ETV Bharat / state

Woman Murdered In Ludhiana: ਲੁਧਿਆਣਾ 'ਚ 26 ਸਾਲ ਦੀ ਮਹਿਲਾ ਦਾ ਘਰ ਦੇ ਅੰਦਰ ਕਤਲ, ਪੁਲਿਸ ਕਰ ਰਹੀ ਅਣਪਛਾਤੇ ਮੁਲਜ਼ਮ ਦੀ ਭਾਲ - ਲੁਧਿਆਣਾ ਪੁਲਿਸ

ਲੁਧਿਆਣਾ ਦੀ ਗਾਰਡਨ ਕਲੋਨੀ ਵਿੱਚ ਅਣਪਛਾਤਿਆਂ ਵੱਲੋਂ ਇੱਕ 26 ਸਾਲ ਦੀ ਮਹਿਲਾ ਦਾ ਗਲਾ ਕੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮ (Search for unknown accused) ਦੀ ਭਾਲ ਕੀਤੀ ਜਾ ਰਹੀ ਹੈ।

A 26-year-old woman was brutally murdered in Ludhiana
Woman murdered in Ludhiana: ਲੁਧਿਆਣਾ 'ਚ 26 ਸਾਲ ਦੀ ਮਹਿਲਾ ਦਾ ਘਰ ਦੇ ਅੰਦਰ ਕਤਲ, ਪੁਲਿਸ ਕਰ ਰਹੀ ਅਣਪਛਾਤੇ ਮੁਲਜ਼ਮ ਦੀ ਭਾਲ
author img

By ETV Bharat Punjabi Team

Published : Nov 6, 2023, 3:23 PM IST

ਲੁਧਿਆਣਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਇਲਾਕੇ ਸੁੰਦਰ ਨਗਰ ਚੌਂਕ ਸਥਿਤ ਗਾਰਡਨ ਕਲੋਨੀ (woman was brutally murdered in Ludhiana ) ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਆਹੁਤਾ ਮਹਿਲਾ ਦੀ ਉਸ ਦੇ ਘਰ ਵਿੱਚ ਹੀ ਖੂਨ ਨਾਲ ਲੱਥ ਪੱਥ ਲਾਸ਼ ਬਰਾਮਦ ਹੋਈ। ਮਹਿਲਾ ਦਾ ਦੂਜਾ ਵਿਆਹ ਹੋਇਆ ਸੀ ਅਤੇ ਉਹ ਬੱਚਿਆਂ ਨੂੰ ਟਿਊਸ਼ਨ ਪੜਾਉਣ ਦਾ ਕੰਮ ਕਰਦੀ ਸੀ। ਸਵੇਰੇ ਉਸ ਦੇ ਬੱਚਿਆਂ ਨੇ ਲਾਸ਼ ਵੇਖੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਮਹਿਲਾ ਦਾ ਗਲਾ ਕੱਟ ਕੇ ਉਸ ਦਾ ਕਤਲ ਕੀਤਾ ਗਿਆ ਸੀ।

ਘਰ ਵਿੱਚ ਚੋਰੀ ਦੀ ਨਹੀਂ ਹੋਈ ਪੁਸ਼ਟੀ: ਮ੍ਰਿਤਕ ਮਹਿਲਾ ਦੀ ਸੱਸ ਨੇ ਕਿਹਾ ਕਿ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗਾ ਉਹ ਵੀ ਨੌਕਰੀ ਕਰਦੀ ਹੈ। ਸਵੇਰੇ 6 ਵਜੇ ਦੀ ਇਹ ਵਾਰਦਾਤ ਹੈ। ਪੁਲਿਸ ਨੇੜੇ-ਤੇੜੇ ਲੱਗੇ ਕੈਮਰੇ ਖ਼ੰਗਾਲ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਨੇ ਕਤਲ ਕੀਤਾ ਹੈ। ਘਰ ਦੀ ਫਰੋਲਾ-ਫਾਲੀ ਵੀ ਕੀਤੀ ਹੋਈ ਸੀ, ਹਾਲਾਂਕਿ ਘਰ ਵਿੱਚ ਚੋਰੀ ਹੋਈ ਜਾਂ ਨਹੀਂ ਇਸ ਬਾਰੇ ਹਾਲੇ ਤੱਕ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਮ੍ਰਿਤਕ ਮਹਿਲਾ ਦਾ ਨਾਂਅ ( deceased womans name is Meena Devi) ਮੀਨਾ ਦੇਵੀ ਸੀ ਉਸ ਦੇ 2 ਬੱਚੇ ਹਨ।

ਪੁਲਿਸ ਦੇ ਹੱਥ ਲੱਗੇ ਸਬੂਤ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏਸੀਪੀ ਜਤਿੰਦਰ ਸਿੰਘ (ACP Jitinder Singh) ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਫੋਰੇਂਸਿਕ ਟੀਮਾਂ ਨੂੰ ਮੌਕੇ ਉੱਤੇ ਸੱਦਿਆ ਗਿਆ, ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਮੁਤਾਬਿਕ ਉਨ੍ਹਾਂ ਨੂੰ ਘਰ ਵਿੱਚੋਂ ਕੁੱਝ ਸਬੂਤ ਵੀ ਮਿਲੇ ਹਨ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਮ੍ਰਿਤਕਾ ਦਾ ਪਤੀ ਕਿਸੇ ਕੰਮ ਕਾਰਣ ਲੁਧਿਆਣਾ ਤੋਂ ਬਾਹਰ ਗਿਆ ਹੋਇਆ ਸੀ ਅਤੇ ਔਰਤ ਘਰ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿ ਰਹੀ ਸੀ। ਮ੍ਰਿਤਕ ਮਹਿਲਾ ਇਲਾਕੇ ਦੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.