ETV Bharat / state

ਕਰੀਬ 4 ਸਾਲਾ ਬੱਚੀ ਦੀ ਬੈਡ ਚੋਂ ਮਿਲੀ ਲਾਸ਼, ਪਰਿਵਾਰ ਨੇ ਲਾਏ ਜਬਰ ਜਨਾਹ ਤੇ ਕਤਲ ਕਰਨ ਦੇ ਇਲਜ਼ਾਮ - ਜਬਰ ਜਨਾਹ ਤੇ ਕਤਲ

ਡਾਬਾ ਇਲਾਕੇ ਵਿੱਚ ਬੱਚੀ ਦੀ ਬੈਡ ਚੋਂ ਲਾਸ਼ ਮਿਲੀ ਹੈ। ਪਰਿਵਾਰ ਨੇ ਸੋਨੂੰ ਨਾਂ ਦੇ ਸ਼ਖਸ ਉੱਤੇ ਬੱਚੀ ਨਾਲ ਜਬਰ ਜਨਾਹ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਬੱਚੀ ਦਾ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ।

4 Years Old Girl Dead Body
4 Years Old Girl Dead Body
author img

By ETV Bharat Punjabi Team

Published : Dec 29, 2023, 12:16 PM IST

ਲੁਧਿਆਣਾ: ਲੁਧਿਆਣਾ ਦੇ ਪੁਲਿਸ ਸਟੇਸ਼ਨ ਡਾਬਾ ਦੇ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਮਾਸੂਮ ਬੱਚੀ ਦੀ ਲਾਸ਼ ਬੈਡ ਵਿੱਚੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਫੈਲ ਗਿਆ ਹੈ। ਦੇਰ ਰਾਤ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਲੁਧਿਆਣਾ ਵਿੱਚ ਬੱਚੀ ਆਪਣੀ ਨਾਨੀ ਦੇ ਘਰ ਰਹਿੰਦੀ ਸੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਬੱਚੀ ਨੂੰ ਸੋਨੂ ਨਾ ਦਾ ਸ਼ਖਸ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਉਸ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜਾਨੋਂ ਮਾਰ ਦਿੱਤਾ।

ਬੱਚੀ ਦੀ ਉਮਰ ਮਹਿਜ 4 ਸਾਲ: ਪੀੜਿਤ ਦੇ ਪਰਿਵਾਰਿਕ ਮੈਂਬਰਾਂ ਨੇ ਸੋਨੂੰ ਨਾਂ ਦੇ ਸ਼ਖਸ ਉੱਤੇ ਇਲਜ਼ਾਮ ਲਗਾਏ ਹਨ, ਜੋ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਭਰਾ ਦੇ ਕੋਲ ਇਲਾਕੇ ਵਿੱਚ ਰਹਿਣ ਲਈ ਆਇਆ ਸੀ ਅਤੇ ਜਦੋਂ ਦੀ ਇਹ ਵਾਰਦਾਤ ਹੋਈ ਹੈ ਉਸ ਸਮੇਂ ਤੋਂ ਉਹ ਫ਼ਰਾਰ ਚੱਲ ਰਿਹਾ ਹੈ। ਨਾਬਾਲਿਗ ਬੱਚੀ ਦੀ ਉਮਰ ਮਹਿਜ ਚਾਰ ਤੋਂ ਪੰਜ ਸਾਲ ਦੀ ਦੱਸੀ ਜਾ ਰਹੀ ਹੈ। ਪੀੜਿਤ ਦੇ ਪਰਿਵਾਰਿਕ ਮੈਂਬਰ ਅੱਜ ਲੁਧਿਆਣਾ ਦੇ ਡਾਬਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਬੱਚੀ ਨਾਲ ਕੁਕਰਮ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।

ਹਾਲਾਂਕਿ, ਇਸ ਦੌਰਾਨ ਜਦੋਂ ਮੌਕੇ ਉੱਤੇ ਮੌਜੂਦ ਐਸਐਚਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਾ ਹੀ ਕੈਮਰੇ ਅੱਗੇ ਆਏ। ਬੀਤੇ ਤਿੰਨ ਦਿਨਾਂ ਵਿੱਚ ਲੁਧਿਆਣਾ ਵਿੱਚ ਨਾਬਾਲਿਗ ਬੱਚੀ ਨਾਲ ਇਹ ਦੂਜੀ ਬਲਾਤਕਾਰ ਦੀ ਘਟਨਾ ਹੈ।

ਇਲਾਕੇ ਵਿੱਚ ਸਹਿਮ ਦਾ ਮਾਹੌਲ: ਪੁਲਿਸ ਵੱਲੋਂ ਬੱਚੀ ਦੀ ਲਾਸ਼ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਫਿਲਹਾਲ ਬਲਾਤਕਾਰ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਨਾਲ ਕੁਕਰਮ ਕੀਤਾ ਗਿਆ ਹੈ ਅਤੇ ਇਸੇ ਨੀਅਤ ਦੇ ਨਾਲ ਉਹ ਮੁਲਜ਼ਮ ਉਸ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਜਦੋਂ ਕਿ ਪੁਲਿਸ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਹਿ ਰਹੀ ਹੈ ਕਿ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਬੱਚੇ ਦੀ ਲਾਸ਼ ਬੈਡ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.