ਲੁਧਿਆਣਾ : ਲੁਧਿਆਣਾ ਦੇ ਡਾਬਾ ਏਰੀਆ ਵਿੱਚ ਸਥਿਤ ਬਿੱਟੂ ਸਕ੍ਰੀਨ ਪ੍ਰੋਸੈਸਰ ਨਾਂ ਦੀ ਇੱਕ ਕੈਮੀਕਲ ਫੈਕਟਰੀ ਦੀ ਪਹਿਲੀ ਮੰਜ਼ਿਲ ਤੇ ਅੱਗ ਲੱਗਣ ਕਰਕੇ ਹਫ਼ੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਅੱਗ ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ। ਅੱਗ ਫੈਕਟਰੀ ਚ ਪਈ ਪ੍ਰਿੰਟਿੰਗ ਪ੍ਰੈੱਸ ਦੇ ਹੀਟਰ ਦੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਦੱਸੀ ਜਾ ਰਹੀ ਹੈ। ਹਾਲਾਂਕਿ ਜਿਸ ਵੇਲੇ ਫੈਕਟਰੀ ਦੇ ਵਿੱਚ ਅੱਗ ਲੱਗੀ ਉਸ ਵੇਲੇ ਕੋਈ ਵਰਕਰ ਮੌਜੂਦ ਨਹੀਂ ਸੀ ਦਿਨ ਦੇ ਵੇਲੇ ਇਹ ਅੱਗ ਲੱਗੀ। ਇਸ ਤੋਂ ਬਾਅਦ ਸਮਾਂ ਰਹਿੰਦੇ ਆ ਅੱਗ ਤੇ ਕਾਬੂ ਪਾ ਲਿਆ ਗਿਆ।
ਅੱਗ ਉੱਤੇ ਪਾਇਆ ਗਿਆ ਕਾਬੂ : ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਰਿਸਪੌਡ ਕਰਦੇ ਹੋਏ ਮੌਕੇ ਤੇ ਪੁੱਜੇ ਕੇ ਫੈਕਟਰੀ ਨੂੰ ਪਹਿਲਾਂ ਖਾਲੀ ਕਰਵਾਇਆ ਜਿਸ ਤੋਂ ਬਾਅਦ ਫੈਕਟਰੀ ਦੀ ਪਹਿਲੀ ਮੰਜਿਲ ਤੇ ਲੱਗੀ ਅੱਗ ਨੂੰ ਬੁਝਾਇਆ ਅੱਗ ਤੇ ਕਾਬੂ ਪਾਉਣ ਦੇ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਗਭਗ ਅੱਧੇ ਘੰਟੇ ਦਾ ਸਮਾਂ ਲੱਗ ਗਿਆ ਪਰ ਇੱਕ ਹੀ ਗੱਡੀ ਦੇ ਨਾਲ ਪੂਰੀ ਅੱਗ ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਬਚਾਅ ਹੋ ਗਿਆ ਹੈ, ਇਹ ਕੈਮੀਕਲ ਦੀ ਫੈਕਟਰੀ ਸੀ ਅਤੇ ਅੰਦਰ ਕਾਫੀ ਘੱਟ ਮਾਤਰਾ ਦੇ ਵਿੱਚ ਕੈਮੀਕਲ ਮੌਜੂਦ ਸੀ ਜਿਸ ਕਰਕੇ ਪ੍ਰੈਸ ਚ ਅੱਗ ਲੱਗਣ ਕਰਕੇ ਸਿਰਫ ਗੱਤੇ ਨਹੀਂ ਅੱਗ ਫੜੀ ਜਿਸ ਤੇ ਉਹਨਾਂ ਨੇ ਸਮਾਂ ਰਹਿੰਦੇਆ ਕਾਬੂ ਪਾ ਲਿਆ।
- Meet Hayer Marriage Reception: ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੇ ਵਿਆਹ ਦੀ ਰਿਸੈਪਸ਼ਨ ਅੱਜ, CM ਮਾਨ ਸਣੇ ਕੇਜਰੀਵਾਲ ਹੋ ਸਕਦੇ ਨੇ ਸ਼ਾਮਿਲ
- ਫਰੀਦਕੋਟ ਦੇ ਕਿਸਾਨਾਂ ਨੇ ਖੋਲ੍ਹੀ ਜਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਪਰਾਲੀ ਪ੍ਰਬੰਧਾਂ ਦੀ ਪੋਲ
- SGPC Sikh Mini Parliament: ਸਿੱਖਾਂ ਦੀ 'ਮਿੰਨੀ ਸੰਸਦ' ਹੈ ਐਸਜੀਪੀਸੀ, ਜਾਣੋ 103 ਸਾਲ ਪੁਰਾਣਾ ਇਤਿਹਾਸ
ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਪ੍ਰਿੰਟਿੰਗ ਪ੍ਰੈਸ ਨੂੰ ਗਰਮ ਹੋਣ ਕਰਕੇ ਅੱਗ ਲੱਗੀ ਸੀ ਉਹਨਾਂ ਨੇ ਕਿਹਾ ਕਿ ਸ਼ੋਰਟ ਸਰਕਿਟ ਹੋਇਆ ਹੈ ਉਹਨਾਂ ਦੀ ਫੈਕਟਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਲਣ ਵਾਲਾ ਕੈਮੀਕਲ ਨਹੀਂ ਵਰਤਿਆ ਜਾਂਦਾ। ਉਹਨਾਂ ਕਿਹਾ ਕਿ ਸਿਰਫ ਅੱਗ ਗੱਤੇ ਨੂੰ ਲੱਗੀ ਸੀ। ਇਸ ਤੋਂ ਬਾਅਦ ਉਸਨੂੰ ਸਮਾਂ ਰਹਿੰਦੇ ਆ ਬੁਝਾਰ ਦਿੱਤਾ ਗਿਆ ਉਹਨਾਂ ਨੇ ਖਾਸ ਤੌਰ ਤੇ ਅੱਗ ਬੁਝਾਓ ਅਮਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਸਵੇਰੇ ਅੱਗ ਬੁਝਾਓ ਅਮਲੇ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ ਅਤੇ ਉਹਨਾਂ ਨੇ ਤੁਰੰਤ ਹੀ ਅੱਗ ਦੇ ਕਾਬੇ ਪਾ ਲਿਆ ਗਿਆ।