ਲੁਧਿਆਣਾ: ਕੈਲਾਸ਼ ਨਗਰ ਚੌਕ ਵਿੱਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 13 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਹੈ। ਇੱਥੇ ਇਕ ਤੇਜ਼ ਰਫ਼ਤਾਰ ਟਿੱਪਰ ਵੱਲੋਂ ਬੱਚੇ ਨੂੰ ਦਰੜ ਦਿੱਤਾ ਗਿਆ। ਮ੍ਰਿਤਕ ਬੱਚਾ ਸਕੂਲ ਵਿੱਚ ਛੁੱਟੀ ਦੀ ਅਰਜ਼ੀ ਦੇ ਕੇ ਉਹ ਵਾਪਿਸ ਪਰਤ ਰਿਹਾ ਸੀ ਕਿ ਜਦੋਂ ਪਿਛੋਂ ਆ ਰਹੇ ਤੇਜ਼ ਰਫਤਾਰ ਟਿੱਪਰ ਵੱਲੋਂ ਤੇਜ਼ੀ ਨਾਲ ਹਾਰਨ ਮਾਰਿਆ ਗਿਆ ਅਤੇ ਬੱਚਾ ਘਬਰਾ ਕੇ ਡਿਗ ਗਿਆ। ਟਿੱਪਰ ਉਸ ਦੇ ਉਪਰੋਂ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ।
ਇਲਾਕਾ ਵਾਸੀਆਂ ਨੇ ਮੌਕੇ ਉੱਤੇ ਪਹੁੰਚ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਦਮ ਤੋੜ ਚੁੱਕਾ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੈ, ਜਦਕਿ ਸਥਾਨਕ ਲੋਕਾਂ ਨੇ ਇਸ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਬੱਚੇ ਦਾ ਪਿਤਾ ਮਜ਼ਦੂਰੀ ਕਰਕੇ ਪਾਲਦਾ ਪਰਿਵਾਰ: ਬੱਚੇ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਸਰਕਾਰੀ ਸਕੂਲ, ਕੈਲਾਸ਼ ਨਗਰ ਵਿੱਚ ਪੜ੍ਹਦਾ ਸੀ। ਉਹ ਛੁਟੀ ਲਈ ਅਰਜ਼ੀ ਦੇ ਕੇ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਡਾ ਬੇਟਾ ਆਪਣੀ ਸਾਈਡ ਜਾ ਰਿਹਾ ਸੀ। ਪੂਰੇ ਸੜਕ ਹਾਦਸੇ ਵਿੱਚ ਟਿੱਪਰ ਚਾਲਕ ਦੀ ਗ਼ਲਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਇਕ ਬੇਟਾ ਅਤੇ ਬੇਟੀ ਹੈ। ਮੇਰਾ ਕੋਈ ਸਹਾਰਾ ਨਹੀਂ ਬਚਿਆ, ਸਿਰਫ ਬੇਟੀ ਹੀ ਰਹਿ ਗਈ ਹੈ। ਬੇਟੇ ਨੂੰ ਮਰਨ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਪਿਤਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।
- Whatsapp Scammers : ਜੇਕਰ ਇੰਟਰਨੈਸ਼ਨਲ ਨੰਬਰ ਤੋਂ ਮਿਲ ਰਿਹੈ ਵਧੀਆ ਨੌਕਰੀ ਦਾ ਆਫ਼ਰ, ਤਾਂ ਹੋ ਜਾਓ ਸਾਵਧਾਨ, ਤੁਰੰਤ ਕਰੋ ਇਹ ਕੰਮ
- BSF Action on Pakistan Drone: ਪਾਕਿਸਤਾਨ ਵੱਲੋਂ ਡਰੋਨ ਰਾਹੀਂ ਆਈ ਹੈਰੋਇਨ ਫੌਜ ਨੇ ਕੀਤੀ ਬਰਾਮਦ
- Terror funding case: ਟੈਰਰ ਫੰਡਿੰਗ ਮਾਮਲੇ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਵਿੱਚ NIA ਵੱਲੋਂ ਛਾਪੇਮਾਰੀ
ਇਲਾਕਾ ਨਿਵਾਸੀਆਂ 'ਚ ਵੀ ਰੋਸ: ਉਧਰ ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਇਸ ਇਲਾਕੇ ਵਿੱਚ ਅਕਸਰ ਹੀ ਟਿੱਪਰ ਤੇਜ਼ ਰਫ਼ਤਾਰ ਵਿੱਚ ਆਉਂਦੇ ਹਨ। ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰਦਾਤਾਂ ਅਜਿਹੀਆਂ ਹੋ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸ਼ਨ ਇਨ੍ਹਾਂ ਉੱਤੇ ਨੱਥ ਪਾਉਣ ਵਿੱਚ ਨਾਕਾਮ ਰਿਹਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਟਿੱਪਰਾਂ ਦਾ ਸਮਾਂ ਨਿਰਧਾਰਿਤ ਹੋਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਤੇਜ਼ ਰਫਤਾਰ ਦੇ ਨਾਲ ਮੌਤ ਦਾ ਖੇਡ ਖੇਡਿਆ ਜਾ ਰਿਹਾ ਹੈ ਇਸ ਉੱਤੇ ਲਗਾਮ ਲੱਗਣੀ ਚਾਹੀਦੀ ਹੈ। ਇਲਾਕਾ ਵਾਸੀਆਂ ਨੇ ਵੀ ਇਹੀ ਦੱਸਿਆ ਕਿ ਟਿੱਪਰ ਚਾਲਕ ਦੀ ਵੀ ਇਸ ਵਿੱਚ ਸਾਰੀ ਗਲਤੀ ਹੈ, ਉਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ।
ਮੌਕੇ ਉੱਤੇ ਪਹੁੰਚੀ ਪੁਲਿਸ: ਮ੍ਰਿਤਕ ਬੱਚਾ ਸ਼ਿਵਮ ਸੱਤਵੀ ਜਮਾਤ ਦਾ ਵਿਦਿਆਰਥੀ ਸੀ ਅਤੇ 13 ਸਾਲ ਉਸ ਦੀ ਉਮਰ ਸੀ। ਸਕੂਲ ਛੁੱਟੀ ਲਈ ਅਰਜ਼ੀ ਦੇਣ ਜਾ ਰਿਹਾ ਸੀ ਅਤੇ ਵਾਪਸੀ ਦੇ ਵਿੱਚ ਘਰ ਆਉਂਦੇ ਹੋਏ ਇਹ ਹਾਦਸਾ ਵਾਪਰਿਆ ਹੈ। ਪਿਤਾ ਵਿਕਾਸ ਕੁਮਾਰ ਇਕ ਫੈਕਟਰੀ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ। ਉਧਰ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਟਿੱਪਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ, ਜੋ ਕਿ ਮੌਕੇ ਤੋਂ ਫਰਾਰ ਹੋ ਚੁੱਕਾ ਹੈ। ਏਸੀਪੀ ਗੁਰਮੁਖ ਸਿੰਘ ਨੇ ਕਿਹਾ ਮੁਲਜ਼ਮ ਦੀ ਮਿਲਣ ਉੱਤੇ ਜੋ ਵੀ ਬਣਦੀ ਧਾਰਾ ਹੈ, ਉਸ ਦੇ ਤਹਿਤ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।