ਲੁਧਿਆਣਾ: ਦੇਸ਼ ਵਿੱਚ ਦਿਨੋਂ-ਦਿਨ ਹੋ ਰਹੇ ਸੜਕ ਹਾਦਸਿਆਂ (Road accidents) ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਾਂਕਿ ਸਮੇਂ-ਸਮੇਂ ‘ਤੇ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਰੋਕਣ ਦੇ ਲਈ ਕਈ ਅਹਿਮ ਕਦਮ ਵੀ ਚੁੱਕੇ ਹਨ, ਪਰ ਫਿਰ ਵੀ ਇਨ੍ਹਾਂ ਹਾਦਸਿਆਂ (Road accidents) ਦਾ ਸਿਲਸਿਲਾ ਜਾਰੀ ਹੈ। ਜਿਸ ਦੀ ਤਾਜ਼ਾ ਤਸਵੀਰ ਲੁਧਿਆਣਾ ਦੇ ਗਿੱਲ ਰੋਡ (Gill Road of Ludhiana) ਤੋਂ ਸਾਹਮਣੇ ਆਈ ਹੈ। ਜਿੱਥੇ 2 ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 2 ਲੋਕ ਜ਼ਖ਼ਮੀ (injured) ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ (Ludhiana Civil Hospital) ਵਿੱਚ ਭਰਤੀ ਕਰਵਾਇਆ ਗਿਆ ਹੈ, ਪਰ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਦੌਰਾਨ ਟਰੱਕ ਦੇ ਵਿੱਚ 2 ਡਰਾਈਵਰ ਟਰੱਕ ਵਿੱਚ ਹੀ ਬੂਰੀ ਤਰ੍ਹਾਂ ਫਸ ਗਏ ਸਨ, ਪਰ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਤੁਰੰਤ ਮੌਕੇ ‘ਤੇ ਕ੍ਰੇਨ ਚਾਲਕ ਨੂੰ ਬੁਲਾਇਆ ਅਤੇ ਬੜੀ ਮਿਹਨਤ ਦੇ ਨਾਲ ਦੋਵਾਂ ਡਰਾਈਵਰਾਂ ਦੀ ਜ਼ਿੰਦਗੀ ਬਚਾ ਲਈ ਅਤੇ ਦੋਵਾਂ ਨੂੰ ਲੁਧਿਆਣਾ ਸਿਵਲ ਹਸਪਤਾਲ (Ludhiana Civil Hospital) ਦਾਖ਼ਲ ਕਰਵਾਇਆ।
ਦਰਅਸਲ ਇਹ ਹਾਦਸਾ ਦੇਰ ਰਾਤ ਵੇਲੇ ਹੋਇਆ। ਜਿਸ ਕਰਕੇ ਮੌਕੇ ‘ਤੇ 2 ਮੁਲਾਜ਼ਮ ਹੀ ਪਹੁੰਚੇ, ਪਰ ਉਨ੍ਹਾਂ ਨੇ ਦਲੇਰੀ ਦਿਖਾਉਂਦਿਆਂ ਤੁਰੰਤ ਕਰੇਨ ਚਾਲਕ ਨੂੰ ਸੱਦਿਆ ਅਤੇ ਦੋਵਾਂ ਡਰਾਈਵਰਾਂ ਨੂੰ ਬੜੀ ਮਿਹਨਤ ਦੇ ਨਾਲ ਬਾਹਰ ਕੱਢਿਆ ਮੁਲਾਜ਼ਮ ਆਪ ਟਰੱਕ ਡਰਾਈਵਰ ਨੂੰ ਉਸ ਦੀ ਬਾਡੀ ‘ਚੋਂ ਬਾਹਰ ਕੱਢਦਾ ਹੋਇਆ ਵਿਖਾਈ ਦਿੱਤਾ। ਜਦੋਂ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਤਾਂ ਇਲਾਕਾ ਵਾਸੀਆ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਅਤੇ ਦੋਵਾਂ ਦੀ ਜਮ ਕੇ ਤਾਰੀਫ ਕੀਤੀ।
ਇਸ ਮੌਕੇ ਕਰੇਨ ਚਾਲਕ ਅਤੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹ ਸਾਡਾ ਫ਼ਰਜ਼ ਸੀ, ਜੇਕਰ ਕੋਈ ਸਾਡਾ ਆਪਣਾ ਫਸਿਆ ਹੁੰਦਾ, ਤਾਂ ਉਹ ਨੂੰ ਵੀ ਸ਼ਾਇਦ ਕਦੇ ਲੋੜ ਪੈ ਸਕਦੀ ਸੀ, ਉਨ੍ਹਾਂ ਕਿਹਾ ਕਿ ਕਦੇ ਵੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਲੋਕਾਂ ਨੇ ਵੀ ਪੁਲਿਸ ਮੁਲਾਜ਼ਮ ਅਤੇ ਕਰੇਨ ਚਾਲਕ ਦੀ ਤਾਰੀਫ਼ ਕੀਤੀ, ਕਿਉਂਕਿ ਟਰੱਕ ਵਿੱਚੋਂ ਜਿਸ ਤਰ੍ਹਾਂ ਦੋਵੇਂ ਚਾਲਕ ਫਸੇ ਹੋਏ ਸਨ, ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕਿਸੇ ਵੇਲੇ ਵੀ ਉਨ੍ਹਾਂ ਦੀ ਜਾਨ ਜਾ ਸਕਦੀ ਹੈ, ਪਰ ਉਨ੍ਹਾਂ ਨੂੰ ਹੌਂਸਲਾ ਨਹੀਂ ਹਾਰਨ ਦਿੱਤਾ ਕਿ ਆਖਿਰਕਾਰ ਦੋਵਾਂ ਦੀ ਜਾਨ ਬਚਾ ਲਈ ਗਈ।
ਇਹ ਵੀ ਪੜ੍ਹੋ: ਹਿਮਾਚਲ ਦੀ ਗੋਬਿੰਦ ਸਾਗਰ ਝੀਲ 'ਚ ਪੰਜਾਬ ਦੇ 7 ਨੌਜਵਾਨਾਂ ਦੀ ਡੁੱਬਣ ਨਾਲ ਮੌਤ, ਲਾਸ਼ਾਂ ਬਰਾਮਦ