ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਅੰਦਰ ਕਰਜ਼ੇ ਦੇ ਬੋਝ ਹੇਠ ਦਬੇ ਲੋਕ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਸਰਹਿੰਦ 'ਚ ਕਰਜ਼ੇ ਨੇ ਦੁਕਾਨਦਾਰ ਦੀ ਜਾਨ ਲੈ ਲਈ। ਛੋਟਾ ਦੁਕਾਨਦਾਰ ਸੀ ਪਰ ਪਰਿਵਾਰ ਪਾਲਣ ਲਈ ਕਰਜ਼ਾ ਲਿਆ ਸੀ। ਮੋੜਨ ਵਿੱਚ ਅਸਮਰੱਥਾ ਹੋਣ 'ਤੇ ਉਹ ਟੈਨਸ਼ਨ 'ਚ ਰਹਿਣ ਲੱਗਾ। ਇਸੇ ਟੈਨਸ਼ਨ ਦੇ ਚੱਲਦਿਆਂ ਦੁਕਾਨਦਾਰ ਨੇ ਘਰ ਦੇ ਅੰਦਰ ਪਤਨੀ ਦੀ ਚੁੰਨੀ ਦਾ ਫਾਹਾ ਬਣਾਇਆ ਅਤੇ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਵਾਸੀ ਹਮਾਯੂਪੁਰ (ਸਰਹਿੰਦ) ਵਜੋਂ ਹੋਈ।
ਪਤਨੀ ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਹਿਲਾਂ ਮਕਾਨ ਖਰੀਦਣ ਲਈ ਬੈਂਕ ਤੋਂ 15 ਲੱਖ ਦਾ ਕਰਜ਼ਾ ਲਿਆ ਸੀ। ਇਸ ਦੀ ਕਿਸ਼ਤ 19 ਹਜ਼ਾਰ ਰੁਪਏ ਮਹੀਨਾ ਹੈ। ਕਰਜ਼ੇ ਦੀ ਕਿਸ਼ਤ ਮੋੜਨ ਲਈ 5 ਹਜ਼ਾਰ ਕਿਰਾਏ 'ਤੇ ਦੁਕਾਨ ਲਈ ਸੀ ਅਤੇ ਕਰਿਆਨੇ ਦਾ ਕੰਮ ਸ਼ੁਰੂ ਕੀਤਾ। ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ। ਜਿਸ ਕਾਰਨ ਨਾ ਤਾਂ ਉਸਦਾ ਪਤੀ ਕਰਜ਼ੇ ਦੀ ਕਿਸ਼ਤ ਮੋੜ ਸਕਿਆ ਅਤੇ ਨਾ ਹੀ ਦੁਕਾਨ ਦਾ ਕਿਰਾਇਆ ਅਦਾ ਕਰ ਸਕਿਆ। ਪਰਿਵਾਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ। ਇਸੇ ਕਾਰਨ ਉਸ ਦਾ ਪਤੀ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਕਾਰਨ ਉਸ ਦੇ ਪਤੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਜਿਵੇਂ ਹੀ ਉਸ ਨੇ ਆਪਣੇ ਪਤੀ ਨੂੰ ਪੱਖੇ ਨਾਲ ਲਟਕਦਾ ਦੇਖਿਆ ਤਾਂ ਉਸ ਨੇ ਪੁਲਿਸ ਨੂੰ 112 'ਤੇ ਸੂਚਨਾ ਦਿੱਤੀ।
- ਲੁਧਿਆਣਾ ਦੀ ਪੁਲਿਸ ਨੂੰ ਪੜ੍ਹਨੇ ਪਾ ਗਏ ਤਿੰਨ ਚੋਰ, ਹਵਾਲਾਤ ਦੀਆਂ ਸਲਾਖਾਂ ਤੋੜ ਕੇ ਹੋਏ ਫਰਾਰ, ਐੱਸਐੱਚਓ ਸਣੇ 3 ਮੁਲਾਜ਼ਮਾਂ 'ਤੇ ਕਾਰਵਾਈ
- ਲੁਧਿਆਣਾ ਵਿਜੀਲੈਂਸ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏਐੱਸਆਈ ਕੀਤਾ ਰੰਗੇ ਹੱਥੀ ਕਾਬੂ, ਵੀਡਿਓ ਵੀ ਆਈ ਸਾਹਮਣੇ
- ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ, ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ
ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ: ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 112 ਨੰਬਰ 'ਤੇ ਫੋਨ ਆਇਆ ਸੀ। ਫੋਨ ਰਾਹੀਂ ਆਸ਼ਾ ਦੇਵੀ ਨੇ ਸੂਚਨਾ ਦਿੱਤੀ ਸੀ ਕਿ ਉਸਦੇ ਪਤੀ ਨੇ ਫਾਹਾ ਲੈ ਲਿਆ ਹੈ। ਇਹ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ। ਦੇਖਿਆ ਗਿਆ ਕਿ ਅਨਿਲ ਕੁਮਾਰ ਪੱਖੇ ਨਾਲ ਲਟਕ ਰਿਹਾ ਸੀ। ਮ੍ਰਿਤਕ ਕੋਲੋਂ ਜਾਂ ਉਸ ਦੇ ਘਰੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਇਸ ਉਪਰੰਤ ਮ੍ਰਿਤਕ ਦੀ ਪਤਨੀ ਆਸ਼ਾ ਦੇਵੀ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਖੁਦਕੁਸ਼ੀ ਦਾ ਕਾਰਨ ਕਰਜ਼ਾ ਸੀ। ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ।