ਲੁਧਿਆਣਾ: ਸੂਬੇ ਅੰਦਰ ਨਸ਼ੇ ਦੀਆਂ ਖੇਪਾਂ ਮਿਲਣ ਦੀਆਂ ਘਟਨਾਵਾਂ ਹਰ ਦਿਨ ਦੇਖਣ ਨੂੰ ਮਿਲਦੀਆਂ ਨੇ ਤਾਜਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਐੱਸਟੀਐੱਫ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋ ਗੁਰਦੀਪ ਸਿੰਘ ਰਾਣੋ ਮਾਮਲੇ ਦੇ ਵਿੱਚ ਹਰਮਿੰਦਰ ਸਿੰਘ ਰੰਧਾਵਾ ਨੂੰ ਐੱਸਟੀਐੱਫ ਵਲੋਂ ਥਾਈਲੈਂਡ ਤੋਂ ਡਿਪੋਟ ਕਰਵਾਕੇ ਗ੍ਰਿਫ਼ਤਾਰ ਕਰ ਚਾਰ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਮੁਲਜ਼ਮ ਬਟਾਲਾ ਦਾ ਰਹਿਣ ਵਾਲਾ ਹੈ, ਮਾਮਲੇ ਵਿਚ ਪੁਲਸ ਨੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਤਨਵੀਰ ਬੇਦੀ ਆਸਟ੍ਰੇਲੀਆ ਦੇ ਵਿਚ ਲੁਕਿਆ ਹੋਇਆ ਹੈ ਜਿਸ ਦੀ ਗ੍ਰਿਫਤਾਰੀ ਲਈ ਐਲਓਸੀ ਜਾਰੀ ਕਰਵਾਈ ਗਈ ਹੈ
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿਚ 12 ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਇਸ ਮਾਮਲੇ 'ਚ ਹੁਣ ਤਕ 31 ਕਿਲੋ 418 ਗ੍ਰਾਮ ਹੈਰੋਇਨ 25 ਲੱਖ ਦੀ ਡਰੱਗ ਮਨੀ, ਚਾਰ ਲਗਜ਼ਰੀ ਗੱਡੀਆਂ, 6 ਕਿਲੋ ਆਈਸ ਅਤੇ 2 ਕਿੱਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਜਾ ਕਰ ਚੁੱਕਾ ਹੈ, ਹਾਲ ਹੀ ਵਿਚ ਐੱਸਟੀਐੱਫ ਹਰਮਿੰਦਰ ਰੰਧਾਵਾ ਨੂੰ ਥਾਈਲੈਂਡ ਤੋਂ ਡਿਪੋਰਟ ਕਰਵਾਇਆ ਹੈ ਉਹ ਬੀਤੇ ਲੰਮੇ ਸਮੇਂ ਤੋਂ ਇਸ ਪੂਰੇ ਮਾਮਲੇ ਵਿਚ ਲੋੜੀਂਦਾ ਸੀ, ਇਹੀ ਨਹੀਂ ਨਹੀਂ ਇਸ ਮਾਮਲੇ ਦੇ ਤਾਰ ਹਾਲੇ ਹੋਰ ਵੀ ਵਿਦੇਸ਼ਾਂ ਵਿੱਚ ਜੁੜੇ ਹੋਏ ਹਨ, ਜਿਸ ਦਾ ਮਾਸਟਰਮਾਈਂਡ ਤਨਵੀਰ ਬੇਦੀ ਹੈ ਜੋ ਆਸਟ੍ਰੇਲੀਆ ਦੇ ਵਿੱਚ ਹੈ ਜਦੋਂਕਿ ਇਸ ਮਾਮਲੇ ਵਿਚ ਮੁਲਜ਼ਮ ਹਰਮਿੰਦਰ ਰੰਧਾਵਾ ਨੂੰ ਥਾਈਲੈਂਡ ਤੋਂ ਡਿਪੋਟ ਕਰਵਾ ਕੇ ਐੱਸਟੀਐੱਫ ਕਾਬੂ ਕਰ ਚੁੱਕੀ ਹੈ, ਇਸ ਪੂਰੇ ਮਾਮਲੇ ਦੇ ਵਿੱਚ 12 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਤੋਂ ਭਾਰੀ ਗਿਣਤੀ ਵਿਚ ਨਸ਼ਾ ਬਰਾਮਦ ਹੋਇਆ ਹੈ ਇਸ ਵਿੱਚ ਗੁਰਦੀਪ ਰਾਣੋ ਦਾ ਨਾਂ ਵੀ ਸ਼ਾਮਿਲ ਹੈ ਜੋ ਕਿ ਸਾਬਕਾ ਸਰਪੰਚ ਰਹਿ ਚੁੱਕਾ ਹੈ।
ਇਹ ਵੀ ਪੜ੍ਹੋ: ਸੁਖਬੀਰ ਨੇ ਬੀਐਸਐਫ ਦੀ ਵਧੇ ਦਾਇਰੇ ਨੂੰ ਕਾਲੇ ਦੌਰ ਨਾਲ ਜੋੜਿਆ, ਦਿੱਤਾ ਵੱਡਾ ਬਿਆਨ