ਕਪੂਰਥਲਾ: ਪੰਜਾਬ 'ਚ ਦਿਨ ਪਰ ਦਿਨ ਵੱਧਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਹਰ ਦਿਨ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਆਮ ਜਿਹੀ ਗੱਲ ਹੋ ਗਈ ਹੈ, ਸ਼ੁੱਕਰਵਾਰ ਨੂੰ ਫਗਵਾੜਾ 'ਚ ਕਾਂਗਰਸ ਦੇ ਦੋ ਗੁੱਟਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮਹਿੰਗਾਈ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਐਸ.ਡੀ.ਐਮ ਦਫ਼ਤਰ ਦੇ ਬਾਹਰ ਕਾਂਗਰਸੀ ਵਰਕਰਾਂ ਸਮੇਂ ਸਿਲੰਡਰ ਰੱਖ ਕੇ ਗੈਸ ਅਤੇ ਡੀਜ਼ਲ ਪੈਟਰੋਲ ਦੀ ਕੀਮਤਾਂ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ, ਅਤੇ ਕੇਂਦਰ ਸਰਕਾਰ ਦੇ ਵਿਰੁੱਧ ਭੜਾਸ ਕੱਢੀ। ਉੱਥੇ ਹੀ ਕਾਂਗਰਸ ਦੇ ਦੂਜੇ ਗੁੱਟ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਹਰ ਦਿਨ ਗੈਸ ਸਿਲੰਡਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ, ਘੋੜਾ ਗੱਡੀ ਸੜਕ 'ਤੇ ਲਿਆ ਕੇ ਜੰਮ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਤੇ ਬੁਲਾਰਿਆਂ ਨੇ ਆਖਿਆ, ਕਿ ਕੇਂਦਰ ਦੀ ਮੋਦੀ ਸਰਕਾਰ ਦੀ ਲੋਕ ਮਾਰੂ ਨੀਤੀਆਂ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ, ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ, ਕਿ ਲੋਕ ਕੇਂਦਰ ਦੀ ਮੋਦੀ ਸਰਕਾਰ ਤੋਂ ਬਹੁਤ ਪਰੇਸ਼ਾਨ ਹਨ, ਜਦੋਂ ਦੀ ਮੋਦੀ ਸਰਕਾਰ ਦੇਸ਼ ਵਿੱਚ ਆਈ ਹੈ, ਲੋਕਾਂ ਦੀ ਜੇਬ ਅਤੇ ਰਸੋਈ ਤੇ ਡਾਂਕਾ ਪੈਣਾ ਸ਼ੁਰੂ ਹੋ ਗਿਆ ਹੈ। ਧਾਲੀਵਾਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ, ਕਿ ਕੇਂਦਰ ਸਰਕਾਰ ਤੁਰੰਤ ਹੋਸ਼ ਵਿੱਚ ਆ ਕੇ ਖੇਤੀ ਸਬੰਧੀ ਤਿੰਨਾਂ ਬਿੱਲਾਂ ਨੂੰ ਅਤੇ ਦੇਸ਼ ਦੇ ਲੋਕਾਂ ਤੇ ਪੈਰੀਂ ਮਹਿੰਗਾਈ ਦੇ ਬੋਝ ਨੂੰ ਤੁਰੰਤ ਵਾਪਸ ਲਵੇ, ਨਹੀਂ ਤਾਂ ਕਾਂਗਰਸ ਸਮੁੱਚੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ:- ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਖੇਤ ਵਿੱਚੋਂ ਕਿਸਾਨਾਂ ਨੇ ਪੱਟਿਆ ਝੋਨਾ