ਲੁਧਿਆਣਾ: ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵਿੱਚ ਪੁਰਾਣੀ ਰਜਿੰਸ਼ ਦੇ ਚਲਦਿਆਂ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਹੋਣ ਦੀ ਸੂਚਨਾ ਮਿਲਦਿਆਂ ਥਾਣਾ ਕੂਮਕਲਾ ਦੀ ਪੁਲਿਸ ਮੌਕੇ ਉੱਤੇ ਪੁੱਜੀ।
ਇਸ ਬਾਰੇ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮ੍ਰਿਤਕ ਦਾ ਨਾਂਅ ਦਾਰਾ ਸਿੰਘ ਹੈ ਤੇ ਦਾਰਾ ਸਿੰਘ ਹਲਕਾ ਸਮਰਾਲਾ ਦਾ ਵਸਨੀਕ ਹੈ। ਉਨ੍ਹਾਂ ਕਿਹਾ ਕਿ ਦਾਰਾ ਸਿੰਘ ਹਲਕਾ ਸਾਹਨੇਵਾਲ ਵਿਖੇ ਪਿੰਡ ਬਲੀਏਵਾਲ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੀ ਮਰਗ ਦੇ ਭੋਗ ਵਿੱਚ ਗਿਆ ਸੀ। ਭੋਗ ਪੈਣ ਮਗਰੋਂ ਦਾਰਾ ਸਿੰਘ ਤਾਸ਼ ਖੇਡਣ ਲੱਗ ਗਿਆ।
ਇਸ ਦੌਰਾਨ ਉਸ ਦੀ ਕੁਝ ਵਿਅਕਤੀ ਨਾਲ ਲੜਾਈ ਹੋ ਗਈ ਜਿਸ ਵਿੱਚ ਉਨ੍ਹਾਂ ਵਿਅਕਤੀਆਂ ਨੇ ਦਾਰਾ ਸਿੰਘ ਦਾ ਗੱਲ ਘੁੱਟ ਕੇ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਦਾਰਾ ਸਿੰਘ ਦੀ ਜਿਨ੍ਹਾਂ ਵਿਅਕਤੀਆਂ ਨਾਲ ਲੜਾਈ ਹੋਈ ਸੀ ਉਸ ਦੀ ਪਹਿਲਾਂ ਵੀ ਉਨ੍ਹਾਂ ਵਿਅਕਤੀਆਂ ਨਾਲ ਲੜਾਈ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਨੇ ਪੁਰਾਣੀ ਰਜਿੰਸ਼ ਦੇ ਚਲਦਿਆਂ ਦਾਰਾ ਸਿੰਘ ਦਾ ਕਤਲ ਕੀਤਾ।
ਮੌਕੇ 'ਤੇ ਪੁੱਜੀ ਪੁਲਿਸ ਨੇ ਕਿਹਾ ਕਿ ਉਹ ਮਰਗ ਦੇ ਭੋਗ ਉੱਤੇ ਪਿੰਡ ਬਲੀਏਵਾਲ ਆਏ ਹੋਏ ਸਨ ਤੇ ਉੱਥੇ ਉਨ੍ਹਾਂ ਦੀ ਲੜਾਈ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਦਾਰਾ ਸਿੰਘ ਦੀ ਮੌਤ ਗਲਾ ਘੁੱਟ ਕੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦਾਰਾ ਸਿੰਘ ਦੀ ਮੌਤ ਪੁਰਾਣੀ ਰਜਿੰਸ਼ ਕਰਕੇ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:'ਰੈਪਿਡ ਟੈਸਟਿੰਗ ਅਤੇ ਆਈਸੋਲੇਸ਼ਨ ਦੇ ਨਾਲ ਦਿੱਲੀ ਬਣਿਆ ਰੋਲ ਮਾਡਲ'