ETV Bharat / state

ਸਹਿਪਾਠੀ ਵੱਲੋਂ ਵਿਦਿਆਰਥਣ ਦੀ ਅੱਖ 'ਚ ਮਾਰੀ ਪੈਂਸਿਲ, ਅੱਖਾਂ ਦੀ ਰੌਸ਼ਨੀ ਗਈ, ਪਰਿਵਾਰ ਵੱਲੋਂ ਹੰਗਾਮਾ

ਇੱਕ ਨਿੱਜੀ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਦੀ ਅੱਖ ਵਿੱਚ ਪੈਨਸਿਲ ਲੱਗਣ ਕਾਰਨ ਹੜਕੰਪ ਮਚ ਗਿਆ। ਬੱਚੀ ਦੇ ਪਿਤਾ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਬੱਚੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ, ਕਿਉਂਕਿ ਬੱਚੀ ਨੂੰ ਸਮੇਂ ਸਿਰ ਇਲਾਜ ਨਹੀਂ ਦਿੱਤਾ ਗਿਆ। ਪਰਿਵਾਰ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ।

Ludhiana student hit pencil in other girl eyes, Police DAV School Ludhiana
Ludhiana School Pencil Hit in student's Eye
author img

By

Published : Oct 21, 2022, 10:03 AM IST

Updated : Oct 21, 2022, 10:16 AM IST

ਲੁਧਿਆਣਾ: ਸ਼ਹਿਰ ਦੇ ਪੁਲਿਸ ਲਾਈਨ ਸਥਿਤ ਇੱਕ ਨਿੱਜੀ ਸਕੂਲ ਵਿਚ ਪਹਿਲੀ ਕਲਾਸ ਦੇ ਇਕ ਸਹਿਪਾਠੀ ਵੱਲੋਂ ਵਿਦਿਆਰਥਣ ਦੀ ਅੱਖ ਵਿੱਚ ਪੈਨਸਿਲ ਮਾਰਨ ਦੋਸ਼ ਲੱਗੇ ਹਨ। ਪੈਨਸਿਲ ਲੱਗਣ ਤੋਂ ਬਾਅਦ ਵਿਦਿਆਰਥਣ ਨੂੰ ਕਾਫੀ ਦਰਦ ਹੋਇਆ। ਸਕੂਲ ਪ੍ਰਸ਼ਾਸਨ ਨੇ ਬੱਚੀ ਦਾ ਇਲਾਜ ਕਰਨ ਦੀ ਥਾਂ ਉਸ ਦੇ ਘਰ ਫ਼ੋਨ ਕਰ ਕੇ ਉਸ ਨੂੰ ਘਰ ਲੈ ਜਾਣ ਦੀ ਗੱਲ ਆਖੀ ਅਤੇ ਘਰ ਦੀ ਬੱਚੀ ਸੌ ਗਈ। ਜਦੋਂ ਉਹ ਉੱਠੀ ਤਾਂ ਉਸ ਨੂੰ ਦਰਦ ਹੋਣ ਲੱਗ ਗਿਆ ਜਿਸ ਤੋਂ ਬਾਅਦ ਉਸ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਜਾਣ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਬੱਚੀ ਦੇ ਆਪਰੇਸ਼ਨ ਦੀ ਗੱਲ ਆਖੀ ਗਈ ਹੈ ਅਤੇ ਅਪਰੇਸ਼ਨ ਕਰਨ ਦੇ ਬਾਵਜੂਦ ਵੀ ਬੱਚੀ ਦੀ ਹਾਲਤ ਠੀਕ ਨਹੀਂ ਹੋਈ ਅਤੇ ਹੁਣ ਸਕੂਲ ਪ੍ਰਸ਼ਾਸ਼ਨ ਦੇ ਖਿਲਾਫ ਵਿਦਿਆਰਥਣ ਦੇ ਮਾਪਿਆਂ ਨੇ ਇਲਜ਼ਾਮ ਲਗਾਏ ਅਤੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ।

ਸਹਿਪਾਠੀ ਵੱਲੋਂ ਵਿਦਿਆਰਥਣ ਦੀ ਅੱਖ 'ਚ ਮਾਰੀ ਪੈਂਸਿਲ, ਅੱਖਾਂ ਦੀ ਰੌਸ਼ਨੀ ਗਈ, ਪਰਿਵਾਰ ਵੱਲੋਂ ਹੰਗਾਮਾ

ਪੀੜਤ ਬੱਚੀ ਦੇ ਪਿਤਾ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਉਸ ਨੂੰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਗੱਲ ਇੱਥੇ ਤੱਕ ਨਹੀਂ ਪਹੁੰਚਦੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਨੇ ਸਾਰੀ ਗੱਲ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਸਕੂਲ ਪ੍ਰਸ਼ਾਸਨ ਨੇ ਵੱਡੀ ਅਣਗਹਿਲੀ ਵਰਤੀ ਹੈ। ਉਨਾਂ ਇਲਜ਼ਾਮ ਲਗਾਇਆ ਕਿ ਸਕੂਲ ਪ੍ਰਬੰਧਨ ਦੀ ਲਾਪਰਵਾਹੀ ਕਰਕੇ ਉਨ੍ਹਾਂ ਦੇ ਬੱਚੇ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ।

ਜਦਕਿ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਨਹੀਂ ਹੈ, ਸਗੋਂ ਇਹ ਸਿਰਫ ਗਲਤ ਫਹਿਮੀ ਹੋਈ ਹੈ ਅਤੇ ਮਾਪਿਆਂ ਨੂੰ ਸਮਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਫਿਰ ਵੀ ਅਸੀਂ ਜੇਕਰ ਕਿਸੇ ਵੀ ਅਧਿਆਪਕ ਨੇ ਅਣਗਹਿਲੀ ਵਰਤੀ ਹੋਵੇਗੀ, ਤਾਂ ਕਾਨੂੰਨ ਮੁਤਾਬਿਕ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਬੱਚੀ ਦਾ ਇਲਾਜ ਜ਼ਰੂਰੀ ਹੈ। ਏਸੀਪੀ ਨੇ ਕਿਹਾ ਕਿ ਹੈ ਅਸੀਂ ਮੈਡੀਕਲ ਰਿਪੋਰਟ ਵੀ ਲਵਾਂਗੇ ਉਸ ਤੋਂ ਬਾਅਦ ਫਿਰ ਕਾਰਵਾਈ ਵੇਖਾਂਗੇ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਬਿਆਨ, ਕਿਹਾ ਇਹ ਆਮ ਆਦਮੀ ਪਾਰਟੀ ਨਹੀਂ ਠੱਗਾਂ ਦੀ ਪਾਰਟੀ

Last Updated : Oct 21, 2022, 10:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.