ਲੁਧਿਆਣਾ: ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵਕਤ ਬਲ ਮਿਲਿਆ ਜਦੋਂ ਮਿਜ਼ੋਰਮ ਦੇ ਰਹਿਣ ਵਾਲੀ ਮੈਲੋਡੀ ਯੋਧਾਨਪਰੀ ਨੂੰ ਕਾਬੂ ਕੀਤਾ। ਇਸ ਔਰਤ ਕੋਲੋ 1 ਕਿੱਲੋ ਹੈਰੋਇਨ ਬਰਾਮਦ ਕੀਤੀ। ਫੜ੍ਹੀ ਗਈ ਔਰਤ ਇਸ ਸਮੇਂ ਜਨਕਪੁਰੀ ਨਵੀਂ ਦਿੱਲੀ ਰਹਿ ਰਹੀ ਸੀ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਖੰਨਾ ਪੁਲਿਸ ਦੁਆਰਾ ਨਾਕਾ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬੱਸ ਵਿਚੋਂ ਉਤਰੀ ਇਕ ਔਰਤ ਦੀ ਜਦੋ ਸ਼ੱਕ ਦੇ ਤੌਰ 'ਤੇ ਚੈੱਕਿਗ ਕੀਤੀ ਗਈ ਤਾਂ ਉਸ ਦੇ ਕੋਲੋ ਫ਼ੜੇ ਹੋਏ ਪਿੱਠੂ ਬੈਗ ਵਿਚੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਬਾਜ਼ਾਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਮਿਜ਼ੋਰਮ ਦੇ ਰਹਿਣ ਵਾਲੀ ਹੈ ਅਤੇ ਇਸ ਸਮੇਂ ਜਨਕਪੁਰੀ ਨਵੀਂ ਦਿੱਲੀ ਰਹਿ ਰਹੀ ਹੈ।
ਇਹ ਵੀ ਪੜੋ:ਕਰਤਾਰਪੁਰ ਲਾਂਘਾ ਖੁੱਲ੍ਹਣ 'ਚ ਇਮਰਾਨ ਖ਼ਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਦਾ ਅਹਿਮ ਰੋਲ : ਭਗਵੰਤ ਮਾਨ
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਔਰਤ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਵੱਲੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸੁਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਹੈਰੋਇਨ ਦੁਆਬਾ ਏਰੀਆ ਵਿੱਚ ਇਸ ਨੇ ਸਪਲਾਈ ਕਰਨੀ ਸੀ।