ਲੁਧਿਆਣਾ: ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਦਾ ਮਾਮਲਾ (Case of release of Singhs) ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ ਅਤੇ ਬੁਹ-ਗਿਣਤੀ ਸਿੱਖ ਤੇ ਪੰਥਕ ਜੱਥੇਬੰਦੀਆਂ ਵੱਲੋਂ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ਼ ਪ੍ਰਦਰਸ਼ਨ (Protest for release of prisoners) ਕੀਤੇ ਗਏ, ਪਰ ਇਸ ਸਬੰਧ ਵਿੱਚ ਕੇਂਦਰ ਸਰਕਾਰ ਦੇ ਨਾਕਾਰਾਤਮਕ ਰਵੱਈਏ ਕਾਰਨ ਸਿੱਖਾਂ ਵਿੱਚ ਕਾਫ਼ੀ ਰੋਸ਼ ਵਧਦਾ ਜਾ ਰਿਹਾ ਹੈ।
ਜਿਸ ਦੇ ਚੱਲਦੇ ਕੁੱਝ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ (Native village of Shaheed Kartar Singh Sarabha ji) ਸਰਾਭਾ ਵਿਖੇ ਰਾਏਕੋਟ-ਲੁਧਿਆਣਾ ਰੋਡ (Raikot-Ludhiana Road) 'ਤੇ ਸਥਿਤ ਉਨ੍ਹਾਂ ਦੇ ਬੁੱਤ ਸਾਹਮਣੇ ਪਿਛਲੇ 6 ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ।
ਜਿਸ ਦੌਰਾਨ ਰੋਜ਼ਾਨਾ ਵੱਖ-ਵੱਖ ਪਿੰਡਾਂ 'ਚੋਂ ਪੰਜ ਸਿੰਘਾਂ ਦਾ ਜੱਥਾ ਭੁੱਖ ਹੜਤਾਲ 'ਤੇ (Panj Singhs on hunger strike) ਬੈਠਦਾ ਹੈ ਅਤੇ ਭੁੱਖ ਹੜਤਾਲ ਦੇ 6ਵੇਂ ਦਿਨ ਰਾਏਕੋਟ ਦੇ ਪਿੰਡ ਤਲਵੰਡੀ ਰਾਏ ਤੋਂ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਦੇ ਮੈਂਬਰ ਜਗਤਾਰ ਸਿੰਘ ਤਾਰਾ ਤਲਵੰਡੀ, ਰਣਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਦਿਓਲ, ਗੁਰਪ੍ਰੀਤ ਸਿੰਘ ਤਲਵੰਡੀ, ਬਲਦੇਵ ਸਿੰਘ ਦੇਵ ਸਰਾਭਾ ਸਮੇਤ ਪਿੰਡ ਤਲਵੰਡੀ ਰਾਏ ਦਾ 10 ਸਾਲਾਂ ਭੁਚੰਗੀ(ਬੱਚਾ) ਕਰਨਵੀਰ ਸਿੰਘ ਵਿਧੀ ਆਪਣੇ ਪਿਤਾ ਜਗਤਾਰ ਸਿੰਘ ਨਾਲ ਭੁੱਖ ਹੜਤਾਲ 'ਤੇ ਬੈਠਿਆ, ਜੋ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਸੀ।
ਇਸ ਮੋਰਚੇ ਦੀ ਅਗਵਾਈ ਕਰ ਰਹੇ ਬਲਦੇਵ ਸਿੰਘ ਦੇਵ ਸਰਾਭਾ ਨੇ ਦੱਸਿਆ ਕਿ ਇਹ ਮੋਰਚਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੱਕ ਜਾਰੀ ਰਹੇਗਾ, ਬਲਕਿ 1 ਮਾਰਚ ਨੂੰ ਇਸ ਮੋਰਚੇ ਵਿੱਚ ਉਹ ਵਿਸ਼ਾਲ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਦਰਦ ਰੱਖਣ ਵਾਲੇ ਲੋਕ ਭਰਵੀਂ ਸ਼ਮੂਲੀਅਤ ਕਰਨਗੇ।
ਇਹ ਵੀ ਪੜ੍ਹੋ: PM ਮੋਦੀ ਨੇ 'ਮਨ ਕੀ ਬਾਤ' 'ਚ ਇਟਲੀ ਤੋਂ ਭਾਰਤ ਲਿਆਂਦੀ ਕੀਮਤੀ ਵਿਰਾਸਤ ਦਾ ਕੀਤਾ ਜ਼ਿਕਰ ...