੀੜਤ ਦੇ ਬਿਆਨਾਂ 'ਤੇ ਹਰਜੋਤ ਸਿੰਘ, ਸਿਮਰਨਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਬਿਆਨ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ: ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੇ ਘਰ 'ਤੇ ਹਮਲਾ, ਪੁਲਿਸ ਨੇ ਜਾਂਚ ਅਰੰਭੀ
ਮਾਮੂਲੀ ਟੱਕਰ ਕਾਰਨ ਕੀਤਾ ਹਮਲਾ
ਪੀੜਤ ਅਮਨਜੋਤ ਸਿੰਘ ਨੇ ਦੱਸਿਆ ਕਿ ਉਹ ਸਰਾਭਾ ਨਗਰ ਮਾਰਕੀਟ ਵਿੱਚ ਕੰਮ ਦੇ ਸਬੰਧ ਵਿੱਚ ਆਇਆ ਸੀ। ਇਸ ਸਮੇਂ ਜਦੋਂ ਉਸਨੇ ਘਰ ਜਾਣ ਲਈ ਆਪਣੀ ਕਾਰ ਨੂੰ ਮੋੜਣਾ ਸ਼ੁਰੂ ਕੀਤਾ ਤਾਂ ਪਿੱਛੇ ਖੜ੍ਹੀ ਇੱਕ ਕਾਰ ਨਾਲ ਮਾਮੂਲੀ ਟੱਕਰ ਹੋ ਗਈ। ਇਸ ਮਾਮਲੇ ਵਿੱਚ ਕਾਰ ਵਿੱਚ ਬੈਠੇ ਤਿੰਨ ਨੌਜਵਾਨ ਗੁੱਸੇ ਵਿਚ ਆ ਗਏ ਅਤੇ ਉਸਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨਾਲ ਕੁੱਟਮਾਰ ਕਰਦੇ ਹੋਏ ਨੌਜਵਾਨਾਂ ਨੇ ਉਸਦੀ ਪੱਗ ਲਾਹ ਦਿੱਤੀ।
ਸੱਤਾਧਾਰੀ ਦੀ ਗੁੰਡਾਗਰਦੀ ਨਹੀਂ ਕੀਤੀ ਜਾਵੇਗਾ ਸਹਿਣ
ਉਧਰ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਇਹ ਸੱਤਾਧਿਰ ਦੀ ਗੁੰਡਾਗਰਦੀ ਹੈ। ਪੁਲਿਸ ਨੂੰ ਇਸ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਪੀੜਤ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ।