ਲੁਧਿਆਣਾ : ਲੁਧਿਆਣਾ ਦੇ ਨਿੰਮਵਾਲਾ ਚੌਂਕ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਬਜਾਜ ਵਜੋਂ ਹੋਈ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਪਰਿਵਾਰ ਨੂੰ ਉਸ ਵੇਲੇ ਲੱਗਿਆ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਕਮਰਾ ਖੋਲ੍ਹਿਆ ਤੇ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲੀ। ਇਸ ਤੋਂ ਬਾਅਦ ਫੌਰੀ ਤੌਰ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੂੰ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ, ਮੁੱਢਲੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਗੌਰਵ ਨੇ ਪੈਸਿਆਂ ਦਾ ਲੈਣ-ਦੇਣ ਕਰਕੇ ਖੁਦਕੁਸ਼ੀ ਕੀਤੀ ਹੈ, ਪੈਸਿਆਂ ਦੇ ਲੈਣ ਦੇਣ ਕਰਕੇ ਉਹ ਡਿਪ੍ਰੈਸ਼ਨ 'ਚ ਸੀ, ਉਸ ਨੂੰ ਮਨੀ ਨਾਂ ਦਾ ਸ਼ਖਸ਼ ਤੰਗ ਕਰ ਰਿਹਾ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਬੁਰੀ ਤਰ੍ਹਾਂ ਰੋ ਰਿਹਾ ਹੈ।
- Sukha Duneke Murdered: ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਦਾ ਕੈਨੇਡਾ 'ਚ ਕਤਲ, ਮੋਗਾ ਜ਼ਿਲ੍ਹੇ ਨਾਲ ਸਬੰਧਿਤ ਸੀ ਗੈਂਗਸਟਰ
- Lawrence Bisnoi Gang took responsibility : ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ, ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਖੁਲਾਸਾ
- Hindu Forum against Pannu : ਕੈਨੇਡਾ 'ਚ ਹਿੰਦੂ ਫੋਰਮ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਖੋਲ੍ਹਿਆ ਮੋਰਚਾ
ਭਰਾ ਨੇ ਦੱਸਿਆ ਸਾਰਾ ਸੱਚ : ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੇ ਆਪਣੇ ਦੋਸਤ ਵਿਸ਼ਾਲ ਨੂੰ ਮਨੀ ਨਾਮਕ ਫਾਈਨਾਂਸਰ ਤੋਂ 25 ਤੋਂ 30 ਲੱਖ ਰੁਪਏ ਦਾ ਕਰਜ਼ਾ ਲੈਕੇ ਦਿੱਤਾ ਸੀ ਅਤੇ ਵਿਸ਼ਾਲ ਦੀ ਮਦਦ ਕਰਨ ਲਈ ਉਸ ਨੇ ਆਪਣੇ ਘਰ ਦੀ ਰਜਿਸਟਰੀ ਮਨੀ ਕੋਲ ਗਿਰਵੀ ਰੱਖੀ ਹੋਈ ਸੀ, ਪਰ ਪਿਛਲੇ ਕਈ ਦਿਨਾਂ ਤੋਂ ਮਨੀ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਪੈਸੇ ਮੋੜਨ ਲਈ ਦਬਾਅ ਬਣਾ ਰਿਹਾ ਸੀ, ਉਸ ਨੂੰ ਧਮਕੀਆਂ ਦੇ ਰਿਹਾ ਸੀ, ਜਦਕਿ ਵਿਸ਼ਾਲ ਨੇ ਕਿਹਾ ਸੀ ਕਿ ਉਹ ਜਲਦੀ ਹੀ ਆਪਣੇ ਘਰ ਦੀ ਰਜਿਸਟਰੀ ਫਾਈਨਾਂਸਰ ਮਨੀ ਨੂੰ ਦੇਕੇ ਗੌਰਵ ਦੀ ਰਜਿਸਟਰੀ ਫਰੀ ਕਰਵਾ ਦੇਵੇਗਾ, ਪਰ ਵਿਸ਼ਾਲ ਨੇ ਰਜਿਸਟਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮਜਬੂਰ ਹੋ ਕੇ ਉਸਦੇ ਭਰਾ ਨੇ ਅਜਿਹਾ ਕਦਮ ਚੁੱਕਿਆ।